Sri Guru Granth Darpan

View in HindiSearch Page
Displaying Page 1098 of 5994 from Volume 0

ਜਦੋਂ ਅਗਮ ਤੇ ਬੇਅੰਤ ਪ੍ਰਭੂ ਇਕ ਆਪ ਹੀ ਸੀ, ਤਦੋਂ ਦੱਸੋ, ਨਰਕਾਂ ਤੇ ਸੁਰਗਾਂ ਵਿਚ ਆਉਣ ਵਾਲੇ ਕੇਹੜੇ
ਜੀਵ ਸਨ?

ਜਦੋਂ ਸੁਤੇ ਹੀ ਪ੍ਰਭੂ ਤ੍ਰਿਗੁਣੀ ਮਾਇਆ ਤੋਂ ਪਰੇ ਸੀ, (ਭਾਵ, ਜਦੋਂ ਉਸ ਨੇ ਮਾਇਆ ਰਚੀ ਹੀ ਨਹੀਂ ਸੀ) ਤਦੋਂ
ਦੱਸੋ, ਕਿਥੇ ਸਨ ਜੀਵ ਤੇ ਕਿਥੇ ਸੀ ਮਾਇਆ?

ਜਦੋਂ ਪ੍ਰਭੂ ਆਪ ਹੀ ਆਪਣੀ ਜੋਤਿ ਜਗਾਈ ਬੈਠਾ ਸੀ, ਤਦੋਂ ਕੌਣ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦੇ ਸਨ?

ਹੇ ਨਾਨਕ! ਅਕਾਲ ਪੁਰਖ ਅਗਮ ਤੇ ਬੇਅੰਤ ਹੈ; ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ ।੨।

ਅਬਿਨਾਸੀ ਸੁਖ ਆਪਨ ਆਸਨ ॥ ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥ ਜਬ ਪੂਰਨ ਕਰਤਾ ਪ੍ਰਭੁ ਸੋਇ ॥
ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥ ਜਬ ਅਬਿਗਤ ਅਗੋਚਰ ਪ੍ਰਭ ਏਕਾ ॥ ਤਬ ਚਿਤ੍ਰ ਗੁਪਤ ਕਿਸੁ ਪੂਛਤ
ਲੇਖਾ ॥ ਜਬ ਨਾਥ ਨਿਰੰਜਨ ਅਗੋਚਰ ਅਗਾਧੇ ॥ ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥ ਆਪਨ ਆਪ ਆਪ
ਹੀ ਅਚਰਜਾ ॥ ਨਾਨਕ ਆਪਨ ਰੂਪ ਆਪ ਹੀ ਉਪਰਜਾ ॥੩॥ {ਪੰਨਾ ੨੯੧}

ਪਦ ਅਰਥ :ਆਸਨਤਖ਼ਤ, ਸਰੂਪ । ਤਹਓਥੇ । ਤ੍ਰਾਸਡਰ । ਜਮ{ਸ਼ਕਟ. ਯਮ}ਮੌਤ ।
ਅਬਿਗਤ{ਸ਼ਕਟ.ਅਯ#ਤ}ਅਦ੍ਰਿਸ਼ਟ ਪ੍ਰਭੂ । ਅਗੋਚਰਜਿਸ ਤਕ ਸਰੀਰਕ ਇੰਦ੍ਰਿਆਂ ਦੀ ਪਹੁੰਚ ਨਾਹ
ਹੋਵੇ । ਚਿਤ੍ਰ ਗੁਪਤਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਪੁੱਛਣ ਵਾਲੇ । ਅਗਾਧਅਥਾਹ । ਅਚਰਜਾ
ਹੈਰਾਨ ਕਰਨ ਵਾਲਾ । ਉਪਰਜਾਪੈਦਾ ਕੀਤਾ ਹੈ ।

ਅਰਥ :ਜਦੋਂ ਅਕਾਲ ਪੁਰਖ ਆਪਣੀ ਮੌਜ ਵਿਚ ਆਪਣੇ ਹੀ ਸਰੂਪ ਵਿਚ ਟਿਕਿਆ ਬੈਠਾ ਸੀ, ਤਦੋਂ ਦੱਸੋ,
ਜੰਮਣਾ ਮਰਨਾ ਤੇ ਮੌਤ ਕਿਥੇ ਸਨ?

ਜਦੋਂ ਕਰਤਾਰ ਪੂਰਨ ਪ੍ਰਭੂ ਆਪ ਹੀ ਸੀ, ਤਦੋਂ ਦੱਸੋ, ਮੌਤ ਦਾ ਡਰ ਕਿਸ ਹੋ ਸਕਦਾ ਸੀ?

ਜਦੋਂ ਅਦ੍ਰਿਸ਼ਟ ਤੇ ਅਗੋਚਰ ਪ੍ਰਭੂ ਇਕ ਆਪ ਹੀ ਸੀ ਤਦੋਂ ਚਿਤ੍ਰ ਗੁਪਤ ਕਿਸ ਲੇਖਾ ਪੁੱਛ ਸਕਦੇ ਸਨ?

ਜਦੋਂ ਮਾਲਕ ਮਾਇਆ-ਰਹਿਤ ਅਥਾਹ ਅਗੋਚਰ ਆਪ ਹੀ ਸੀ, ਤਦੋਂ ਕੌਣ ਮਾਇਆ ਦੇ ਬੰਧਨਾਂ ਤੋਂ ਮੁਕਤ ਸਨ
ਤੇ ਕੌਣ ਬੰਧਨਾਂ ਵਿਚ ਬੱਝੇ ਹੋਏ ਹਨ?

ਉਹ ਅਚਰਜ-ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ । ਹੇ ਨਾਨਕ! ਆਪਣਾ ਆਕਾਰ ਉਸ ਨੇ ਆਪ ਹੀ ਪੈਦਾ
ਕੀਤਾ ਹੈ ।੩।

ਜਹ ਨਿਰਮਲ ਪੁਰਖੁ ਪੁਰਖਪਤਿ ਹੋਤਾ ॥ ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥ ਜਹ ਨਿਰੰਜਨ ਨਿਰੰਕਾਰ
ਨਿਰਬਾਨ ॥ ਤਹ ਕਉਨ ਕਉ ਮਾਨ ਕਉਨ ਅਭਿਮਾਨ ॥ ਜਹ ਸਰੂਪ ਕੇਵਲ ਜਗਦੀਸ ॥ ਤਹ ਛਲ ਛਿਦ੍ਰ ਲਗਤ
ਕਹੁ ਕੀਸ ॥ ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥ ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥ ਕਰਨ ਕਰਾਵਨ
ਕਰਨੈਹਾਰੁ ॥ ਨਾਨਕ ਕਰਤੇ ਕਾ ਨਾਹਿ ਸੁਮਾਰੁ ॥੪॥ {ਪੰਨਾ ੨੯੧}

ਪਦ ਅਰਥ :ਪੁਰਖੁਆਕਾਲ ਪੁਰਖ । ਪੁਰਖਪਤਿਪੁਰਖਾਂ ਦਾ ਪਤੀ, ਜੀਵਾਂ ਦਾ ਮਾਲਕ । ਨਿਰਬਾਨ
ਵਾਸ਼ਨਾ-ਰਹਿਤ । ਜਗਦੀਸਜਗਤ ਦਾ (ਈਸ਼) ਮਾਲਕ । ਛਲਧੋਖਾ । ਛਿਦ੍ਰਐਬ । ਕੀਸਕਿਸ ?
ਤ੍ਰਿਪਤਾਵੈਰੱਜਦਾ ਹੈ । ਸੁਮਾਰੁਅੰਦਾਜ਼ਾ ।

ਅਰਥ :ਜਿਸ ਅਵਸਥਾ ਵਿਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ ਓਥੇ ਉਹ ਮੈਲ-ਰਹਿਤ ਸੀ,
ਤਾਂ ਦੱਸੋ, ਉਸ ਨੇ ਕੇਹੜੀ ਮੈਲ ਧੋਣੀ ਸੀ?

View in HindiSearch Page
Displaying Page 1098 of 5994 from Volume 0