Sri Guru Granth Darpan

View in HindiSearch Page
Displaying Page 1099 of 5994 from Volume 0

ਜਿਥੇ ਮਾਇਆ-ਰਹਿਤ, ਆਕਾਰ-ਰਹਿਤ ਤੇ ਵਾਸ਼ਨਾ-ਰਹਿਤ ਪ੍ਰਭੂ ਹੀ ਸੀ, ਉਥੇ ਮਾਣ ਅਹੰਕਾਰ ਕਿਸ ਹੋਣਾ
ਸੀ?

ਜਿਥੇ ਕੇਵਲ ਜਗਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ, ਓਥੇ ਦੱਸੋ, ਛਲ ਤੇ ਐਬ ਕਿਸ ਲੱਗ ਸਕਦੇ ਸਨ?

ਜਦੋਂ ਜੋਤਿ-ਰੂਪ ਪ੍ਰਭੂ ਆਪਣੀ ਹੀ ਜੋਤਿ ਵਿਚ ਲੀਨ ਸੀ, ਤਦੋਂ ਕਿਸ (ਮਾਇਆ ਦੀ) ਭੁੱਖ ਹੋ ਸਕਦੀ ਸੀ ਤੇ
ਕੌਣ ਰੱਜਿਆ ਹੋਇਆ ਸੀ?

ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਤੇ ਜੀਵਾਂ ਤੋਂ ਕਰਾਉਣ ਵਾਲਾ ਹੈ । ਹੇ ਨਾਨਕ! ਕਰਤਾਰ ਦਾ
ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ।੪।

ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ॥ ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥ ਜਹ ਸਰਬ ਕਲਾ
ਆਪਹਿ ਪਰਬੀਨ ॥ ਤਹ ਬੇਦ ਕਤੇਬ ਕਹਾ ਕੋਊ ਚੀਨੴ ॥ ਜਬ ਆਪਨ ਆਪੁ ਆਪਿ ਉਰਿਧਾਰੈ ॥ ਤਉ ਸਗਨ
ਅਪਸਗਨ ਕਹਾ ਬੀਚਾਰੈ ॥ ਜਹ ਆਪਨ ਊਚ ਆਪਨ ਆਪਿ ਨੇਰਾ ॥ ਤਹ ਕਉਨੁ ਠਾਕੁਰੁ ਕਉਨੁ ਕਹੀਐ ਚੇਰਾ
॥ ਬਿਸਮਨ ਬਿਸਮ ਰਹੇ ਬਿਸਮਾਦ ॥ ਨਾਨਕ ਅਪਨੀ ਗਤਿ ਜਾਨਹੁ ਆਪਿ ॥੫॥ {ਪੰਨਾ ੨੯੧}

ਪਦ ਅਰਥ :ਸੁਤਪੁਤ੍ਰ । ਭਾਈਭਰਾ । ਕਲਾਤਾਕਤ । ਪਰਬੀਨਸਿਆਣਾ । ਚੀਨੴਜਾਣਦਾ,
ਪਛਾਣਦਾ । ਆਪਨ ਆਪੁਆਪਣੇ ਆਪ । ਉਰਿਧਾਰੈਹਿਰਦੇ ਵਿਚ ਟਿਕਾਉਂਦਾ ਹੈ । ਠਾਕੁਰੁਮਾਲਕ
। ਚੇਰਾਸੇਵਕ । ਕਹਾ ਬੀਚਾਰੈਕਿਥੇ ਕੋਈ ਵਿਚਾਰਦਾ ਹੈ? ਬਿਸਮਨ ਬਿਸਮਅਚਰਜ ਤੋਂ ਅਚਰਜ ।

ਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਲ ਬਣਾਈ ਸੀ (ਭਾਵ, ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲਾ
ਨਹੀਂ ਸੀ) ਤਦੋਂ ਕੌਣ ਮਾਂ, ਪਿਉ, ਮਿਤ੍ਰ, ਪੁਤ੍ਰ ਜਾਂ ਭਰਾ ਸੀ?

ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿਚ ਸਿਆਣਾ ਸੀ, ਤਦੋਂ ਕਿਥੇ ਕੋਈ ਵੇਦ (ਹਿੰਦੂ ਧਰਮ
ਪੁਸਤਕ) ਤੇ ਕਤੇਬਾਂ (ਮੁਸਲਮਾਨਾਂ ਦੇ ਧਰਮ ਪੁਸਤਕ) ਵਿਚਾਰਦਾ ਸੀ?

ਜਦੋਂ ਪ੍ਰਭੂ ਆਪਣੇ ਆਪ ਆਪ ਹੀ ਆਪਣੇ ਆਪ ਵਿਚ ਟਿਕਾਈ ਬੈਠਾ ਸੀ, ਤਦੋਂ ਚੰਗੇ ਮੰਦੇ ਸਗਨ ਕੌਣ
ਸੋਚਦਾ ਸੀ? ਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ?

ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ ਆਖਹੇ ਪ੍ਰਭੂ!) ਤੂੰ ਆਪਣੀ ਗਤਿ ਆਪ ਹੀ ਜਾਣਦਾ ਹੈਂ, ਜੀਵ
ਤੇਰੀ ਗਤਿ ਭਾਲਦੇ ਹੈਰਾਨ ਤੇ ਅਚਰਜ ਹੋ ਰਹੇ ਹਨ ।੫।

ਜਹ ਅਛਲ ਅਛੇਦ ਅਭੇਦ ਸਮਾਇਆ ॥ ਊਹਾ ਕਿਸਹਿ ਬਿਆਪਤ ਮਾਇਆ ॥ ਆਪਸ ਕਉ ਆਪਹਿ ਆਦੇਸੁ
॥ ਤਿਹੁ ਗੁਣ ਕਾ ਨਾਹੀ ਪਰਵੇਸੁ ॥ ਜਹ ਏਕਹਿ ਏਕ ਏਕ ਭਗਵੰਤਾ ॥ ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ
॥ ਜਹ ਆਪਨ ਆਪੁ ਆਪਿ ਪਤੀਆਰਾ ॥ ਤਹ ਕਉਨੁ ਕਥੈ ਕਉਨੁ ਸੁਨਨੈਹਾਰਾ ॥ ਬਹੁ ਬੇਅੰਤ ਊਚ ਤੇ ਊਚਾ
॥ ਨਾਨਕ ਆਪਸ ਕਉ ਆਪਹਿ ਪਹੂਚਾ ॥੬॥ {ਪੰਨਾ ੨੯੧}

ਪਦ ਅਰਥ :ਅਛਲਜੋ ਛਲਿਆ ਨਾਹ ਜਾ ਸਕੇ, ਜਿਸ ਧੋਖਾ ਨਾਹ ਦਿੱਤਾ ਜਾ ਸਕੇ । ਅਛੇਦਜੋ
ਛੇਦਿਆ ਨਾਹ ਜਾਹ ਸਕੇ, ਨਾਸ-ਰਹਿਤ । ਅਭੇਦਜਿਸ ਦਾ ਭੇਤ ਨ ਪਾਇਆ ਜਾ ਸਕੇ । ਊਹਾਓਥੇ ।
ਕਿਸਹਿਕਿਸ ? ਆਪਸ ਕਉਆਪਣੇ ਆਪ । ਆਪਹਿਆਪ ਹੀ । ਆਦੇਸੁਨਮਸਕਾਰ, ਪ੍ਰਣਾਮ
। ਪਰਵੇਸੁਦਖ਼ਲ, ਪ੍ਰਭਾਵ । ਅਚਿੰਤੁਬੇ-ਫ਼ਿਕਰ । ਆਪਨ ਆਪੁਆਪਣੇ ਆਪ । ਪਤੀਆਰਾ
ਪਤਿਆਉਣ ਵਾਲਾ । ਪਹੂਚਾਪਹੁੰਚਿਆ ਹੋਇਆ ਹੈ ।

View in HindiSearch Page
Displaying Page 1099 of 5994 from Volume 0