Sri Guru Granth Darpan

View in HindiSearch Page
Displaying Page 1244 of 5994 from Volume 0

ਕਮੀ ਹੈ? ।੩।

ਜਿਸ ਪ੍ਰਭੂ ਦੀਆਂ (ਵਡਿਆਈਆਂ ਦੀਆਂ) ਗੱਲਾਂ ਹਰੇਕ ਜੀਵ ਕਰ ਰਿਹਾ ਹੈ, ਉਹ ਪ੍ਰਭੂ ਸਭ ਤਾਕਤਾਂ ਦਾ ਮਾਲਕ
ਹੈ, ਉਹ ਸਾਡਾ (ਸਭਨਾਂ ਦਾ) ਖਸਮ ਹੈ ਤੇ ਸਭ ਪਦਾਰਥ ਦੇਣ ਵਾਲਾ ਹੈ ।੪।

ਕਬੀਰ ਆਖਦਾ ਹੈਸੰਸਾਰ ਵਿਚ ਕੇਵਲ ਉਹੀ ਮਨੁੱਖ ਗੁਣਾਂ ਵਾਲਾ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਤੋਂ ਬਿਨਾ)
ਕੋਈ ਹੋਰ (ਦਾਤਾ ਜਚਦਾ) ਨਹੀਂ ।੫।੩੮।

ਸ਼ਬਦ ਦਾ ਭਾਵ :ਪ੍ਰਭੂ ਸਭ ਜੀਵਾਂ ਪਾਲਣ ਵਾਲਾ ਹੈ, ਹਰੇਕ ਦੇ ਅੰਗ-ਸੰਗ ਹੈ, ਉਸ ਦੇ ਘਰ ਵਿਚ ਕੋਈ
ਕਮੀ ਨਹੀਂ । ਉਸ ਵਿਸਾਰ ਕੇ ਕੋਈ ਹੋਰ ਆਸਰਾ ਤੱਕਣਾ ਬੜੀ ਹਾਣਤ ਵਾਲੀ ਗੱਲ ਹੈ ।੩੮।



ਕਉਨ ਕੋ ਪੂਤੁ, ਪਿਤਾ ਕੋ ਕਾ ਕੋ ॥ ਕਉਨੁ ਮਰੈ, ਕੋ ਦੇਇ ਸੰਤਾਪੋ ॥੧॥ ਹਰਿ ਠਗ, ਜਗ ਕਉ ਠਗਉਰੀ
ਲਾਈ ॥ ਹਰਿ ਕੇ ਬਿਓਗ, ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥ ਕਉਨ ਕੋ ਪੁਰਖੁ, ਕਉਨ ਕੀ ਨਾਰੀ ॥
ਇਆ ਤਤ ਲੇਹੁ ਸਰੀਰ ਬਿਚਾਰੀ ॥੨॥ ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥ ਗਈ ਠਗਉਰੀ, ਠਗੁ
ਪਹਿਚਾਨਿਆ ॥੩॥੩੯॥ {ਪੰਨਾ ੩੩੧}

ਪਦ ਅਰਥ :ਕਉਨ ਕੋਕਿਸ ਦਾ? ਕਾ ਕੋਕਿਸ ਦਾ? ਕੋਕੌਣ? ਦੇਇਦੇਂਦਾ ਹੈ । ਸੰਤਾਪੋਕਲੇਸ਼
।੧।

ਕਉ । ਠਗਉਰੀਠਗ-ਮੂਰੀ, ਠਗ-ਬੂਟੀ, ਧਤੂਰਾ ਆਦਿਕ, ਉਹ ਬੂਟੀ ਜੋ ਠੱਗ ਲੋਕ ਵਰਤਦੇ ਹਨ
ਕਿਸੇ ਠੱਗਣ ਲਈ । ਬਿਓਗਵਿਛੋੜਾ । ਜੀਅਉਮੈਂ ਜੀਵਾਂ । ਮੇਰੀ ਮਾਈਹੇ ਮੇਰੀ ਮਾਂ!
।੧।ਰਹਾਉ।

ਪੁਰਖੁਮਨੁੱਖ, ਮਰਦ, ਖਸਮ । ਨਾਰੀਇਸਤੀ, ਵਹੁਟੀ । ਇਆਇਸ ਦਾ । ਇਆ ਤਤਇਸ
ਅਸਲੀਅਤ ਦਾ । ਸਰੀਰਮਨੁੱਖਾ ਜਨਮ ।੨।

ਕਹਿਕਹੈ, ਆਖਦਾ ਹੈ । ਮਾਨਿਆਮੰਨ ਗਿਆ, ਪਤੀਜ ਗਿਆ, ਇਕ-ਮਿਕ ਹੋ ਗਿਆ ।੩।

ਅਰਥ :ਕਿਸ ਦਾ ਕੋਈ ਪੁੱਤਰ ਹੈ? ਕਿਸ ਦਾ ਕੋਈ ਪਿਉ ਹੈ? (ਭਾਵ, ਪਿਉ ਤੇ ਪੁੱਤਰ ਵਾਲਾ ਸਾਕ ਸਦਾ
ਕਾਇਮ ਰਹਿਣ ਵਾਲਾ ਨਹੀਂ ਹੈ, ਪ੍ਰਭੂ ਨੇ ਇਕ ਖੇਡ ਰਚੀ ਹੋਈ ਹੈ) । ਕੌਣ ਮਰਦਾ ਹੈ ਤੇ ਕੌਣ (ਇਸ ਮੌਤ ਦੇ
ਕਾਰਨ ਪਿਛਲਿਆਂ ) ਕਲੇਸ਼ ਦੇਂਦਾ ਹੈ? (ਭਾਵ, ਨਾ ਹੀ ਕੋਈ ਕਿਸੇ ਦਾ ਮਰਦਾ ਹੈ ਅਤੇ ਨਾਹ ਹੀ ਇਸ ਤਰ੍ਹਾਂ
ਪਿਛਲਿਆਂ ਕਲੇਸ਼ ਦੇਂਦਾ ਹੈ, ਸੰਜੋਗਾਂ ਅਨੁਸਾਰ ਚਾਰ ਦਿਨਾਂ ਦਾ ਮੇਲਾ ਹੈ) ।੧।

ਪ੍ਰਭੂ-ਠੱਗ ਨੇ ਜਗਤ (ਦੇ ਜੀਵਾਂ) ਮੋਹ-ਰੂਪ ਠਗ-ਬੂਟੀ ਲਾਈ ਹੋਈ ਹੈ (ਜਿਸ ਕਰਕੇ ਜੀਵ ਸੰਬੰਧੀਆਂ ਦਾ
ਮੋਹ ਰੱਖ ਕੇ ਤੇ ਪ੍ਰਭੂ ਭੁਲਾ ਕੇ ਕਲੇਸ਼ ਪਾ ਰਹੇ ਹਨ), ਪਰ ਹੇ ਮੇਰੀ ਮਾਂ! (ਮੈਂ ਇਸ ਠਗ-ਬੂਟੀ ਵਿਚ ਨਹੀਂ
ਫਸਿਆ, ਕਿਉਂਕਿ) ਮੈਂ ਪ੍ਰਭੂ ਤੋਂ ਵਿੱਛੜ ਕੇ ਜੀਊਂ ਹੀ ਨਹੀਂ ਸਕਦਾ ।੧।ਰਹਾਉ।

ਕਿਸ (ਇਸਤੀ) ਦਾ ਕੋਈ ਖਸਮ? ਕਿਸ (ਖਸਮ) ਦੀ ਕੋਈ ਵਹੁਟੀ? (ਭਾਵ, ਇਹ ਇਸਤੀ ਪਤੀ ਵਾਲਾ ਸਾਕ
ਭੀ ਜਗਤ ਵਿਚ ਸਦਾ-ਥਿਰ ਰਹਿਣ ਵਾਲਾ ਨਹੀਂ, ਇਹ ਖੇਡ ਆਖ਼ਿਰ ਮੁੱਕ ਜਾਂਦੀ ਹੈ)ਇਸ ਅਸਲੀਅਤ
(ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਹੀ ਸਮਝੋ (ਭਾਵ, ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਇਹ
ਅਸਲੀਅਤ ਸਮਝੀ ਜਾ ਸਕਦੀ ਹੈ) ।੨।

View in HindiSearch Page
Displaying Page 1244 of 5994 from Volume 0