Sri Guru Granth Darpan

View in HindiSearch Page
Displaying Page 1413 of 5994 from Volume 0

ਸਕਉ ਜੈਸੇ ਜਲ ਬਿਨੁ ਮੀਨੁ ਮਰਿ ਜਾਈ ॥੧॥ ਰਹਾਉ ॥ ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ
ਧੁਨਿ ਉਠਾਵੈ ॥ ਮੇਲਤ ਚੁਨਤ ਖਿਨੁ ਪਲੁ ਚਸਾ ਲਾਗੈ ਤਬ ਲਗੁ ਮੇਰਾ ਮਨੁ ਰਾਮ ਗੁਨ ਗਾਵੈ ॥੨॥ ਕਬ ਕੋ
ਨਾਚੈ ਪਾਵ ਪਸਾਰੈ ਕਬ ਕੋ ਹਾਥ ਪਸਾਰੈ ॥ ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ ਲਗੁ ਮੇਰਾ ਮਨੁ ਰਾਮ
ਸਮੴਾਰੈ ॥੩॥ ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀਣੈ ਨਾ ਪਤਿ ਹੋਇ ॥ ਜਨ ਨਾਨਕ ਹਰਿ ਹਿਰਦੈ ਸਦ
ਧਿਆਵਹੁ ਤਾ ਜੈ ਜੈ ਕਰੇ ਸਭੁ ਕੋਇ ॥੪॥੧੦॥੬੨॥ {ਪੰਨਾ ੩੬੮}

ਪਦ ਅਰਥ :ਕਬਕਦੋਂ, ਕਿਉਂ? ਕੋਕੋਈ । ਭਾਲੈਲੱਭੇ । ਆਵਤ ਜਾਤਆਉਂਦਿਆਂ ਜਾਂਦਿਆਂ ।
ਬਾਰਚਿਰ । ਖਿਨੁਘੜੀ ਪਲ । ਹਉਮੈਂ । ਤਬ ਲਗੁਉਤਨਾ ਚਿਰ । ਸਮਾਰਉਮੈਂ ਸੰਭਾਲਦਾ ਹਾਂ,
ਮੈਂ ਯਾਦ ਕਰਦਾ ਹਾਂ ।੧।

ਮਨਿਮਨ ਵਿਚ । ਮੀਨੁਮੱਛ, ਮੱਛੀ ।੧।ਰਹਾਉ।

ਪੰਚਪੰਜ ਤਾਰਾਂ । ਸਤਸੱਤ ਸੁਰਾਂ । ਚਸਾਥੋੜਾ ਕੁ ਸਮਾ ।੨।

ਪਾਵ{ਲਫ਼ਜ਼ ਪਾਉ ਤੋਂ ਬਹੁ-ਵਚਨ} ਪੈਰ । ਪਸਾਰੈਖਿਲਾਰੇ । ਬਿਲਮੁਦੇਰ । ਸਮੴਾਰੈਸੰਭਾਲਦਾ ਹੈ
।੧।

ਕਉ । ਪਤੀਆਵੈਯਕੀਨ ਦਿਵਾਏ । ਲੋਕਿ ਪਤੀਣੈਜੇ ਜਗਤ ਪਤੀਜ ਭੀ ਜਾਏ । ਪਤਿਇੱਜ਼ਤ ।
ਜੈ ਜੈਆਦਰ-ਸਤਕਾਰ । ਸਭੁ ਕੋਇਹਰੇਕ ਜੀਵ ।੪।

ਅਰਥ :ਕਿਉਂ ਕੋਈ ਤਾਲ ਦੇਣ ਵਾਸਤੇ ਘੁੰਘਰੂ ਲੱਭਦਾ ਫਿਰੇ? (ਭਾਵ, ਮੈ ਘੁੰਘਰੂਆਂ ਦੀ ਲੋੜ ਨਹੀਂ),
ਕਿਉਂ ਕੋਈ ਰਬਾਬ (ਆਦਿਕ ਸਾਜ) ਵਜਾਂਦਾ ਫਿਰੇ? (ਇਹ ਘੁੰਘਰੂ ਰਬਾਬ ਆਦਿਕ ਲਿਆਉਣ ਵਾਸਤੇ)
ਆਉਂਦਿਆਂ ਜਾਂਦਿਆਂ ਕੁਝ ਨ ਕੁਝ ਸਮਾ ਲੱਗਦਾ ਹੈ । ਪਰ ਮੈਂ ਤਾਂ ਉਤਨਾ ਸਮਾ ਭੀ ਪਰਮਾਤਮਾ ਦਾ ਨਾਮ ਹੀ
ਯਾਦ ਕਰਾਂਗਾ ।੧।

(ਹੇ ਭਾਈ!) ਮੇਰੇ ਮਨ ਵਿਚ ਪਰਮਾਤਮਾ ਦੀ ਭਗਤੀ ਇਹੋ ਜਿਹੀ ਬਣੀ ਪਈ ਹੈ ਕਿ ਮੈਂ ਪਰਮਾਤਮਾ ਦੀ ਯਾਦ
ਤੋਂ ਬਿਨਾ ਇਕ ਘੜੀ ਪਲ ਭੀ ਰਹਿ ਨਹੀਂ ਸਕਦਾ (ਮੈ ਯਾਦ ਤੋਂ ਬਿਨਾ ਆਤਮਕ ਮੌਤ ਜਾਪਣ ਲੱਗ ਪੈਂਦੀ ਹੈ)
ਜਿਵੇਂ ਪਾਣੀ ਤੋਂ ਵਿਛੁੜ ਕੇ ਮੱਛੀ ਮਰ ਜਾਂਦੀ ਹੈ ।੧।ਰਹਾਉ।

(ਹੇ ਭਾਈ!) ਗਾਣ ਵਾਸਤੇ ਕਿਉਂ ਕੋਈ ਪੰਜ ਤਾਰਾਂ ਤੇ ਸੱਤ ਸੁਰਾਂ ਮਿਲਾਂਦਾ ਫਿਰੇ? ਕਿਉਂ ਕੋਈ ਰਾਗ ਦੀ ਸੁਰ
ਚੁੱਕਦਾ ਫਿਰੇ? ਇਹ ਤਾਰਾਂ ਸੁਰਾਂ ਮਿਲਾਂਦਿਆਂ ਤੇ ਸੁਰ ਚੁੱਕਦਿਆਂ ਕੁਝ ਨ ਕੁਝ ਸਮਾ ਜ਼ਰੂਰ ਲੱਗਦਾ ਹੈ । ਮੇਰਾ
ਮਨ ਤਾਂ ਉਤਨਾ ਸਮਾ ਭੀ ਪਰਮਾਤਮਾ ਦੇ ਗੁਣ ਗਾਂਦਾ ਰਹੇਗਾ ।੨।

(ਹੇ ਭਾਈ!) ਕਿਉਂ ਕੋਈ ਨੱਚਦਾ ਫਿਰੇ? (ਨੱਚਣ ਵਾਸਤੇ) ਕਿਉਂ ਕੋਈ ਪੈਰ ਖਿਲਾਰੇ? ਕਿਉਂ ਕੋਈ ਹੱਥ
ਖਿਲਾਰੇ? ਇਹਨਾਂ ਹੱਥਾਂ ਪੈਰਾਂ ਖਿਲਾਰਦਿਆਂ ਭੀ ਥੋੜਾ-ਬਹੁਤ ਸਮਾ ਲੱਗਦਾ ਹੀ ਹੈ । ਮੇਰਾ ਮਨ ਤਾਂ ਉਤਨਾ
ਸਮਾਂ ਭੀ ਪਰਮਾਤਮਾ ਹਿਰਦੇ ਵਿਚ ਵਸਾਂਦਾ ਰਹੇਗਾ ।੩।

(ਹੇ ਭਾਈ! ਆਪਣੇ ਆਪ ਭਗਤ ਜ਼ਾਹਰ ਕਰਨ ਵਾਸਤੇ) ਕਿਉਂ ਕੋਈ ਲੋਕਾਂ ਯਕੀਨ ਦਿਵਾਂਦਾ ਫਿਰੇ? ਜੇ
ਲੋਕਾਂ ਦੀ ਤਸੱਲੀ ਹੋ ਭੀ ਜਾਵੇ ਤਾਂ ਭੀ (ਪ੍ਰਭੂ-ਦਰ ਤੇ) ਇੱਜ਼ਤ ਨਹੀਂ ਮਿਲੇਗੀ । ਹੇ ਦਾਸ ਨਾਨਕ! (ਆਖਹੇ
ਭਾਈ!) ਸਦਾ ਆਪਣੇ ਹਿਰਦੇ ਵਿਚ ਪਰਮਾਤਮਾ ਸਿਮਰਦੇ ਰਹੋ, ਇਸ ਤਰ੍ਹਾਂ ਹਰੇਕ ਜੀਵ ਆਦਰ-ਸਤਕਾਰ
ਕਰਦਾ ਹੈ ।੪।੧੦।੬੨।

View in HindiSearch Page
Displaying Page 1413 of 5994 from Volume 0