Sri Guru Granth Darpan

View in HindiSearch Page
Displaying Page 1593 of 5994 from Volume 0

ਜਰ ਕਾਰਣਿਧਨ ਦੀ ਖ਼ਾਤਰ । ਘਣੀਬਹੁਤ ਲੋਕਾਈ । ਵਿਗੁਤੀਖ਼ੁਆਰ ਹੋਈ । ਇਨਿਇਸ ਨੇ ।
ਇਨਿ ਜਰਇਸ ਧਨ ਨੇ । ਖੁਆਈਖ਼ੁਆਰ ਕੀਤੀ । ਖੁਆਏਕੁਰਾਹੇ ਪਾਂਦਾ ਹੈ । ਖੁਸਿ ਲਏਖੋਹ
ਲੈਂਦਾ ਹੈ । ਚੰਗਿਆਈਗੁਣ ।੩।

ਕੋਟੀ ਹੂਕੋੜਾਂ ਹੀ, ਅਨੇਕਾਂ । ਵਰਜਿਰੋਕ ਕੇ । ਮੀਰੁਮੀਰ ਬਾਬਰ । ਧਾਇਆਹੱਲਾ ਕਰ ਕੇ ਆ
ਰਿਹਾ ਹੈ । ਬਿਜਪੱਕੇ । ਮੁਛਿ ਮੁਛਿਟੋਟੇ ਕਰ ਕਰ ਕੇ । ਕੁਇਰਕੁਮਾਰ, ਸ਼ਾਹਜ਼ਾਦੇ । ਪਰਚਾ
ਲਾਇਆਕਰਾਮਾਤ ਵਿਖਾਈ ।੪।

ਰਣਜੰਗ । ਵਗਾਈਚਲਾਈ । ਓਨੴੀਮੁਗਲਾਂ ਨੇ । ਤੁਪਕਬੰਦੂਕਾਂ । ਤਾਣਿਤੱਕ ਤੱਕ ਕੇ, ਨਿਸ਼ਾਨਾ
ਬੰਨ੍ਹ ਬੰਨ੍ਹ ਕੇ । ਹਸਤਿਹੱਥ ਵਿਚ (ਹੀ) । ਚਿੜਾਈਚਿੜ ਚਿੜ ਕਰ ਗਈਆਂ । ਚੀਰੀਖ਼ਤ, ਚਿੱਠੀ
{ਮੌਤ ਦਾ ਖ਼ਤ ਭੇਜਣ ਵੇਲੇ ਖ਼ਤ ਦਾ ਇਕ ਪਾਸਾ ਰਤਾ ਕੁ ਪਾੜ ਦਿਆ ਕਰਦੇ ਹਨ} । ਭਾਈਹੇ ਭਾਈ!
।੫।

ਅਵਰਹੋਰ । ਭਟਿਆਣੀ ਠਕੁਰਾਣੀਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ {ਭੱਟ ਤੇ ਠਾਕੁਰ ਰਾਜਪੂਤ
ਬਿਰਾਦਰੀਆਂ ਹਨ} । ਪੇਰਣਬੁਰਕੇ । ਸਿਰ ਖੁਰਸਿਰ ਤੋਂ ਪੈਰਾਂ ਤਕ । ਮਸਾਣੀਮਸਾਣਾਂ ਵਿਚ ।
ਬੰਕੇਬਾਂਕੇ (ਖਸਮ) । ਰੈਣਿਰਾਤ ।੬।

ਆਖਿਆਖ ਕੇ । ਭਾਣੈਭਾਣੇ ਵਿਚ, ਰਜ਼ਾ ਵਿਚ । ਕਿਸ ਥੈਕਿਸ ਦੇ ਪਾਸ । ਜਾਇਜਾ ਕੇ ।
ਰੂਆਈਸ਼ਿਕੈਤ ਕੀਤੀ ਜਾਏ, ਰੋਇਆ ਜਾਏ । ਹੁਕਮਿਆਪਣੇ ਹੁਕਮ ਵਿਚ । ਬਿਗਸੈਖ਼ੁਸ਼ ਹੁੰਦਾ ਹੈ
।੭।

ਅਰਥ :ਹੇ ਪ੍ਰਭੂ! ਇਹ ਜਗਤ ਤੇਰਾ (ਬਣਾਇਆ ਹੋਇਆ) ਹੈ, ਤੂ ਇਸ ਜਗਤ ਦਾ ਮਾਲਕ ਹੈਂ । (ਉਸ
ਮਾਲਕ ਦੀ ਅਚਰਜ ਖੇਡ ਹੈ) ਜਗਤ ਰਚ ਕੇ ਇਕ ਘੜੀ ਵਿਚ ਹੀ ਤਬਾਹ ਭੀ ਕਰ ਦੇਂਦਾ ਹੈ, ਤੇ ਧਨ ਦੌਲਤ
ਵੰਡ ਕੇ ਹੋਰਨਾਂ ਦੇ ਦੇਂਦਾ ਹੈ ।੧।ਰਹਾਉ।

(ਅਜੇ ਕੱਲ ਦੀ ਗੱਲ ਹੈ ਕਿ ਸੈਦਪੁਰ ਵਿਚ ਰੌਣਕ ਹੀ ਰੌਣਕ ਸੀ, ਪਰ ਹੁਣ) ਕਿੱਥੇ ਹਨ (ਫ਼ੌਜੀਆਂ ਦੇ) ਖੇਡ
ਤਮਾਸ਼ੇ? ਕਿੱਥੇ ਹਨ ਘੋੜੇ ਤੇ (ਘੋੜਿਆਂ ਦੇ) ਤਬੇਲੇ? ਕਿੱਥੇ ਗਏ ਨਗਾਰੇ ਤੇ ਤੂਤੀਆਂ? ਕਿੱਥੇ ਹਨ ਪਸ਼ਮੀਨੇ ਦੇ
ਗਾਤਰੇ? ਤੇ ਕਿੱਥੇ ਹਨ ਉਹ (ਫ਼ੌਜੀਆਂ ਦੀਆਂ) ਲਾਲ ਬਰਦੀਆਂ? ਕਿੱਥੇ ਹਨ ਸ਼ੀਸ਼ੇ? ਤੇ (ਸ਼ੀਸ਼ਿਆਂ ਵਿਚੋਂ ਵੇਖੇ
ਜਾਣ ਵਾਲੇ) ਸੋਹਣੇ ਮੂੰਹ? (ਅੱਜ) ਇਥੇ (ਸੈਦਪੁਰ ਵਿਚ ਕਿਤੇ) ਨਹੀਂ ਦਿੱਸਦੇ ।੧।

ਕਿੱਥੇ ਹਨ ਉਹ ਸੋਹਣੇ ਘਰ ਮਹਲ-ਮਾੜੀਆਂ ਤੇ ਸੋਹਣੀਆਂ ਸਰਾਵਾਂ? ਕਿੱਥੇ ਹੈ ਉਹ ਸੁਖ ਦੇਣ ਵਾਲੀ ਇਸਤੀ
ਤੇ ਉਸ ਦੀ ਸੇਜ, ਜਿਸ ਵੇਖ ਕੇ (ਅੱਖਾਂ ਵਿਚੋਂ) ਨੀਂਦ ਮੁੱਕ ਜਾਂਦੀ ਸੀ? ਕਿੱਥੇ ਹਨ ਉਹ ਪਾਨ ਤੇ ਪਾਨ ਵੇਚਣ
ਵਾਲੀਆਂ, ਤੇ ਕਿੱਥੇ ਉਹ ਪਰਦੇਦਾਰ ਜ਼ਨਾਨੀਆਂ? ਸਭ ਗੁੰਮ ਹੋ ਚੁਕੀਆਂ ਹਨ ।੨।

ਇਸ ਧਨ ਦੀ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆ ਖ਼ੁਆਰ ਕੀਤਾ ਹੈ ।
ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ
ਵਾਲੇ ਦੇ) ਨਾਲ ਨਹੀਂ ਜਾਂਦੀ । (ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਜਿਸ ਆਪ ਕੁਰਾਹੇ ਪਾਂਦਾ ਹੈ
(ਪਹਿਲਾਂ ਉਸ ਪਾਸੋਂ ਉਸ ਦੀ) ਚੰਗਿਆਈ ਖੋਹ ਲੈਂਦਾ ਹੈ ।੩।

ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ
ਅਨੇਕਾਂ ਹੀ ਪੀਰਾਂ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ । (ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ

View in HindiSearch Page
Displaying Page 1593 of 5994 from Volume 0