Sri Guru Granth Darpan

View in HindiSearch Page
Displaying Page 1960 of 5994 from Volume 0

ਸ਼ੁਰੂ ਤੋਂ ਅਖ਼ੀਰ ਤਕ ਸ਼ਬਦਾਂ ਦੀ ਗਿਣਤੀ ਦਿੱਤੀ ਹੋਵੇ ਤੇ ਹੋਵੇ ਭੀ ੫੬? ਤੇ ਇਹ ਉਪਰਲਾ ਸ਼ਬਦ ਕਬੀਰ ਜੀ
ਦੀ ਬਾਣੀ ਵਿਚ ਦਰਜ ਹੋਵੇ? ਭਲਾ, ਉੱਥੇ ਉਹ ਕਿਸ ਨੰਬਰ ਤੇ ਦਰਜ ਹੈ?

(੨) ਕੀ ਇਹ ਸ਼ਬਦ ਭੀ ਗੁਰੂ ਅਰਜਨ ਸਾਹਿਬ ਅਧੂਰਾ ਹੀ ਮਿਲਿਆ ਸੀ, ਜਿਵੇਂ ਧੰਨੇ ਭਗਤ ਦਾ? ਪਰ
ਉਹਨਾਂ ਇਸ ਮੁਕੰਮਲ ਕਰ ਕੇ ਭਗਤ ਬਾਣੀ ਦੇ ਥਾਂ ਆਪਣੇ ਸ਼ਬਦਾਂ ਵਿਚ ਕਿਉਂ ਦਰਜ ਕਰ ਦਿੱਤਾ?

(੩) ਕੀ ਮੈਕਾਲਿਫ਼ ਤੇ ਮੈਕਾਲਿਫ਼ ਦੇ ਸਲਾਹਕਾਰ ਸਿੱਖ ਵਿਦਵਾਨਾਂ ਵਾਂਗ ਅਸਾਂ ਇੱਥੇ ਭੀ ਅੜੇ ਰਹਿਣਾ ਹੈ ਕਿ
ਸਿਰ-ਲੇਖ ਭਾਵੇਂ ਪਰਤੱਖ ਮਹਲਾ ੫ ਹੈ, ਪਰ ਅਸਾਂ ਨਹੀਂ ਮੰਨਣਾ? ਪਰ ਫਿਰ, ਕਬੀਰ ਜੀ ਦਾ ਇਹ ਸ਼ਬਦ
ਇੱਥੇ ਕਿਵੇਂ ਆ ਗਿਆ?

ਗੱਲ ਸਾਦਾ ਜਿਹੀ ਹੀ ਹੈ

ਇਹ ਸਾਰੀਆਂ ਉਲਝਣਾਂ ਉਹਨਾਂ ਵਿਦਵਾਨਾਂ ਵਾਸਤੇ ਹਨ, ਜਿਨ੍ਹਾਂ ਨੇ ਆਪਣੇ ਸਤਿਗੁਰੂ ਦੇ ਸਿੱਧੇ ਸਾਦਾ ਲਫ਼ਜ਼ਾਂ
ਉੱਤੇ ਇਤਬਾਰ ਕਰਨੋਂ ਨਾਂਹ ਕਰ ਦਿੱਤੀ ਹੈ । ਜਦੋਂ ਗੁਰੂ ਅਰਜਨ ਸਾਹਿਬ ਨੇ ਇਹ ਸਿਰ-ਲੇਖ ਇੱਕ ਥਾਂ ਨਹੀਂ
੧੬ ਥਾਂ ਲਿਖ ਦਿੱਤਾ ਤਾਂ ਅਸਾ ਹੁੱਜਤਿ ਕਰਨ ਦੀ ਲੋੜ ਹੀ ਕਿਉਂ ਪਈ? ਸੋ, ਇਸ ਵਿਚ ਕੋਈ ਸ਼ੱਕ ਹੀ ਨਹੀਂ
ਕਿ ਇਹ ਬਾਣੀ ਗੁਰੂ ਅਰਜਨ ਸਾਹਿਬ ਦੀ ਉਚਾਰੀ ਹੋਈ ਹੈ । ਭਗਤ ਧੰਨਾ ਜੀ ਦੇ ਆਸਾ ਰਾਗ ਦੇ ਸ਼ਬਦ ਨੰ:
੧ ਤੋਂ ਅਗਲਾ ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ, ਕਿਉਂਕਿ ਇਸ ਦਾ ਸਿਰ-ਲੇਖ ਹੈ ਮਹਲਾ ੫ । ਹਾਂ,
ਅਸਾਂ ਇਹ ਜ਼ਰੂਰ ਲੱਭਣਾ ਹੈ ਕਿ ਮਹਲਾ ੫ ਦੇ ਸਿਰਲੇਖ ਵਾਲੇ ਇਹ ਸ਼ਬਦ ਸਤਿਗੁਰੂ ਜੀ ਨੇ ਧੰਨੇ, ਸੂਰਦਾਸ,
ਕਬੀਰ ਅਤੇ ਫ਼ਰੀਦ ਜੀ ਦੇ ਨਾਮ ਹੇਠ ਕਿਉਂ ਉਚਾਰੇ ।

ਐਸ ਵੇਲੇ ਅਸੀ ਧੰਨੇ ਭਗਤ ਦੀ ਠਾਕੁਰ-ਪੂਜਾ ਤੇ ਵਿਚਾਰ ਕਰ ਰਹੇ ਹਾਂ, ਤੇ ਪਹਿਲਾਂ ਉਸ ਸ਼ਬਦ ਲਵਾਂਗੇ
ਜਿਸ ਦਾ ਸਿਰ-ਲੇਖ ਹੈ ਮਹਲਾ ੫, ਪਰ ਅਖ਼ੀਰ ਵਿਚ ਨਾਮ ਧੰਨੇ ਦਾ ਹੈ ।

ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ, ਹੋਇਓ ਲਾਖੀਣਾ
॥੧॥ਰਹਾਉ॥ ਬੁਨਨਾ ਤਨਨਾ ਤਿਆਗਿ ਕੈ, ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ, ਭਇਓ ਗੁਨੀਯ
ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ, ਤਿਨੴ ਿਤਿਆਗੀ ਮਾਇਆ ॥ ਪਰਗਟੁ ਹੋਆ ਸਾਧ ਸੰਗਿ, ਹਰਿ
ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ, ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ,
ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ,
ਧੰਨਾ ਵਡਭਾਗਾ ॥੪॥੨॥

ਇਹ ਸ਼ਬਦ ਇਥੇ ਕਿਉਂ?

ਇਸ ਤੋਂ ਪਹਿਲੇ ਸ਼ਬਦ ਵਿਚ ਭਗਤ ਧੰਨਾ ਜੀ ਆਪਣੀ ਜ਼ਬਾਨੋਂ ਆਖਦੇ ਹਨ ਕਿ ਮੈ ਗੁਰੂ ਨੇ ਨਾਮ-ਧਨ ਦਿੱਤਾ
ਹੈ, ਸੰਤਾਂ ਦੀ ਸੰਗਤਿ ਵਿਚ ਮੈ ਧਰਣੀਧਰ ਪ੍ਰਭੂ ਲੱਭਾ ਹੈ । ਪਰ ਸੁਆਰਥੀ ਲੋਕਾਂ ਨੇ ਆਪਣਾ ਧਾਰਮਿਕ ਜੂਲਾ
ਅੰਾਣ ਲੋਕਾਂ ਦੇ ਮੋਢੇ ਤੇ ਪਾਈ ਰੱਖਣ ਵਾਸਤੇ ਇਹ ਕਹਾਣੀ ਚਲਾ ਦਿੱਤਾ ਕਿ ਧੰਨੇ ਨੇ ਇਕ ਬ੍ਰਾਹਮਣ ਤੋਂ ਇਕ
ਠਾਕੁਰ ਲੈ ਕੇ ਉਸ ਦੀ ਪੂਜਾ ਕੀਤੀ; ਤਾਂ ਹੀ ਉਸ ਪਰਮਾਤਮਾ ਮਿਲਿਆ । ਇਸ ਭੁਲੇਖੇ ਦੂਰ ਕਰਨ ਲਈ
ਤੇ ਧੰਨਾ ਜੀ ਦੇ ਸ਼ਬਦ ਦੀ ਅਖ਼ੀਰਲੀ ਤੁਕ ਚੰਗੀ ਤਰ੍ਹਾਂ ਸਿੱਖਾਂ ਦੇ ਸਾਹਮਣੇ ਸਪਸ਼ਟ ਕਰਨ ਲਈ ਗੁਰੂ
ਅਰਜਨ ਸਾਹਿਬ ਨੇ ਅਗਲਾ ਸ਼ਬਦ ਉਚਾਰ ਕੇ ਦਰਜ ਕੀਤਾ । ਇਹ ਸ਼ਬਦ ਧੰਨੇ ਭਗਤ ਨਾਲ ਸੰਬੰਧ ਰੱਖਦਾ ਹੈ
। ਸੋ, ਨਾਮ ਭੀ ਧੰਨੇ ਦਾ ਹੀ ਰੱਖਿਆ ਹੈ, ਜਿਵੇਂ ਅਸੀ ਪਿਛਲੇ ੧੫ ਪ੍ਰਮਾਣਾਂ ਵਿਚ ਵੇਖ ਆਏ ਹਾਂ ।

ਧੰਨਾ ਜੀ ਨਾਲ ਕੀਹ ਸੰਬੰਧ ਹੈ

View in HindiSearch Page
Displaying Page 1960 of 5994 from Volume 0