Sri Guru Granth Darpan

View in HindiSearch Page
Displaying Page 3017 of 5994 from Volume 0

ਲੱਗਦੀ ਹੈ । ਫਿਰ ਵੇਖੋ, ਕਿਤਨੇ ਹੀ ਲਫ਼ਜ਼ ਸਾਂਝੇ ਵਰਤੇ ਹਨ :

ਬੇੜਾ, ਸਰਵਰੁ, ਊਛਲੈ (ਦੁਹੇਲਾ, ਸੁਹੇਲਾ), (ਕਸੁੰਭਾ, ਮੰਜੀਠ) ਢੋਲਾ, ਸਹ ਕੇ ਬੋਲਾ (ਰੇ, ਅੰਮ੍ਰਿਤ),
ਸਹੇਲੀਹੋ, ਸਹੁ ।

ਇਸ ਗੱਲ ਦੇ ਮੰਨਣ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣਾ ਸ਼ਬਦ ਬਾਬਾ
ਫ਼ਰੀਦ ਜੀ ਦਾ ਸ਼ਬਦ ਸਾਹਮਣੇ ਰੱਖ ਕੇ ਉਚਾਰਿਆ ਹੈ, ਤੇ, ਦੋਹਾਂ ਨੇ ਰਲ ਕੇ ਜ਼ਿੰਦਗੀ ਦੇ ਦੋਵੇਂ ਪੱਖ ਇਨਸਾਨ
ਦੇ ਅੱਗੇ ਰੱਖ ਦਿੱਤੇ ਹਨ । ਉਹ ਸ਼ਬਦ ਗੁਰੂ ਨਾਨਕ ਦੇਵ ਜੀ ਇਤਨਾ ਪਿਆਰਾ ਲੱਗਾ ਜਾਪਦਾ ਹੈ ਕਿ ਇਸ
ਵਿਚ ਆਇਆ ਲਫ਼ਜ਼ ਦੁਧਾਥਣੀ ਫਿਰ ਹੋਰ ਥਾਂ ਆਪਣੀ ਬਾਣੀ ਵਿਚ ਭੀ ਵਰਤਦੇ ਹਨ ।

ਜਿਵੇਂ ਇਹ ਖ਼ਿਆਲ ਹੁਣ ਤਕ ਬਣਾਇਆ ਗਿਆ ਹੈ ਕਿ ਭਗਤਾਂ ਦੇ ਸ਼ਬਦ ਗੁਰੂ ਅਰਜਨ ਸਾਹਿਬ ਨੇ ਪੰਜਾਬ ਦੇ
ਲੋਕਾਂ ਪਾਸੋਂ ਸੁਣ ਸੁਣਾ ਕੇ ਇਕੱਠੇ ਕੀਤੇ ਸਨ, ਜੇ ਇਹੀ ਖ਼ਿਆਲ ਫ਼ਰੀਦ ਜੀ ਦੇ ਇਸ ਸ਼ਬਦ ਬਾਰੇ ਭੀ
ਵਰਤਿਆ ਜਾਏ, ਤਾਂ ਗੁਰੂ ਨਾਨਕ ਸਾਹਿਬ ਦਾ ਸੂਹੀ ਰਾਗ ਦਾ ਸ਼ਬਦ ਫ਼ਰੀਦ ਜੀ ਦੇ ਸ਼ਬਦ ਨਾਲ ਹੂ-ਬ-ਹੂ
ਮਿਲਾਵਾਂ ਹੋ ਨਹੀਂ ਸੀ ਸਕਦਾ । ਸੋ, ਫ਼ਰੀਦ ਜੀ ਦਾ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਆਪ ਪਾਕਪਟਨ ਤੋਂ
ਲਿਆ, ਇਸ ਪਿਆਰ ਕੀਤਾ, ਤੇ, ਜ਼ਿੰਦਗੀ ਦਾ ਜਿਹੜਾ ਪੱਖ ਫ਼ਰੀਦ ਜੀ ਨੇ ਛੱਡ ਦਿੱਤਾ ਸੀ ਉਸ ਬਿਆਨ
ਕਰ ਕੇ ਦੋਹਾਂ ਸ਼ਬਦਾਂ ਦੀ ਰਾਹੀਂ ਇਨਸਾਨੀ ਜ਼ਿੰਦਗੀ ਦੀ ਖ਼ੂਬਸੂਰਤ ਮੁਕੰਮਲ ਤਸਵੀਰ ਖਿੱਚ ਦਿੱਤੀ ।

ਇਸ ਗੱਲ ਦੇ ਮੰਨਣ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਫ਼ਰੀਦ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ
ਆਪ ਸਾਂਭ ਕੇ ਲਿਆਂਦੀ ਸੀ । ਕਿਉਂ? ਆਪਣੀ ਬਾਣੀ ਦੇ ਨਾਲ ਜੋੜ ਕੇ ਰੱਖਣ ਲਈ । ਇਕ ਗੱਲ ਹੋਰ ਸਾਫ਼
ਹੋ ਗਈ ਕਿ ਗੁਰੂ ਨਾਨਕ ਦੇਵ ਜੀ ਦਾ ਹੀ ਆਪਣਾ ਸੰਕਲਪ ਸੀ, ਜੁ ਉਹਨਾਂ ਦੀ ਬਾਣੀ ਸਹੀ ਰੂਪ ਵਿਚ ਸਿੱਖ
ਕੌਮ ਲਈ ਸਾਂਭ ਕੇ ਰੱਖੀ ਜਾਏ, ਤੇ, ਉਸ ਵਿਚ ਉਸ ਵਕਤ ਦੇ ਭਗਤਾਂ ਦੇ ਉਹ ਸ਼ਬਦ ਵੀ ਲਿਖੇ ਜਾਣ ਜੋ ਆਪ
ਲਿਖ ਕੇ ਲਿਆਏ ਸਨ ।


??????????????????????????
ਮੈਕਾਲਿਫ਼ ਅਨੁਸਾਰ :

ਬੰਬਈ ਪ੍ਰਾਣਤ ਦੇ ਜ਼ਿਲਾ ਸਤਾਰਾ ਵਿਚ ਇਕ ਪਿੰਡ ਨਰਸੀ ਨਾਮ ਦਾ ਹੈ । ਮੈਕਾਲਿਫ਼ ਅਨੁਸਾਰ ਨਾਮਦੇਵ ਜੀ ਦਾ
ਜਨਮ ਇਸ ਪਿੰਡ ਵਿਚ ਹੋਇਆ ਸੀ ਕੱਤਕ ਸੁਦੀ ਏਕਾਦਸੀ ਸ਼ਾਕਾ ਸੰਮਤ ੧੧੯੨ (ਮੁਤਾਬਿਕ ਨਵੰਬਰ ਸੰਨ
੧੨੭੦) । ਜਾਤ ਦੇ ਛੀਂਬੇ ਸਨ ।

ਪਿੰਡ ਨਰਸੀ ਨਗਰ ਕਰਾਦ ਤੋਂ ਨੇੜੇ ਹੈ । ਕਰਾਦ ਰੇਲ ਦਾ ਸਟੇਸ਼ਨ ਹੈ, ਪੂਨੇ ਤੋਂ ਮਿਰਾਜ ਜਾਣ ਵਾਲੀ ਰੇਲਵੇ
ਲਾਈਨ ਉੱਤੇ।

ਪਿੰਡ ਨਰਸੀ ਤੋਂ ਬਾਹਰ-ਵਾਰ ਕੇਸ਼ੀ ਰਾਜ (ਸ਼ਿਵ) ਦਾ ਮੰਦਰ ਸੀ । ਨਾਮਦੇਵ ਜੀ ਦੇ ਪਿਤਾ ਉਸ ਦੇ ਸਰਧਾਵਾਨ
ਭਗਤ ਸਨ ।

ਨਾਮਦੇਵ ਜੀ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਪੰਡਰਪੁਰ ਗੁਜ਼ਾਰਿਆ । ਪੰਡਰਪੁਰ ਤੋਂ ਨੇੜੇ ਪਿੰਡ ਵਦਵਲ
ਦੇ ਵਸਨੀਕ ਮਹਾਤਮਾ ਵਿਸ਼ੋਭਾ ਜੀ ਦੀ ਸੰਗਤਿ ਦਾ ਨਾਮਦੇਵ ਜੀ ਅਵਸਰ ਮਿਲਦਾ ਰਿਹਾ ।

ਨਾਮਦੇਵ ਜੀ ਦਾ ਦੇਹਾਂਤ ਅੱਸੀ ਸਾਲ ਦੀ ਉਮਰੇ (ਅੱਸੂ ਵਦੀ ੧੩) ਸੰਨ ੧੩੫੦ ਵਿਚ ਪਿੰਡ ਪੰਡਰਪੁਰ ਹੋਇਆ
ਸੀ ।

View in HindiSearch Page
Displaying Page 3017 of 5994 from Volume 0