Sri Guru Granth Darpan

View in HindiSearch Page
Displaying Page 3019 of 5994 from Volume 0

ਹਰਖੁਖ਼ੁਸ਼ੀ । ਸੋਗੁਗ਼ਮ, ਚਿੰਤਾ ।

ਮਨਮੁਖਆਪਣੇ ਮਨ ਦੇ ਪਿੱਛੇ ਤੁਰਨ ਵਾਲੇ । ਦੂਜੈ ਭਾਇ(ਪਰਮਾਤਮਾ ਛੱਡ ਕੇ) ਹੋਰ ਦੇ ਪਿਆਰ ਵਿਚ
। ਲਗਿਲੱਗ ਕੇ । ਭੰਭਲਭੂਸੇ(ਜੀਵਨ-ਸਫ਼ਰ ਵਿਚ) ਠੇਡੇ । ਖਾਇਖਾ ਕੇ । ਗਾਡੀ ਰਾਹਿਗੱਡੇ ਦੀ
ਲੀਹ ਤੇ ।

ਲਾਹਾਲਾਭ । ਨਿਜਿ ਘਰਿਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ ।

??????????????????????????
ਭੁਲੇਖਾ ਕਿ ਨਾਮਦੇਵ ਦੋ ਹੋਏ ਹਨ

ਮੈਕਾਲਿਫ਼ ਨੇ ਭਗਤ ਜੀ ਦਾ ਜਨਮ ਸੰਨ ੧੨੭੦ ਤੇ ਦੇਹਾਂਤ ੧੩੫੦ ਵਿਚ ਦੱਸਿਆ ਹੈ । ਪੂਰਨਦਾਸ ਨੇ
ਜਨਮਸਾਖੀ ਵਿਚ ਜਨਮ ੧੩੬੩ ਅਤੇ ਦੇਹਾਂਤ ਸੰਨ ੧੪੬੪ ਵਿਚ ਲਿਖਿਆ ਹੈ । ਮੈਕਾਲਿਫ਼ ਲਿਖਦਾ ਹੈ ਕਿ
ਉਹਨਾਂ ਦਾ ਦੇਹਾਂਤ ਪੰਡਰਪੁਰ ਵਿਚ ਹੋਇਆ । ਜਨਮਸਾਖੀ ਵਾਲਾ ਆਖਦਾ ਹੈ ਕਿ ਨਾਮਦੇਵ ਜੀ ਦਾ ਦੇਹਾਂਤ
ਪੰਜਾਬ ਦੇ ਜ਼ਿਲਾ ਗੁਰਦਾਸਪੁਰ ਦੇ ਪਿੰਡ ਘੁਮਾਨ ਵਿਚ ਹੋਇਆ । ਦੋਹੀਂ ਥਾਈਂ ਭਗਤ ਜੀ ਦੀ ਯਾਦ ਵਿਚ
ਦੇਹੁਰੇ ਬਣੇ ਹੋਏ ਹਨ । ਇਸ ਤੋਂ ਕਈ ਸੱਜਣ ਇਹ ਕਹਿਣ ਲੱਗ ਪਏ ਹਨ ਕਿ ਸ਼ਾਇਦ ਭਗਤ ਨਾਮਦੇਵ ਦੋ
ਹੋਏ ਹੋਣ ਤੇ ਦੋਵੇਂ ਹੀ ਜਾਤ ਦੇ ਛੀਂਬੇ ਹੋਣ । ਇਹ ਸ਼ੱਕ ਉਠਾਣ ਵਾਲੇ ਸੱਜਣ ਜਨਮ ਦੋਹਾਂ ਦਾ ਹੀ ਬੰਬਈ ਪ੍ਰਾਣਤ
ਵਿਚ ਮਿਥ ਰਹੇ ਹਨ ।

ਭੁਲੇਖਾ ਪਾਣ ਵਾਲੀ ਉਲਝਣ

ਇਹਨਾਂ ਲੋਕਾਂ ਦੇ ਰਾਹ ਵਿਚ ਨਵੀਂ ਉਲਝਣ ਹੋਰ ਭੀ ਪੈ ਰਹੀ ਹੈ ਜੋ ਇਹਨਾਂ ਦੇ ਸ਼ੱਕ ਪੱਕਾ ਕਰੀ ਜਾ ਰਹੀ ਹੈ
। ਭਗਤ ਜੀ ਦੇ ਸਾਰੇ ਸ਼ਬਦਾਂ (ਅਭੰਗਾਂ) ਦਾ ਸੰਗ੍ਰਹਿ ਜੋ ਮਹਾਰਾਸ਼ਟਰ ਵਿਚ ਮਿਲਦਾ ਹੈ, ਤੇ ਜਿਸ ਦਾ ਨਾਮ
ਗਾਥਾ ਹੈ ਉਸ ਦੀ ਬੋਲੀ ਮਰਾਠੀ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾਮਦੇਵ ਜੀ ਦੇ ਜੋ ਸ਼ਬਦ ਦਰਜ
ਹਨ, ਉਹਨਾਂ ਵਿਚੋਂ ਥੋੜੇ ਹੀ ਹਨ ਜਿਨ੍ਹਾਂ ਵਿਚ ਮਰਾਠੀ ਦੇ ਆਮ ਲਫ਼ਜ਼ ਹਨ, ਬਾਕੀ ਦੇ ਸ਼ਬਦ ਭਾਰਤ ਦੀ ਸਾਂਝੀ
ਬੋਲੀ ਦੇ ਹਨ । ਇਹਨਾਂ ਸੱਜਣਾਂ ਇਹ ਔਕੜ ਆਈ ਪਈ ਹੈ ਕਿ ਮਹਾਰਾਸ਼ਟਰ ਵਿਚ ਜੰਮੇ ਪਲੇ ਨਾਮਦੇਵ ਨੇ
ਮਰਾਠੀ ਤੋਂ ਇਲਾਵਾ ਇਹ ਦੂਜੀ ਬੋਲੀ ਕਿੱਥੋਂ ਸਿੱਖ ਲਈ ਸੀ ।

ਇਥੇ ਅਸਾਂ ਹੁਣ ਇਹ ਵਿਚਾਰ ਕਰਨੀ ਹੈ ਕਿ ਕੀ ਨਾਮਦੇਵ ਦੋ ਹੋਏ ਹਨ ।......ਇੱਕ ਉਹ ਜੋ ਮਹਾਰਾਸ਼ਟਰ
ਵਿਚ ਹੀ ਰਿਹਾ ਤੇ ਦੂਜਾ ਨਾਮਦੇਵ ਪਹਿਲੇ ਭਗਤ ਨਾਮਦੇਵ ਜੀ ਦਾ ਹੀ ਸਿੱਖ, ਜੋ ਪੰਜਾਬ ਵਿਚ ਆ ਵੱਸਿਆ ।

ਰਮਤੇ ਸੰਤਾਂ ਸਾਧਾਂ ਨਾਲ ਮੇਲ-ਜੋਲ

ਇਹ ਇਤਰਾਜ਼ ਕੋਈ ਖ਼ਾਸ ਵਜ਼ਨਦਾਰ ਨਹੀਂ ਕਿ ਚੂੰਕਿ ਮਹਾਰਾਸ਼ਟਰ ਵਿਚ ਮਰਾਠੀ ਬੋਲੀ ਤੋਂ ਇਲਾਵਾ ਕਿਸੇ
ਹੋਰ ਬੋਲੀ ਦੇ ਪੜ੍ਹਾਣ ਦਾ ਪਰਬੰਧ ਨਹੀਂ ਸੀ ਇਸ ਵਾਸਤੇ ਨਾਮਦੇਵ ਸਾਰੇ ਭਾਰਤ ਵਿਚ ਸਮਝੀ ਜਾ ਸਕਣ ਵਾਲੀ
ਬੋਲੀ ਕਿਤੋਂ ਸਿੱਖ ਨਹੀਂ ਸੀ ਸਕਦਾ । ਸਤਿਗੁਰੂ ਨਾਨਕ ਦੇਵ ਜੀ ਆਪਣੇ ਪਿੰਡ ਦੇ ਪਾਂਧੇ ਪਾਸ ਬਹੁਤ ਥੋੜਾ
ਚਿਰ ਪੜ੍ਹੇ ਸਨ ਤੇ ਮੌਲਵੀ ਪਾਸ ਭੀ ਬਹੁਤ ਘੱਟ । ਪਰ ਉਹਨਾਂ ਜਦੋਂ ਸੰਨ ੧੫੦੭ ਵਿਚ ਪਹਿਲੀ ਉਦਾਸੀ
ਸ਼ੁਰੂ ਕੀਤੀ ਤਾਂ ਪੂਰੇ ਅੱਠ ਸਾਲ ਵਿਚ ਸਾਰੇ ਹੀ ਭਾਰਤ ਦਾ ਚੱਕਰ ਲਾਇਆ; ਬੰਗਾਲ, ਆਸਾਮ ਤੇ ਮਦਰਾਸ
ਵਿਚ ਭੀ ਗਏ, ਸੰਗਲਾਦੀਪ ਵਿਚ ਭੀ ਜਾ ਅੱਪੜੇ, ਵਾਪਸੀ ਤੇ ਬੰਬਈ ਸੂਬੇ ਵਿਚੋਂ ਦੀ ਲੰਘੇ । ਇਥੋਂ ਹੀ ਤਾਂ
ਉਹਨਾਂ ਨੇ ਭਗਤ ਨਾਮਦੇਵ ਜੀ ਦੀ ਸਾਰੀ ਬਾਣੀ ਲਈ ਸੀ । ਜੇ ਇਹਨਾਂ ਸਾਰੇ ਪ੍ਰਾਣਤਾਂ ਵਿਚ ਦੇ ਵਸਨੀਕਾਂ ਨਾਲ
ਸਤਿਗੁਰੂ ਜੀ ਨੇ ਗੱਲ-ਬਾਤ ਨਹੀਂ ਕਰਨੀ ਸੀ, ਉਹਨਾਂ ਆਪਣੇ ਖ਼ਿਆਲ ਨਹੀਂ ਦੱਸਣੇ ਸਨ, ਤਾਂ ਇਤਨੇ ਲੰਮੇ

View in HindiSearch Page
Displaying Page 3019 of 5994 from Volume 0