Sri Guru Granth Darpan

View in HindiSearch Page
Displaying Page 3021 of 5994 from Volume 0

ਵਿਰੁੱਧ ਇਕ ਬਗਾਵਤ ਜਿਹੀ ਹੋ ਗਈ ਸੀ । ਚਾਰ ਚੁਫੇਰਿਓਂ ਨਿਰਭੈ ਤੇ ਨਿਡਰ ਬੰਦੇ ਇਸ ਅੱਤਿਆਚਾਰ ਦੇ
ਖਿਲਾਫ਼ ਬੋਲ ਉੱਠੇ ਤੇ ਲੱਗਦੇ ਹੱਥ ਉਹਨਾਂ ਇਸ ਸਾਰੇ ਹੀ ਧਰਮ-ਜਲ ਦਾ ਪਾਜ ਖੋਲ੍ਹਣਾ ਭੀ ਸ਼ੁਰੂ ਕਰ ਦਿੱਤਾ ।
ਇਹ ਕੁਦਰਤੀ ਗੱਲ ਸੀ ਕਿ ਇਹ ਹਮ-ਖ਼ਿਆਲ ਸ਼ੇਰ-ਮਰਦ ਆਪੋ ਵਿਚ ਇਕ ਦੂਜੇ ਦੀ ਹਾਮੀ ਭੀ ਭਰਦੇ ।
ਭਗਤ ਕਬੀਰ ਅਤੇ ਰਵਿਦਾਸ ਜੀ ਨਾਮਦੇਵ ਜੀ ਨਾਲੋਂ ਪਿਛਲੇਰੇ ਸਾਲਾਂ ਵਿਚ ਹੋਏ । ਸੋ ਉਹਨਾਂ ਬੇਣੀ ਤੇ
ਤਿਲੋਚਨ ਆਦਿਕ ਭਗਤਾਂ ਦਾ ਜ਼ਿਕਰ ਕਰਦਿਆਂ ਨਾਮਦੇਵ ਜੀ ਦਾ ਹਵਾਲਾ ਦਿੱਤਾ ਹੈ । ਪਰ ਉਹਨਾਂ ਸਿਰਫ਼
ਇੱਕੋ ਹੀ ਨਾਮਦੇਵ ਦਾ ਜ਼ਿਕਰ ਕੀਤਾ ਹੈ, ਲਫ਼ਜ਼ ਨਾਮਾ ਜਾਂ ਨਾਮਦੇਵ ਇੱਕ-ਵਚਨ ਵਿਚ ਹੀ ਵਰਤਿਆ
ਹੈ ।

ਇੱਥੇ ਇਹ ਭੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਾਲੇ ਨਾਮਦੇਵ ਦਾ ਭਗਤ ਕਬੀਰ ਅਤੇ ਰਵਿਦਾਸ ਜੀ
ਸ਼ਾਇਦ ਪਤਾ ਹੀ ਨਾਹ ਲੱਗ ਸਕਿਆ ਹੋਵੇ । ਮਹਾਰਾਸ਼ਟਰ ਵਾਲੇ ਭਗਤ ਨਾਮਦੇਵ ਬਾਰੇ ਇਕ ਗੱਲ ਤਾਂ ਪੱਕੀ ਹੈ
ਕਿ ਉਸ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, ਕਿਉਂਕਿ ਮਰਾਠੀ ਬੋਲੀ ਪ੍ਰਤੱਖ ਮਿਲਦੀ ਹੈ, ਖ਼ਾਸ ਤੌਰ
ਤੇ ਧਨਾਸਰੀ ਰਾਗ ਦੇ ਸ਼ਬਦ ਪਹਿਲ ਪੁਰੀਏ ਵਿਚ । ਜੇ ਕੋਈ ਦੂਜਾ ਨਾਮਦੇਵ ਹੋਇਆ ਹੈ, ਤੇ ਉਸ ਦੇ
ਸ਼ਬਦ ਭੀ ਸਤਿਗੁਰੂ ਜੀ ਨੇ ਦਰਜ ਕੀਤੇ ਹਨ, ਤਾਂ ਸਤਿਗੁਰੂ ਜੀ ਤਾਂ ਪੱਕੀ ਖ਼ਬਰ ਹੋਣੀ ਚਾਹੀਦੀ ਹੈ ਕਿ
ਨਾਮਦੇਵ ਦੋ ਹਨ । ਪਰ ਉਹ ਭੀ ਜਿੱਥੇ ਜਿੱਥੇ ਜ਼ਿਕਰ ਕਰਦੇ ਹਨ, ਇੱਕੋ ਨਾਮਦੇਵ ਦਾ ਹੀ ਕਰਦੇ ਹਨ । ਲਫ਼ਜ਼
ਨਾਮਦੇਵ ਇੱਕ-ਵਚਨ ਵਿਚ ਹੀ ਵਰਤਦੇ ਹਨ । ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ
ਅਤੇ ਭੱਟ ਕੱਲਸਹਾਰਇਹਨਾਂ ਸਭਨਾਂ ਨੇ ਨਾਮਦੇਵ ਦਾ ਜ਼ਿਕਰ ਕੀਤਾ ਹੈ, ਪਰ ਇੱਕੋ ਨਾਮਦੇਵ ਦਾ । ਸੋ, ਗੁਰੂ
ਗ੍ਰੰਥ ਸਾਹਿਬ ਵਿਚ ਇੱਕੋ ਨਾਮਦੇਵ ਦੀ ਬਾਣੀ ਦਰਜ ਹੈ । ਉਹ ਨਾਮਦੇਵ ਕਿਹੜਾ? ਜੋ ਜਾਤ ਦਾ ਛੀਂਬਾ ਸੀ,
ਜਿਸ ਇਕ ਵਾਰੀ ਕਿਸੇ ਮੰਦਰ ਤੋਂ ਧੱਕੇ ਪਏ, ਜਿਸ ਕਿਸੇ ਸੁਲਤਾਨ ਨੇ ਮੋਈ ਗਾਂ ਜਿਵਾਉਣ ਲਈ
ਵੰਗਾਰਿਆ ਸੀ, ਤੇ ਜਿਸ ਨੇ ਗੋਰੀ ਗਾਂ ਦਾ ਦੁੱਧ ਚੋ ਕੇ ਆਪਣੇ ਗੁਰੂ-ਗੋਬਿੰਦ ਪਿਲਾਇਆ ਸੀ ।

?????????
ਜੈਸੇ ਸੂਆ ਉਡਤ ਫਿਰਤ ਬਨ ਬਨ ਪ੍ਰਤਿ, ਜੈਸੇ ਹੀ ਬਿਰਖਿ ਬੈਠੇ, ਤੈਸੇ ਫਲੁ ਚਾਖਈ ॥ ਪਰ ਬਸਿ ਹੋਇ, ਜੈਸੀ
ਜੈਸੀਐ ਸੰਗਤਿ ਮਿਲੈ, ਸੁਣਿ ਉਪਦੇਸੁ, ਤੈਸੀ ਭਾਖਾ ਲੈ ਸੁਭਾਖਈ ॥ ਤੈਸੇ ਚਿਤੁ ਚੰਚਲ ਚਪਲ, ਜਲ ਕੋ
ਸੁਭਾਉ, ਜੈਸੇ ਰੰਗ ਸੰਗਿ ਮਿਲੈ, ਤੈਸੋ ਰੰਗੁ ਰਾਖਈ ॥ ਅਦਮ ਅਸਾਧ, ਜੈਸੇ ਬਾਰਨੀ ਬਿਨਾਸ ਕਾਲ, ਸਾਧ ਸੰਗਿ
ਗੰਗ ਮਿਲੇ, ਸੁਜਨ ਭਿਲਾਖਈ ॥੧੫੫॥ {ਕਬਿੱਤ ਭਾਈ ਗੁਰਦਾਸ ਜੀ

ਪਦ ਅਰਥ :ਸੂਆ{_ੁਕ} ਤੋਤਾ । ਬਨ ਬਨ ਪ੍ਰਤਿਹਰੇਕ ਜੰਗਲ ਵਿਚ । ਬਿਰਖਿਰੁੱਖ ਉੱਤੇ ।
ਚਾਖਈਚੱਖਦਾ ਹੈ ।

ਪਰ ਬਸਿ ਹੋਇਪਰਾਏ ਵੱਸ ਹੋ ਕੇ । ਸੁਣਿਸੁਣ ਕੇ । ਭਾਖਾਬੋਲੀ । ਲੈਸਿੱਖ ਕੇ ।

ਚਪਲਚੰਚਲ । ਕੋਦਾ । ਜਲ ਕੋਪਾਣੀ ਦਾ, ਪਾਣੀ ਵਾਲਾ । ਸੰਗਿਨਾਲ । ਰਾਖਈਧਾਰਨ ਕਰ
ਲੈਂਦਾ ਹੈ ।

ਅਧਮਨੀਚ । ਅਸਾਧਅ-ਸਾਧ, ਭੈੜਾ । ਬਾਰਨੀਸ਼ਰਾਬ । ਬਿਨਾਸਮੌਤ, ਆਤਮਕ ਮੌਤ, ਆਚਰਨ
ਦੀ ਗਿਰਾਵਟ । ਕਾਲਸਮਾ । ਮਿਲਿਮਿਲ ਕੇ । ਸੁਜਨਭਲਾ ਮਨੁੱਖ । ਭਿਲਾਖਈਮੰਨਿਆ ਜਾਂਦਾ ਹੈ


???????????????????????????????
ਫਰੀਦ ਜੀ ਦੇ ਸ਼ਲੋਕ ਗੁਰੂ ਅਮਰਦਾਸ ਜੀ ਕੋਲ

View in HindiSearch Page
Displaying Page 3021 of 5994 from Volume 0