Sri Guru Granth Darpan

View in HindiSearch Page
Displaying Page 3026 of 5994 from Volume 0

ਸਨ, ਉਹ ਭਗਤ ਜੀ ਦੇ ਇਸ ਅਖ਼ੀਰਲੇ ਸ਼ਬਦ ਗਹੁ ਨਾਲ ਪੜ੍ਹਨ । ਭਗਤ ਪ੍ਰਹਿਲਾਦ ਦੀ ਸਾਖੀ ਹਿੰਦੂ-
ਖ਼ਿਆਲ ਅਨੁਸਾਰ ਸਤਿਜੁਗ ਵਿਚ ਹੋਈ ਹੈ, ਪਰ ਨਾਮਦੇਵ ਜੀ ਲਿਖਦੇ ਹਨ ਰਾਜਾ ਰਾਮਿ ਮਾਇਆ ਫੇਰੀ ।
ਇੱਥੇ ਨਾਮਦੇਵ ਜੀ ਅਵਤਾਰ ਸ੍ਰੀ ਰਾਮ ਚੰਦਰ ਜੀ ਦਾ ਜ਼ਿਕਰ ਨਹੀਂ ਕਰਦੇ, ਕਿਉਂਕਿ ਉਹ ਤਾਂ ਤੇਤੇ ਜੁਗ ਵਿਚ
ਪ੍ਰਹਿਲਾਦ ਭਗਤ ਤੋਂ ਦੂਰ ਪਿੱਛੋਂ ਹੋਏ ਸਨ । ਨਾਮਦੇਵ ਜੀ ਦਾ ਰਾਮ ਉਹ ਹੈ ਜੋ ਹਰ ਸਮੇ ਤੇ ਹਰ ਥਾਂ ਮੌਜੂਦ
ਹੈ ।

??????????????????????
ਲਫ਼ਜ਼ ਬੀਠੁਲ ਤੋਂ ਭੁਲੇਖਾ

ਭਗਤ ਨਾਮਦੇਵ ਜੀ ਦੇ ਸ਼ਬਦ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਤਾਂ ਹੀ ਦਰਜ ਹੋ ਸਕਦੇ ਸਨ, ਜੇ ਇਹਨਾਂ ਦਾ ਆਸ਼ਾ
ਸਤਿਗੁਰੂ ਜੀ ਦੇ ਆਸ਼ੇ ਨਾਲ ਪੂਰਨ ਤੌਰ ਤੇ ਮਿਲਦਾ ਸੀ । ਗੁਰ-ਆਸ਼ੇ ਨਾਲ ਮੇਲ ਨਾਹ ਖਾਣ ਵਾਲੀ ਬਾਣੀ
ਗੁਰਮਤਿ ਦੇ ਦਿਸ਼ਟੀ-ਕੋਣ ਤੋਂ ਕੱਚੀ ਬਾਣੀ ਕਹੀ ਜਾਏਗੀ । ਕੱਚੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਵਿਚ
ਕਿਤੇ ਥਾਂ ਨਹੀਂ ਹੋ ਸਕਦਾ । ਨਹੀਂ ਤਾਂ ਸਮੁੱਚੇ ਤੌਰ ਤੇ ਇਸ ਲਈ ਗੁਰੂ-ਪਦ ਵਰਤਿਆ ਨਹੀਂ ਜਾ ਸਕੇਗਾ,
ਕਿਉਂਕਿ ਗੁਰੂ ਤਾਂ ਸਿਰਫ਼ ਉਹੀ ਹੈ ਜਿਸ ਵਿਚ ਉਕਾਈ ਦੀ ਕੋਈ ਗੱਲ ਨਹੀਂ, ਜੋ ਹਰ ਗੱਲੇ ਸੰਪੂਰਨ,
ਸੋਹਣਾ ਤੇ ਅਭੁੱਲ ਹੈ । ਸੋ, ਭਗਤ ਨਾਮਦੇਵ ਦੀ ਕਿਸੇ ਕੱਚੀ ਅਵਸਥਾ ਦੀ ਕੋਈ ਕਵਿਤਾ ਸ੍ਰੀ ਗੁਰੂ ਗ੍ਰੰਥ
ਸਾਹਿਬ ਵਿਚ ਨਹੀਂ ਮਿਲ ਸਕਦੀ ।

ਇਹ ਮੁਮਕਿਨ ਹੋ ਸਕਦਾ ਹੈ ਕਿ ਨਾਮਦੇਵ ਜੀ ਨੇ ਕਦੇ ਕਿਸੇ ਸਮੇ ਕਿਸੇ ਮੂਰਤੀ ਦੀ ਪੂਜਾ ਕੀਤੀ ਹੋਵੇ, ਜਿਸ ਦਾ
ਨਾਮ ਭੀ ਭਾਵੇਂ ਬੀਠੁਲ ਹੀ ਹੋਵੇ । ਪਰ ਅਸਾਡਾ ਸਿਦਕ ਸਿਰਫ਼ ਇਸ ਗੱਲ ਤੇ ਹੈ ਕਿ ਨਾਮਦੇਵ ਜੀ ਦੀ
ਮੂਰਤੀ-ਪੂਜ ਅਵਸਥਾ ਦੀ ਕਿਸੇ ਕੱਚੀ ਬਾਣੀ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਥਾਂ ਨਹੀਂ ਮਿਲ ਸਕਦੀ ਸੀ,
ਨਾਮਦੇਵ ਜੀ ਨੇ ਭਾਵੇਂ ਉਹ ਕਿਸੇ ਭੀ ਕਾਰਨ ਕਰਕੇ ਲਿਖੀ ਹੋਵੇ । ਅਸਾਡਾ ਦੂਜਾ ਵਿਸ਼ਵਾਸ ਇਹ ਹੈ ਕਿ
ਨਾਮਦੇਵ ਕਿਸੇ ਮੂਰਤੀ-ਪੂਜਾ ਵਿਚੋਂ ਪਰਮਾਤਮਾ ਨਹੀਂ ਮਿਲਿਆ, ਕਿਸੇ ਠਾਕੁਰ ਦੁੱਧ ਪਿਲਾਇਆਂ
ਪਰਮਾਤਮਾ ਦੇ ਦਰਸ਼ਨ ਨਹੀਂ ਹੋਏ । ਨਾਮਦੇਵ ਜੀ ਦੇ ਲਫ਼ਜ਼ ਬੀਠੁਲ ਵਰਤਣ ਤੋਂ ਇਹ ਅੰਦਾਜ਼ਾ ਲਾਣਾ ਕਿ
ਨਾਮਦੇਵ ਬੀਠੁਲ-ਮੂਰਤੀ ਦਾ ਪੁਜਾਰੀ ਸੀ, ਭਾਰੀ ਭੁੱਲ ਹੈ, ਕਿਉਂਕਿ ਇਹ ਲਫ਼ਜ਼ ਤਾਂ ਸਤਿਗੁਰੂ ਜੀ ਨੇ ਭੀ
ਵਰਤਿਆ ਹੈ । ਕੀ ਇਸ ਤਰ੍ਹਾਂ ਸਤਿਗੁਰੂ ਜੀ ਭੀ ਕਿਸੇ ਸਮੇ ਬੀਠੁਲ-ਮੂਰਤੀ ਦੇ ਪੁਜਾਰੀ ਕਹੇ ਜਾਣਗੇ? ਵੇਖੋ

ਨਾਮੁ ਨਰਹਰ ਨਿਧਾਨੁ ਜਾ ਕੈ, ਰਸ ਭੋਗ ਏਕ ਨਰਾਇਣਾ ॥
ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ ॥੨॥੨॥ {ਰਾਮਕਲੀ ਮਹਲਾ ੫ ਛੰਤ

ਸਭ ਦਿਨ ਕੇ ਸਮਰਥ ਪੰਥ ਬਿਠੁਲੇ ਹਉ ਬਲਿ ਬਲਿ ਜਾਉ ॥
ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ॥੧॥ਰਹਾਉ॥੧॥੩੮॥੬॥੪੪॥ {ਦੇਵਗੰਧਾਰੀ ਮਹਲਾ ੫
ਘਰੁ ੭

ਭਇਓ ਕਿਰਪਾਲੁ ਸਰਬ ਕੋ ਠਾਕੁਰੁ, ਸਗਰੋ ਦੂਖੁ ਮਿਟਾਇਓ ॥
ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ, ਤਉ ਦਇਆਰੁ ਬੀਠਲੋ ਪਾਇਓ ॥੪॥੧੧॥੬੧॥ {ਸੋਰਠਿ ਮਹਲਾ ੫

ਐਸੋ ਪਰਚਉ ਪਾਇਓ ॥
ਕਰੀ ਕਿਪਾ ਦਇਆਲ ਬੀਠੁਲੈ, ਸਤਿਗੁਰੁ ਮੁਝਹਿ ਬਤਾਇਓ ॥੧॥ਰਹਾਉ॥੧੨੩॥ {ਗਉੜੀ ਮਹਲਾ ੫

View in HindiSearch Page
Displaying Page 3026 of 5994 from Volume 0