Sri Guru Granth Darpan

View in HindiSearch Page
Displaying Page 3042 of 5994 from Volume 0

ਇਹ ਇਤਰਾਜ਼ ਕੋਈ ਵਜ਼ਨ ਨਹੀਂ ਰੱਖਦਾ

ਇਤਰਾਜ਼ ਕਰਨ ਵਾਲੇ ਸੱਜਣ ਸ਼ਾਇਦ ਇਹ ਇਤਰਾਜ਼ ਭੀ ਕਰ ਦੇਣ ਕਿ ਜੇ ਨਾਮਦੇਵ ਉਸ ਮੂਰਤੀ ਦਾ ਪੁਜਾਰੀ
ਨਹੀਂ ਸੀ, ਤਾਂ ਉਹ ਉਸ ਇੱਕ ਦਿਨ ਭੀ ਉੱਥੇ ਕਿਉਂ ਗਿਆ ਸੀ । ਪਰ ਇਹ ਇਤਰਾਜ਼ ਕੋਈ ਵਜ਼ਨ ਨਹੀਂ
ਰੱਖਦਾ । ਮੁਸਲਮਾਨ ਈਸਾਈ ਅਤੇ ਹੋਰ ਕਈ ਮਤਾਂ ਦੇ ਲੋਕ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਇਆ
ਕਰਦੇ ਹਨ, ਪਰ ਇਸ ਦਾ ਇਹ ਭਾਵ ਨਹੀਂ ਕਿ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਦੀ ਹੈਸੀਅਤ ਵਿਚ
ਆਉਂਦੇ ਹਨ । ਗੁਰਦੁਆਰਾ ਲਹਿਰ ਤੋਂ ਪਹਿਲਾਂ ਜਦੋਂ ਸ੍ਰੀ ਹਰਿਮੰਦਰ ਸਾਹਿਬ ਦਾ ਪਰਬੰਧ ਸਨਾਤਨੀ
ਸਿੱਖਾਂ ਦੇ ਹੱਥ ਵਿਚ ਸੀ ਤਾਂ ਉੱਚੀ ਜਾਤ ਵਾਲੇ ਹਿੰਦੂਆਂ ਤੇ ਸਿੱਖਾਂ ਤੋਂ ਬਿਨਾ ਕਿਸੇ ਹੋਰ ਹਰ ਵੇਲੇ ਅੰਦਰ
ਜਾਣ ਦੀ ਆਗਿਆ ਨਹੀਂ ਸੀ, ਇਹਨਾਂ ਲਈ ਖ਼ਾਸ ਸਮਾਂ ਮੁਕੱਰਰ ਸੀ ਤੇ ਖ਼ਾਸ ਪਾਸਾ ਨਿਯਤ ਸੀ । ਉਹਨੀਂ
ਦਿਨੀਂ ਜਿਹੜਾ ਕੋਈ ਅਜਿਹਾ ਵਰਜਿਤ ਬੰਦਾ ਉਸ ਸੁੱਚ ਦੇ ਨੇਮ ਦਾ ਉਲੰਘਣ ਕਰਦਾ ਹੋਵੇਗਾ, ਉਸ
ਜ਼ਰੂਰ ਧੱਕੇ ਪੈਂਦੇ ਹੋਣਗੇ । ਇਥੋਂ ਤਕ ਕਿ ਅਖੌਤੀ ਮਜ਼ਹਬੀ ਸਿੰਘਾਂ ਧੱਕੇ ਮਾਰੇ ਗਏ; ਇਹਨਾਂ ਵਧੀਕੀਆਂ
ਕਰਕੇ ਹੀ ਤਾਂ ਇਹਨਾਂ ਲੋਕਾਂ ਪਾਸੋਂ ਪਰਬੰਧ ਖੋਹ ਲੈਣ ਲਈ ਗੁਰਦੁਆਰਾ ਲਹਿਰ ਚੱਲੀ ਸੀ ।

ਹਿੰਦੂ ਮੰਦਰਾਂ ਵਿਚ ਕਈ ਸਿੱਖ ਭੀ ਸਿਰਫ਼ ਵੇਖਣ ਦੀ ਖ਼ਾਤਰ ਹੀ ਚਲੇ ਜਾਂਦੇ ਹਨ, ਉਹਨਾਂ ਬਾਰੇ ਇਹ ਨਹੀਂ
ਕਿਹਾ ਜਾ ਸਕਦਾ ਕਿ ਉਹ ਉੱਥੇ ਸ਼ਰਧਾ ਨਾਲ ਪੂਜਾ ਕਰਨ ਦੀ ਖ਼ਾਤਰ ਜਾਂਦੇ ਹਨ । ਇਸੇ ਤਰ੍ਹਾਂ ਹੀ ਭਗਤ
ਨਾਮਦੇਵ ਭੀ ਕਦੇ ਇੱਕ ਵਾਰੀ ਬੀਠੁਲ-ਮੂਰਤੀ ਦੇ ਮੰਦਰ ਚਲਾ ਗਿਆ ਹੋਵੇਗਾ ।

?????????
ਜੈਸੇ ਤਉ ਗੋਬੰਸ ਤਿਣ ਪਾਇ, ਦੁਹੈ, ਗੋਰਸੁ ਦੈ, ਗੋਰਸੁ ਔਟਾਇ, ਦਧਿ ਮਾਖਨੁ ਪ੍ਰਗਾਸ ਹੈ ॥ ਊਖ ਮਹਿ
ਪਯੂਖੁ, ਤਨੁ ਖੰਡ ਖੰਡ ਕੈ ਪਿਰਾਇ, ਰਸ ਕੈ ਔਟਾਇ, ਖੰਡੁ ਮਿਸਰੀ ਮਿਠਾਸ ਹੈ ॥ ਚੰਦਨ ਸੁਗੰਧਿ ਸਨਬੰਧ ਕੈ
ਬਨਾਸਪਤੀ, ਢਾਕ ਔ ਪਲਾਸ ਜੈਸੇ ਚੰਦਨ ਸੁਬਾਸੁ ਹੈ ॥ ਸਾਧੁ ਸੰਗਿ ਮਿਲਤ, ਸੰਸਾਰੀ ਨਿਰੰਕਾਰੀ ਹੋਤ,
ਗੁਰਮਤਿ ਪਰਉਪਕਾਰ ਕੈ ਨਿਵਾਸੁ ਹੈ ॥੧੨੯॥ {ਕਬਿੱਤ ਭਾਈ ਗੁਰਦਾਸ ਜੀ

ਪਦ ਅਰਥ :ਗੋਬੰਸਗਾਈਆਂ ਦੀ ਕੁਲ, ਗਾਈਆਂ ਦਾ ਵੱਗ । ਤਿਣਘਾਹ । ਦੁਹੈ(ਜਦੋਂ) ਚੋਈਦਾ ਹੈ
। ਗੋਰਸੁਦੁੱਧ । ਦੈਦੇਂਦਾ ਹੈ । ਔਟਾਇਕਾੜ੍ਹ ਕੇ । ਦਧਿਦਹੀਂ । ਪ੍ਰਗਾਸ ਹੈਨਿਕਲਦਾ ਹੈ ।

ਊਖਗੰਨਾ । ਪਯੂਖੁਰਸ, ਰਹੁ । ਤਨੁ(ਗੰਨੇ ਦਾ) ਸਰੀਰ । ਖੰਡ ਖੰਡ ਕੈਟੋਟੇ ਟੋਟੇ ਕਰ ਕੇ {ਕੈ
ਕਰਿ, ਕਰ ਕੇ} ਪਿਰਾਇਪੀੜ ਕੇ । ਰਸ ਕੈ ਔਟਾਇ(ਗੰਨੇ ਦੀ) ਰਹੁ ਕਾੜ੍ਹਿਆਂ ।

ਸਨਬੰਧ ਕੈਮੇਲ ਨਾਲ । ਚੰਦਨ ਸੁ ਬਾਸੁਚੰਦਨ ਦੀ ਖ਼ੁਸ਼ਬੂ ।

ਸੰਸਾਰੀਸੰਸਾਰ ਵਿਚ ਖਚਿਤ ਮਨੁੱਖ । ਨਿਰੰਕਾਰੀਪਰਮਾਤਮਾ ਨਾਲ ਪਿਆਰ ਕਰਨ ਵਾਲਾ । ਗੁਰਮਤਿ
ਗੁਰੂ ਦੀ ਸਿੱਖਿਆ ਲੈ ਕੇ । ਪਰਉਪਕਾਰ ਕੈਦੂਜਿਆਂ ਦੀ ਭਲਾਈ ਕਰਨ ਵਿਚ । ਨਿਵਾਸੁ(ਉਸ ਦੇ ਮਨ
ਦਾ) ਟਿਕਾਣਾ ।

ਠਾਕੁਰ ਦੁੱਧ ਪਿਲਾਣਾ
ਭੈਰਉ ਨਾਮਦੇਉ ਜੀ ॥ ਦੂੁਧੁ ਕਟੋਰੈ ਗਡਵੈ ਪਾਨੀ ॥ ਕਪਲ ਗਾਇ ਨਾਮੈ ਦੁਹਿ ਆਨੀ ॥੧॥ ਦੂਧੁ ਪੀਉ ਗੋਬਿੰਦੇ
ਰਾਏ ॥ ਦੂਧੁ ਪੀਉ ਮੇਰੋ ਮਨੁ ਪਤੀਆਇ ॥ ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ਰਹਾਉ॥ ਸੋੁਇਨ ਕਟੋਰੀ
ਅੰਮ੍ਰਿਤ ਭਰੀ ॥ ਲੈ ਨਾਮੈ ਹਰਿ ਆਗੈ ਧਰੀ ॥੨॥ ਏਕੁ ਭਗਤੁ ਮੇਰੇ ਹਿਰਦੈ ਬਸੈ ॥ ਨਾਮੇ ਦੇਖਿ ਨਰਾਇਨੁ ਹਸੈ
॥੩॥ ਦੂਧੁ ਪੀਆਇ ਭਗਤੁ ਘਰਿ ਗਇਆ ॥ ਨਾਮੇ ਹਰਿ ਕਾ ਦਰਸਨੁ ਭਇਆ ॥੪॥੩॥ {ਪੰਨਾ ੧੧੬੩}

View in HindiSearch Page
Displaying Page 3042 of 5994 from Volume 0