Sri Guru Granth Darpan

View in HindiSearch Page
Displaying Page 3051 of 5994 from Volume 0

ਨਾਮਦੇਵ ਜੀ ਛੀਪਾ ਜ਼ਾਤੀ ਤੋਂ ਆਜ਼ਾਦ ਨਾ ਹੋ ਸਕੇ ।...ਜ਼ਾਤ-ਪਾਤ ਦੇ ਅਤੀ ਪਾਬੰਦ ਸਨ । ਉਸ ਵੇਲੇ ਜ਼ਾਤ-
ਪਾਤ ਦਾ ਚਰਚਾ ਭੀ ਬੜਾ ਭਾਰੀ ਸੀ । ਸ਼ੂਦਰ ਸੰਗਿਆ ਦੀ ਬਿਆਧੀ ਕਰਕੇ ਬ੍ਰਾਹਮਣਾਂ ਨੇ ਮੰਦਰਾਂ ਵਿਚ ਜਾਣ
ਦੀ ਆਗਿਆ ਨਹੀਂ ਦਿੱਤੀ ਸੀ ਅਤੇ ਆਪ ਢੇਢ ਭੀ ਕਹਿੰਦੇ ਸਨ....... ।

ਗੁਰਮਤਿ ਦਾ ਸਿੱਧਾਂਤ ਬਹੁਤ ਉੱਚਾ ਤੇ ਸੁੱਚਾ ਹੈ । ਇਸ ਅਵਸਥਾ ਭਗਤ ਨਾਮਦੇਵ ਨਹੀਂ ਪਹੁੰਚ ਸਕੇ ।
ਜਨਮ ਥੀਂ ਜਾਤ ਮੰਨਣੀ ਅਗਿਆਨ ਹੈ ।

ਜਰਵਾਣਾ ਕਮਜ਼ੋਰ ਮਾਰਦਾ ਭੀ ਹੈ ਤੇ ਰੋਣ ਭੀ ਨਹੀਂ ਦੇਂਦਾ । ਨਾਮਦੇਵ ਜੀ ਆਪਣੇ ਕੋੜਾਂ ਭਰਾਵਾਂ ਉੱਤੇ
ਬ੍ਰਾਹਮਣਾਂ ਵਲੋਂ ਹੋ ਰਹੀ ਅੱਤ ਦੇ ਵਿਰੁੱਧ ਪੁਕਾਰ ਕਰਦੇ ਹਨ । ਇਸ ਪੁਕਾਰ ਦਾ ਅਰਥ ਸਿਰਫ਼ ਇਹ ਕੱਢਿਆ
ਗਿਆ ਹੈ ਕਿ ਜਨਮ ਥੀਂ ਜਾਤੀ ਮੰਨਣੀ ਅਗਿਆਨ ਹੈ ।

ਪਰ ਸੱਜਣ ਜੀ! ਗੁਰੂ ਪਾਤਿਸ਼ਾਹ ਦੀ ਆਪਣੀ ਬਾਣੀ ਵਿਚੋਂ ਵੰਨਗੀ ਵਜੋਂ ਹੇਠ ਲਿਖੇ ਪ੍ਰਮਾਣ ਰਤਾ ਧਿਆਨ ਨਾਲ
ਪੜ੍ਹਨੇ :

(੧) ਨਾਮਾ ਜੈਦੇਉ ਕੰਬੀਰ ਤਿਲੋਚਨੁ, ਅਉਜਾਤਿ ਰਵਿਦਾਸ ਚਮਿਆਰੁ ਚਮਈਆ ॥
. . ਜੋ ਜੋ ਮਿਲੈ ਸਾਧੂ ਜਨ ਸੰਗਤਿ, ਧਨੁ ਧੰਨਾ ਜਟੁ, ਸੈਣੁ ਮਿਲਿਆ ਹਰਿ ਦਈਆ ॥੭॥੪॥ {ਬਿਲਾਵਲੁ ਮ:
੪, ਪੰਨਾ ੮੩੫

(੨) ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ, ਭਗਤ ਜਨਾ ਉਧਰੇ ॥
. . ਨਾਮਾ ਜੈਦੇਉ ਕਬੀਰੁ ਤਿਲੋਚਨੁ, ਸਭਿ ਦੋਖ ਗਏ ਚਮਰੇ ॥੨॥੧॥
. . {ਚਮਰੇਚਮਾਰ ਰਵਿਦਾਸ ਦੇ} {ਮਾਰੂ ਮ: ੪, ਪੰਨਾ ੯੯੫

(੩) ਸਾਧ ਸੰਗਿ ਨਾਨਕ ਬੁਧਿ ਪਾਈ, ਹਰਿ ਕੀਰਤਨੁ ਆਧਾਰੋ ॥
. . ਨਾਮਦੇਉ ਤਿਲੋਚਨੁ ਕਬੀਰ ਦਾਸਰੋ, ਮੁਕਤਿ ਭਇਓ ਚਮਿਆਰੋ ॥੨॥੧॥੧੦॥ {ਗੂਜਰੀ ਮ: ੫, ਪੰਨਾ
੪੯੮

(੪) ਰਵਿਦਾਸੁ ਚਮਾਰੁ ਉਸਤਤਿ ਕਰੇ, ਹਰਿ ਕੀਰਤਿ ਨਿਮਖ ਇਕ ਗਾਇ ॥
. . ਪਤਤਿ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥
. . ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ, ਲੋਕੁ ਛੀਪਾ ਕਹੈ ਬੁਲਾਇ ॥
. . ਖਤੀ ਬ੍ਰਾਹਮਣ ਪਿਠਿ ਦੇ ਛੋਡੇ, ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥੧॥੮॥ {ਸੂਹੀ ਮ: ੪, ਪੰਨਾ
੭੩੩

(੫) ਜੈਦੇਵ ਤਿਆਗਿਓ ਅਹੰਮੇਵ ॥ ਨਾਈ ਉਧਰਿਓ ਸੈਨੁ ਸੇਵ ॥੬॥੧॥ {ਬਸੰਤੁ ਮ: ੫, ਪੰਨਾ ੧੧੯੨

ਸਤਿਗੁਰੂ ਜੀ ਤਾਂ ਇਹਨਾਂ ਭਗਤਾਂ ਦੀ ਵਡਿਆਈ ਕਰ ਰਹੇ ਹਨ । ਪਰ ਸਾਡਾ ਸੱਜਣ ਕਹਿੰਦਾ ਹੈ ਕਿ ਇਹ ਲੋਕ
ਗੁਰਮਤਿ ਦੇ ਸਿੱਧਾਂਤ ਨਹੀਂ ਪਹੁੰਚ ਸਕੇ ।

ੴ ਸਤਿਗੁਰ ਪ੍ਰਸਾਦਿ ॥
ਭਗਤ ਕਬੀਰ ਜੀ ਨਾਲ

?????????????????

View in HindiSearch Page
Displaying Page 3051 of 5994 from Volume 0