Sri Guru Granth Darpan

View in HindiSearch Page
Displaying Page 3061 of 5994 from Volume 0

ਆਖ਼ਰ ਪੰਜਵਾਂ ਤਖ਼ਤ ਸਾਹਿਬ ਅਸਥਾਪਨ ਕਰਨ ਬਾਰੇ ਵੀਚਾਰ ਭੀ ਤਾਂ ਪੰਥ ਦੇ ਸਾਹਮਣੇ ਆ ਹੀ ਗਈ ਹੈ ।
ਅਜਿਹੇ ਸਵਾਲਾਂ ਉੱਤੇ ਗੰਭੀਰਤਾ ਅਤੇ ਠਰ੍ਹੰਮੇ ਨਾਲ ਵੀਚਾਰ ਹੋਣੀ ਚਾਹੀਦੀ ਹੈ ।

ਵਿਰੋਧੀ ਸੱਜਣਾਂ ਦਾ ਗਿਲਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੁਖ-ਵਾਕ ਬਾਣੀ ਸ੍ਰੀ ਗੁਰੂ ਗ੍ਰੰਥ
ਸਾਹਿਬ ਵਿਚ ਕਿਉਂ ਦਰਜ ਨਹੀਂ ਕੀਤੀ ਜਾਂਦੀ । ਇਹ ਬੜਾ ਗੰਭੀਰ ਸਵਾਲ ਹੈ । ਪਰ ਇੱਥੇ ਇਕ ਹੋਰ ਔਕੜ
ਭੀ ਹੈ । ਅਜੇ ਤਕ ਇਸੇ ਗੱਲ ਉੱਤੇ ਮਤ-ਭੇਦ ਚਲਿਆ ਆ ਰਿਹਾ ਹੈ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸਾਰੀ
ਬਾਣੀ ਹੀ ਸ੍ਰੀ ਮੁਖ-ਵਾਕ ਹੈ ਜਾਂ ਇਸ ਦੇ ਕੋਈ ਖ਼ਾਸ ਖ਼ਾਸ ਹਿੱਸੇ ।

ਸੋ, ਪਹਿਲਾਂ ਤਾਂ ਸਾਰੇ ਸਮੁੱਚੇ ਗੁਰੂ-ਪੰਥ ਦੇ ਪ੍ਰਤੀਨਿਧ ਇਕੱਠ ਵਿਚ ਇਹ ਨਿਰਨਾ ਹੋਣਾ ਚਾਹੀਦਾ ਹੈ ਕਿ ਸ੍ਰੀ
ਮੁਖ-ਵਾਕ ਬਾਣੀ ਕਿਤਨੀ ਕੁ ਹੈ । ਉਸ ਤੋਂ ਪਿਛੋਂ ਹੀ ਇਹ ਵਿਚਾਰ ਹੋ ਸਕੇਗੀ ਕਿ ਕੀ ਗੁਰੂ-ਪੰਥ ਇਹ
ਅਧਿਕਾਰ ਪ੍ਰਾਪਤ ਹੈ ਜੁ ਸ੍ਰੀ ਦਸਮ ਪਾਤਿਸ਼ਾਹ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਲਏ


ਪੰਥ ਦੇ ਕਿਸੇ ਇੱਕ ਜੱਥੇ ਇਹ ਹੱਕ ਨਹੀਂ ਹੋ ਸਕਦਾ ਕਿ ਉਹ ਸਾਰੇ ਪੰਥ ਦੇ ਥਾਂ ਆਪ ਹੀ ਕੋਈ ਫ਼ੈਸਲਾ ਕਰ
ਲਏ । ਇਸ ਤਰ੍ਹਾਂ ਖੇਰੂ-ਖੇਰੂ ਹੋ ਜਾਣ ਦਾ ਭਾਰੀ ਖ਼ਤਰਾ ਹੈ । ਕਿਸੇ ਇੱਕ ਜੱਥੇ ਵੱਲੋਂ, ਸ੍ਰੀ ਗੁਰੂ ਗ੍ਰੰਥ ਸਾਹਿਬ
ਵਿਚ ਦਰਜ-ਹੋਈ ਬਾਣੀ ਦੇ ਵਿਰੁੱਧ ਖਰ੍ਹਵੀ ਕਲਮ ਚੁੱਕਣੀ ਭੀ ਬਹੁਤ ਹਾਨੀਕਾਰਕ ਕੰਮ ਹੈ ।

????????????????????
ਜੈਸੇ ਤਉ ਸਫਲ ਬਨ ਬਿਖੈ, ਬਿਰਖਾ ਬਿਬਿਧਿ, ਜਾ ਕਉ ਫਲ ਮੀਠੇ, ਖਗੁ ਤਾ ਪਹਿ ਚਲਿ ਜਾਤ ਹੈ ॥ ਜੈਸੇ
ਪਰਬਤ ਬਿਖੈ, ਦੇਖੀਅਹਿ ਪਾਖਾਨ ਬਹੁ, ਜਾ ਮਹਿ ਹੀਰਾ ਖੋਜ, ਤਾਹਿ ਖੋਜੀ ਲਲਚਾਤ ਹੈ ॥ ਜੈਸੇ ਤਉ ਜਲਧਿ
ਮਧਿ, ਬਸਤ ਅਨੰਤ ਜੰਤ, ਮੁਕਤਾ ਅਮੋਲ ਜਾ ਮਹਿ, ਹੰਸੁ ਖੋਜਿ ਖਾਤ ਹੈ ॥ ਤੈਸੇ ਗੁਰ ਚਰਨ ਸਰਨ ਹਰਿ
ਅਸੰਖ ਸਿੱਖ, ਜਾ ਮਹਿ ਗੁਰ-ਗਿਆਨ, ਤਾਹਿ ਲੋਕੁ ਲਪਟਾਤ ਹੈ ॥੩੬੬॥ {ਭਾਈ ਗੁਰਦਾਸ ਜੀ

ਪਦ ਅਰਥ :ਸਫਲ ਬਨ ਬਿਖੈਫਲਾਂ ਵਾਲੇ (ਰੁੱਖਾਂ ਦੇ) ਜੰਗਲ ਵਿਚ । ਬਿਬਿਧਿਕਈ ਕਿਸਮਾਂ ਦੇ ।
ਖਗੁਪੰਛੀ । ਪਹਿਪਾਸ, ਕੋਲ, ਉਤੇ ।

ਬਿਖੈਵਿਚ । ਦੇਖੀਅਹਿਵੇਖੇ ਜਾਂਦੇ ਹਨ । ਪਾਖਾਨਪੱਥਰ । ਖੋਜਭਾਲ । ਲਲਚਾਤ ਹੈਲਾਲਚ
ਕਰਦਾ ਹੈ ।

ਜਲਧਿਸਮੁੰਦਰ । ਮਧਿਵਿਚ । ਬਸਤਵੱਸਦੇ ਹਨ । ਮੁਕਤਾਮੋਤੀ । ਖੋਜਿਖੋਜ ਕੇ, ਲੱਭ ਕੇ ।

ਅਸੰਖਅਣਗਿਣਤ । ਜਾ ਮਹਿਜਿਸ ਦੇ ਅੰਦਰ, ਜਿਸ ਦੇ ਹਿਰਦੇ ਵਿਚ । ਲੋਕੁਜਗਤ । ਲਪਟਾਤ ਹੈ
ਚਰਨੀਂ ਲੱਗਦਾ ਹੈ ।

???????????
ਅਤੇ
???????????????
ਇਸ ਲੇਖ ਵਿਚ ਅਸਾਂ ਇਹ ਵੇਖਣਾ ਹੈ ਕਿ ਕਬੀਰ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਹੀ ਲਿਆਂਦੀ
ਸੀ, ਗੁਰੂ ਅਰਜਨ ਸਾਹਿਬ ਨੇ ਇਕੱਠੀ ਨਹੀਂ ਕੀਤੀ ।

(੧) ਜੀਵਾਤਮਾ ਤੇ ਪਰਮਾਤਮਾ ਦੇ ਮਿਲਾਪ ਵਿਆਹ ਦੇ ਦਿਸ਼ਟਾਂਤ ਦੀ ਰਾਹੀਂ ਕਬੀਰ ਜੀ ਆਸਾ ਰਾਗ ਦੇ
ਇਕ ਸ਼ਬਦ ਵਿਚ ਇਉਂ ਬਿਆਨ ਕਰਦੇ ਹਨ :

View in HindiSearch Page
Displaying Page 3061 of 5994 from Volume 0