Sri Guru Granth Darpan

View in HindiSearch Page
Displaying Page 3071 of 5994 from Volume 0

ਸ਼ਬਦ ੨੦੯
ਅਸ਼ਟਪਦੀਆਂ ੧੨੩
. . . . ਛੰਤ ੨੫
. . . . . . .
. . ਜੋੜ . . . ੩੫੭

ਤਿੰਨ ਵਾਰਾਂ ਵਿਚ ਪਉੜੀਆਂ ੭੩
ਵਾਰਾਂ ਵਿਚ ਸ਼ਲੋਕ ੨੨੯
ਸਲੋਕ ਵਾਰਾਂ ਤੇ ਵਧੀਕ ੩੨
. . . . . . . . . . . . . . .
. . . ਸ਼ਲੋਕਾਂ ਦਾ ਜੋੜ . . . . . ੨੬੧

ਜਿਨ੍ਹਾਂ ਸੱਜਣਾਂ ਸਚ-ਮੁਚ ਇਹ ਲੋੜ ਹੈ ਕਿ ਭਗਤ ਕਬੀਰ ਜੀ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ
ਆਪੋ ਵਿਚ ਸਹੀ ਰਿਸ਼ਤਾ ਮਲੂਮ ਕਰਨ, ਉਹਨਾਂ ਵਾਸਤੇ ਇਹ ਉੱਪਰ-ਲਿਖੇ ਪ੍ਰਮਾਣ ਕਾਫ਼ੀ ਹੋ ਜਾਣੇ ਚਾਹੀਦੇ
ਹਨ । ਇਹਨਾਂ ਸ਼ਬਦਾਂ ਬਾਰੇ ਸਿੱਧੀ ਸਾਫ਼ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਪਾਸ ਇਹ ਸ਼ਬਦ ਮੌਜੂਦ ਸਨ ।

ਪਰ ਇਹ ਨਹੀਂ ਹੋ ਸਕਦਾ ਕਿ ਸਤਿਗੁਰੂ ਜੀ ਨੇ ਸਿਰਫ਼ ਇਹੀ ਦਸ-ਬਾਰਾਂ ਸ਼ਬਦ ਲਏ ਹੋਣ । ਇਨਸਾਨੀ
ਜ਼ਿੰਦਗੀ ਬਾਰੇ ਕਬੀਰ ਜੀ ਅਤੇ ਸਤਿਗੁਰੂ ਨਾਨਕ ਦੇਵ ਜੀ ਦੇ ਅਸੂਲ ਪੂਰਨ ਤੌਰ ਤੇ ਮਿਲਦੇ ਹਨ ਅਤੇ ਗੁਰੂ ਗ੍ਰੰਥ
ਸਾਹਿਬ ਵਿਚ ਦਰਜ ਹੋਏ ਕਬੀਰ ਜੀ ਦੇ ਸਾਰੇ ਹੀ ਸ਼ਬਦ ਸਤਿਗੁਰੂ ਜੀ ਨੇ ਆਪ ਲਿਆਂਦੇ ਹਨ ਤੇ ਇਸ ਵਕਤ
ਤਕ ਆਪਣੇ ਅਸਲ ਰੂਪ ਵਿਚ ਹਨ ।

??????????????????????????????????
ਹੁਣ ਤਕ ਅਸਾਂ ਗੁਰੂ ਨਾਨਕ ਦੇਵ ਜੀ ਅਤੇ ਕਬੀਰ ਜੀ ਦੀ ਬਾਣੀ ਦਾ ਟਾਕਰਾ ਕਰ ਕੇ ਵੇਖਿਆ ਹੈ ਕਿ ਸਤਿਗੁਰੂ
ਨਾਨਕ ਦੇਵ ਜੀ ਪਾਸ ਭਗਤ ਜੀ ਦੀ ਬਾਣੀ ਮੌਜੂਦ ਸੀ । ਅਸੀ ਇਹ ਭੀ ਵੇਖ ਆਏ ਹਾਂ ਕਿ ਗੁਰੂ ਨਾਨਕ ਦੇਵ
ਜੀ ਦੀ ਸਾਰੀ ਬਾਣੀ ਗੁਰੂ ਅਮਰ ਦਾਸ ਜੀ ਪਾਸ ਅੱਪੜ ਗਈ ਸੀ । ਇਸ ਦੇ ਨਾਲ ਹੀ ਭਗਤ ਕਬੀਰ ਜੀ ਦੀ
ਬਾਣੀ ਅੱਪੜਨੀ ਭੀ ਕੁਦਰਤੀ ਗੱਲ ਸੀ । ਇਹ ਗੱਲ ਗੁਰੂ ਅਮਰਦਾਸ ਜੀ ਦੀ ਬਾਣੀ ਵਿਚੋਂ ਭੀ ਪਰਤੱਖ ਸਾਬਤ
ਹੋ ਰਹੀ ਹੈ ਕਿ ਉਹਨਾਂ ਪਾਸ ਕਬੀਰ ਜੀ ਦੀ ਬਾਣੀ ਮੌਜੂਦ ਸੀ ।

(੧) ਗੂਜਰੀ ਕੀ ਵਾਰ ਮ: ੩ ਦੀ ਪਉੜੀ ਨੰ: ੪ ਦੇ ਨਾਲ ਕਬੀਰ ਜੀ ਦਾ ਇਕ ਸ਼ਲੋਕ ਦਰਜ ਹੈ । ਇਹ
ਸ਼ਲੋਕ ਕਬੀਰ ਜੀ ਦੇ ਸ਼ਲੋਕਾਂ ਵਿਚ ਨੰ: ੫੮, ੫੯ ਦੇ ਅੰਕ ਹੇਠ ਹੈ :

ਕਬੀਰ ਮੁਕਤਿ ਦੁਆਰਾ ਸੰਕੁੜਾ, ਰਾਈ ਦਸਵੈ ਭਾਇ ॥ ਮਨੁ ਤਉ ਮੈਗਲੁ ਹੋਇ ਰਹਾ, ਨਿਕਸਿਆ ਕਿਉ ਕਰਿ
ਜਾਇ ॥ ਐਸਾ ਸਤਿਗੁਰੁ ਜੇ ਮਿਲੈ, ਤੁਠਾ ਕਰੇ ਪਸਾਉ ॥ ਮੁਕਤਿ ਦੁਆਰਾ ਮੋਕਲਾ, ਸਹਜੇ ਆਵਉ ਜਾਉ
॥੧॥੪॥

ਇਸ ਸ਼ਲੋਕ ਦੇ ਨਾਲ ਗੁਰੂ ਅਮਰਦਾਸ ਜੀ ਦਾ ਭੀ ਇਕ ਸ਼ਲੋਕ ਲਿਖਿਆ ਪਿਆ ਹੈ :

ਨਾਨਕ ਮੁਕਤਿ ਦੁਆਰਾ ਅਤਿ ਨੀਕਾ, ਨਾਨਾ ਹੋਇ ਸੁ ਜਾਇ ॥ ਹਉਮੈ ਮਨੁ ਅਸਥੂਲੁ ਹੈ, ਕਿਉਕਰਿ ਵਿਚੁਦੇ
ਜਾਇ ॥ ਸਤਿਗੁਰ ਮਿਲਿਐ ਹਉਮੈ ਗਈ, ਜੋਤਿ ਰਹੀ ਸਭ ਆਇ ॥ ਇਹੁ ਜੀਉ ਸਦਾ ਮੁਕਤੁ ਹੈ, ਸਹਜੇ
ਰਹਿਆ ਸਮਾਇ ॥੨॥੪॥

View in HindiSearch Page
Displaying Page 3071 of 5994 from Volume 0