Sri Guru Granth Darpan

View in HindiSearch Page
Displaying Page 3673 of 5994 from Volume 0

ਕਿਸੇ ਖ਼ਾਸ ਜੋਗੀ ਵਲੋਂ ਨਹੀਂ ।

੪. ਉਹ ਕੌਣ ਹੈ ਜਿਸ ਤੁਸੀ ਭਰਪੁਰਿ ਰਹਿਆ ਆਖਦੇ ਹੋ? ਉਸ ਵਿਚ ਮਨੋਂ ਤਨੋਂ ਕਿਵੇਂ ਲੀਨ ਹੋ ਕੇ
ਮੁਕਤ ਹੋ ਸਕੀਦਾ ਹੈ?

੫. ਇਹ ਜੀਵ ਕਿਵੇਂ ਐਸਾ ਬੱਝਾ ਪਿਆ ਹੈ ਕਿ ਸਪਣੀ ਮਾਇਆ ਇਸ ਖਾਈ ਜਾ ਰਹੀ ਹੈ, ਤੇ ਇਹ ਅੱਗੋਂ
ਆਪਣੇ ਬਚਾਉ ਲਈ ਭੱਜ ਭੀ ਨਹੀਂ ਸਕਦਾ?

੬. ਜਦੋਂ ਸੁਮੇਰ ਪਰਬਤ ਤੇ ਤੁਸੀ ਸਾ ਮਿਲੇ ਸੀ, ਤਦੋਂ ਤੁਸਾਂ ਭੀ ਉਦਾਸੀ ਭੇਖ ਧਾਰਿਆ ਹੋਇਆ ਸੀ । ਜੇ
ਹਾਟੀ ਬਾਟੀ ਤਿਆਗਣਾ ਨਹੀਂ, ਤਾਂ ਤੁਸਾਂ ਕਿਉਂ ਘਰ ਛੱਡਿਆ ਸੀ? ਤੁਸੀ ਆਪਣੇ ਸਿੱਖਾਂ ਕੇਹੜਾ
ਰਸਤਾ ਦੱਸਦੇ ਹੋ?

੭. ਦੁਨੀਆ ਵਿਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਬਚਣਾ ਇਉਂ ਹੀ ਬੜਾ ਔਖਾ ਹੈ, ਜਿਵੇਂ ਕੋਈ ਮਨੁੱਖ ਦੰਦਾਂ
ਤੋਂ ਬਿਨਾ ਲੋਹਾ ਚੱਬਣ ਦੀ ਕੋਸ਼ਿਸ਼ ਕਰੇ । ਹੇ ਨਾਨਕ! ਤੂੰ ਆਪਣੀ ਜ਼ਿੰਦਗੀ ਕਿਵੇਂ ਪਲਟ ਲਈ? ਮਨ ਦੀਆਂ
ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ? ਰੱਬੀ ਪ੍ਰਕਾਸ਼ ਤੈ ਕਿਵੇਂ ਮਿਲ ਪਿਆ?

੮. ਸ੍ਰਿਸ਼ਟੀ ਦੀ ਉਤਪਤੀ ਬਾਰੇ ਤੁਹਾਡਾ ਕੀ ਖ਼ਿਆਲ ਹੈ? ਜਦੋਂ ਜਗਤ ਨਹੀਂ ਹੁੰਦਾ, ਤਦੋਂ ਨਿਰਗੁਣ-ਰੂਪ ਪ੍ਰਭੂ
ਕਿਥੇ ਟਿਕਿਆ ਰਹਿੰਦਾ ਹੈ? ਇਹ ਜੀਵ ਕਿਥੋਂ ਆਉਂਦਾ ਹੈ? ਕਿਥੇ ਚਲਾ ਜਾਂਦਾ ਹੈ?

੯. ਗਿਆਨ ਪ੍ਰਾਪਤ ਕਰਨ ਦਾ ਕੀਹ ਸਾਧਨ ਹੈ?

ਮੌਤ ਦਾ ਡਰ ਕਿਵੇਂ ਦੂਰ ਹੋ ਸਕਦਾ ਹੈ?

ਕਾਮਾਦਿਕ ਵੈਰੀਆਂ ਕਿਵੇਂ ਜਿੱਤੀਦਾ ਹੈ?

੧੦. ਮਨੁੱਖ ਕਿਸ ਆਸਰੇ ਜੀਊਂਦਾ ਰਹਿ ਸਕਦਾ ਹੈ? ਕਿਸ ਦੀ ਸਿੱਖਿਆ ਉਤੇ ਤੁਰ ਕੇ ਮਨੁੱਖ ਦੁਨੀਆ ਵਿਚ
ਰਹਿੰਦਾ ਹੋਇਆ ਭੀ ਮਾਇਆ ਦੇ ਮੋਹ ਤੋਂ ਬਚਿਆ ਰਹਿ ਸਕਦਾ ਹੈ?

੧੧. ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਚੱਬਿਆ ਜਾਏ? ਬਰਫ਼ ਦੇ ਘਰ ਦੇ ਦੁਆਲੇ ਜੇ ਅੱਗ ਦਾ ਗੋਲਾ ਪਾਇਆ
ਹੋਵੇ, ਤਾਂ ਕੇਹੜੀ ਗੁਫ਼ਾ ਵਰਤੀਏ ਜਿਥੇ ਉਹ ਬਰਫ਼ ਪੱਘਰ ਨਾਂਹ ਜਾਏ?

੧੨. ਉਹ ਕੇਹੜਾ ਵਸੀਲਾ ਹੈ ਜਿਸ ਨਾਲ ਬਰਫ਼ ਦਾ ਘਰ-ਚੰਦਮਾ ਆਪਣਾ ਪ੍ਰਭਾਵ ਪਾਈ ਰੱਖੇ? ਕਿਸ ਤਰ੍ਹਾਂ
ਸੂਰਜ ਸਦਾ ਤਪਿਆ ਰਹੇ? ਮੌਤ ਦਾ ਸਹਿਮ ਕਿਵੇਂ ਦੂਰ ਹੋਵੇ?

੧੩. ਭੈੜੀ ਮੱਤੇ ਲੱਗ ਕੇ ਮਨੁੱਖ ਇੱਜ਼ਤ-ਇਤਬਾਰ ਗਵਾ ਲੈਂਦਾ ਹੈ, ਹਰ ਵੇਲੇ ਸਹਿਮਿਆ ਭੀ ਰਹਿੰਦਾ ਹੈ ।
ਇਸ ਭੈੜੀ ਮੱਤ ਤੋਂ ਖ਼ਲਾਸੀ ਕਿਵੇਂ ਮਿਲੇ?

੧੪. ਜਿਸ ਸ਼ਬਦ ਦੀ ਬਾਬਤ ਤੁਸੀਂ ਆਖਦੇ ਹੋ ਕਿ ਉਸ ਦੀ ਰਾਹੀਂ ਸੰਸਾਰ-ਸਮੁੰਦਰ ਤਰੀਦਾ ਹੈ ਉਸ ਸ਼ਬਦ ਦਾ
ਨਿਵਾਸ ਕਿਥੇ ਹੈ? ਇਹ ਦਸ-ਉਂਗਲ-ਪ੍ਰਮਾਣ ਪ੍ਰਾਣ ਕਿਸ ਦੇ ਆਸਰੇ ਹਨ?

੧੫. ਪ੍ਰਾਣਾਂ ਦਾ ਆਸਰਾ ਕੀਹ ਹੈ? ਗਿਆਨ ਦੀ ਪ੍ਰਾਪਤੀ ਦਾ ਕੇਹੜਾ ਸਾਧਨ ਹੈ? ਮਨ ਕਿਵੇਂ ਸਦਾ ਟਿਕਿਆ
ਰਹਿ ਸਕਦਾ ਹੈ?

੧੬. ਜਿਸ ਸ਼ਬਦ ਦੀ ਰਾਹੀਂ ਤੁਹਾਡੇ ਮਤ-ਅਨੁਸਾਰ ਮਨ ਦੀ ਭਟਕਣਾ ਮੁੱਕਦੀ ਹੈ ਉਹ ਸ਼ਬਦ ਕਿਥੇ ਵੱਸਦਾ ਹੈ?

੧੭. ਜਦੋਂ ਨਾਹ ਇਹ ਹਿਰਦਾ ਸੀ, ਨਾਹ ਇਹ ਸਰੀਰ ਸੀ ਤਦੋਂ ਚੇਤਨ-ਸੱਤਾ ਦਾ ਟਿਕਾਣਾ ਕਿੱਥੇ ਸੀ? ਜਦੋਂ

View in HindiSearch Page
Displaying Page 3673 of 5994 from Volume 0