Sri Guru Granth Darpan

View in HindiSearch Page
Displaying Page 3687 of 5994 from Volume 0

ਦਿਆਂ (ਤਾਕਿ) ਸੁਖੈਨ ਹੀ ਪ੍ਰਭੂ ਦੇ ਗੁਣ ਗਾ ਸਕਾਂ; (ਕਿਉਂਕਿ) ਹੇ ਨਾਨਕ! ਸੰਤ ਮਿਲ ਪਏ ਤਾਂ ਰੱਬ ਮਿਲ
ਪੈਂਦਾ ਹੈ ।੧।

ਕਿਆ ਭਵੀਐ, ਸਚਿ ਸੂਚਾ ਹੋਇ ॥
ਸਾਚ ਸਬਦੁ ਬਿਨੁ, ਮੁਕਤਿ ਨ ਹੋਇ ॥੧॥ਰਹਾਉ॥ {ਪੰਨਾ ੯੩੮}

ਪਦ ਅਰਥ :ਕਿਆ ਭਵੀਐਭੌਣ ਦਾ ਕੀਹ ਲਾਭ? ਦੇਸ ਦੇਸਾਂਤਰਾਂ ਅਤੇ ਤੀਰਥਾਂ ਤੇ ਭੌਣ ਦਾ ਕੀਹ ਲਾਭ?

ਸਚਿਸੱਚ ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ (ਜੁੜਿਆਂ) । ਸੂਚਾਪਵਿਤ ।

ਰਹਾਉਠਹਰ ਜਾਓ, (ਭਾਵ), ਇਸ ਸਾਰੀ ਲੰਮੀ ਬਾਣੀ ਦਾ ਮੁੱਖ ਭਾਵ ਇਹਨਾਂ ਦੋ ਤੁਕਾਂ ਵਿਚ ਹੈ ।

ਨੋਟ :ਸੁਖਮਨੀ ਦੀਆਂ ੨੪ ਅਸ਼ਟਪਦੀਆਂ ਹਨ, ਪਰ ਸਾਰੀ ਲੰਮੀ ਬਾਣੀ ਦਾ ਮੁੱਖਭਾਵ ਕੇਵਲ
ਹੇਠ-ਲਿਖੀਆਂ ਦੋ ਤੁਕਾਂ ਵਿਚ ਹੈ ਜਿਨ੍ਹਾਂ ਦੇ ਅੰਤ ਵਿਚ ਲਫ਼ਜ਼ ਰਹਾਉ ਦਰਜ ਹੈ :

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥
ਭਗਤ ਜਨਾ ਕੈ ਮਨਿ ਬਿਸ੍ਰਾਮ ॥ਰਹਾਉ॥

ਇਸੇ ਤਰ੍ਹਾਂ ਓਅੰਕਾਰੁ ਇਕ ਲੰਮੀ ਬਾਣੀ ਹੈ, ਇਸ ਦਾ ਮੁਖ ਭਾਵ ਰਹਾਉ ਦੀਆਂ ਤੁਕਾਂ ਵਿਚ ਇਉਂ
ਹੈ :

ਸੁਣਿ ਪਾਡੇ, ਕਿਆ ਲਿਖਹੁ ਜੰਜਾਲਾ ॥
ਲਿਖੁ ਰਾਮ ਨਾਮੁ, ਗੁਰਮੁਖਿ ਗੋਪਾਲਾ ॥੧॥ਰਹਾਉ॥

ਅਰਥ :(ਹੇ ਚਰਪਟ! ਦੇਸ-ਦੇਸਾਂਤਰਾਂ ਅਤੇ ਤੀਰਥਾਂ ਤੇ) ਭੌਣ ਦਾ ਕੀਹ ਲਾਭ? ਸਦਾ ਕਾਇਮ ਰਹਿਣ ਵਾਲੇ
ਪ੍ਰਭੂ ਵਿਚ ਜੁੜਿਆਂ ਹੀ ਪਵਿਤ ਹੋਈਦਾ ਹੈ; (ਸਤਿਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ (ਦੁਨੀਆ ਸਾਗਰ ਦੁਤਰ
ਤੋਂ) ਖ਼ਲਾਸੀ ਨਹੀਂ ਹੁੰਦੀ ।੧।ਰਹਾਉ।

ਕਵਨ ਤੁਮ੍ਹੇ ਕਿਆ ਨਾਉ ਤੁਮਾਰਾ, ਕਉਨੁ ਮਾਰਗੁ, ਕਉਨੁ ਸੁਆਓ ॥ ਸਾਚੁ ਕਹਉ, ਅਰਦਾਸਿ ਹਮਾਰੀ, ਹਉ
ਸੰਤ ਜਨਾ ਬਲਿ ਜਾਓ ॥ ਕਹ ਬੈਸਹੁ, ਕਹ ਰਹੀਐ ਬਾਲੇ, ਕਹ ਆਵਹੁ, ਕਹ ਜਾਹੋ ॥ ਨਾਨਕੁ ਬੋਲੈ, ਸੁਣਿ
ਬੈਰਾਗੀ, ਕਿਆ ਤੁਮਾਰਾ ਰਾਹੋ ॥੨॥ {ਪੰਨਾ ੯੩੮}

ਪਦ ਅਰਥ :ਤੁਮ੍ਹੇਅੱਖਰ ਮ ਦੇ ਨਾਲ ਅੱਧਾ ਹ ਹੈ । ਮਾਰਗੁਰਸਤਾ, ਪੰਥ, ਮਤ । ਸੁਆਓ
ਮਨੋਰਥ, ਪ੍ਰਯੋਜਨ । ਕਹਉਮੈਂ ਕਹਿੰਦਾ ਹਾਂ, ਮੈਂ ਜਪਦਾ ਹਾਂ । ਹਉਮੈਂ । ਕਹਕਿਥੇ? ਕਿਸ ਦੇ
ਆਸਰੇ? ਬੈਸਹੁ(ਤੁਸੀ) ਬੈਠਦੇ ਹੋ, ਸ਼ਾਂਤ-ਚਿੱਤ ਹੁੰਦੇ ਹੋ । ਬਾਲੇਹੇ ਬਾਲਕ! ਕਹਕਿਥੇ? ਨਾਨਕੁ
ਬੋਲੈਨਾਨਕ ਆਖਦਾ ਹੈ (ਕਿ ਜੋਗੀ ਨੇ ਪੁਛਿਆ) । ਬੈਰਾਗੀਹੇ ਬੈਰਾਗੀ! ਹੇ ਵੈਰਾਗਵਾਨ! ਹੇ ਸੰਤ ਜੀ!
ਸਾਚੁਸਦਾ ਕਾਇਮ ਰਹਿਣ ਵਾਲਾ ਪ੍ਰਭੂ । ਰਾਹੋਰਾਹੁ, ਮਤ, ਮਾਰਗ ।

ਅਰਥ :(ਚਰਪਟ ਜੋਗੀ ਨੇ ਪੁੱਛਿਆ) ਤੁਸੀ ਕੌਣ ਹੋ? ਤੁਹਾਡਾ ਕੀਹ ਨਾਮ ਹੈ? ਤੁਹਾਡਾ ਕੀਹ ਮਤ ਹੈ?
(ਉਸ ਮਤ ਦਾ) ਕੀਹ ਮਨੋਰਥ ਹੈ?

(ਗੁਰੂ ਨਾਨਕ ਦੇਵ ਜੀ ਦਾ ਉੱਤਰ) ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਜਪਦਾ ਹਾਂ, ਸਾਡੀ (ਪ੍ਰਭੂ ਅਗੇ
ਹੀ ਸਦਾ) ਅਰਦਾਸਿ ਹੈ ਤੇ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ (ਬੱਸ! ਇਹ ਮੇਰਾ ਮਤ ਹੈ) ।

View in HindiSearch Page
Displaying Page 3687 of 5994 from Volume 0