Sri Guru Granth Darpan

View in HindiSearch Page
Displaying Page 3694 of 5994 from Volume 0

ਹੈ । ਵੇਖੋ ਗੁਰਬਾਣੀ ਵਿਆਕਰਣ} ।

ਨੋਟ :ਸਿੱਧਾਂ ਨਾਲ ਇਹ ਗੋਸ਼ਟਿ ਬਟਾਲੇ (ਜ਼ਿਲਾ ਗੁਰਦਾਸਪੁਰ) ਦੇ ਲਾਗੇ ਅੱਚਲ ਤੇ ਹੋਈ ਸੀ । ਸਤਿਗੁਰੂ
ਜੀ ਸ਼ਿਵਰਾਤਿ ਦਾ ਮੇਲਾ ਸੁਣ ਕੇ ਕਰਤਾਰਪੁਰੋਂ ਆਏ ਸਨ ਤੇ ਇਸ ਵੇਲੇ ਗ੍ਰਿਹਸਤੀ ਲਿਬਾਸ ਵਿਚ ਸਨ,
ਤਾਹੀਏਂ ਭੰਗਰਨਾਥ ਨੇ ਪੁੱਛਿਆ ਸੀਭੇਖ ਉਤਾਰਿ ਉਦਾਸਿ ਦਾ, ਵਤਿ ਕਿਉ ਸੰਸਾਰੀ ਰੀਤਿ ਚਲਾਈ ॥
ਦੂਜੀ ਉਦਾਸੀ ਵਿਚ ਇਹਨਾਂ ਸਿੱਧਾਂ ਸੁਮੇਰ ਪਰਬਤ ਤੇ ਮਿਲੇ ਸਨ, ਤਦੋਂ ਉਦਾਸੀ ਬਾਣੇ ਵਿਚ ਸਨ ।

ਇਥੇ ਪਉੜੀ ਨੰ: ੧੭ ਦੇ ਪ੍ਰਸ਼ਨ ਵਿਚ ਉਸ ਵੇਲੇ ਦੇ ਉਦਾਸੀ ਬਾਣੇ ਵਲ ਇਸ਼ਾਰਾ ਹੈ ।

ਅਰਥ :(ਪ੍ਰਸ਼ਨ :) (ਜੇ ਹਾਟੀ ਬਾਟੀ ਤਿਆਗਣਾ ਨਹੀਂ, ਤਾਂ) ਤੁਸਾਂ ਕਿਉਂ ਘਰ ਛੱਡਿਆ ਸੀ ਤੇ
ਉਦਾਸੀ ਬਣੇ ਸੀ? ਕਿਉਂ ਇਹ (ਉਦਾਸੀ-) ਭੇਖ ਧਾਰਿਆ ਸੀ? ਤੁਸੀ ਕਿਸ ਸੌਦੇ ਦੇ ਵਪਾਰੀ ਹੋ? (ਆਪਣੇ
ਸ਼ਰਧਾਲੂਆਂ ਦੀ) ਜਮਾਤ (ਇਸ ਦੁਤਰ ਸਾਗਰ ਕਿਵੇਂ ਪਾਰ ਲੰਘਾਵੋਗੇ? (ਭਾਵ, ਆਪਣੇ ਸਿੱਖਾਂ ਇਸ
ਸੰਸਾਰ ਤੋਂ ਪਾਰ ਲੰਘਣ ਲਈ ਤੁਸਾਂ ਕੇਹੜਾ ਰਾਹ ਦੱਸਿਆ ਹੈ)? ।੧੭।

ਗੁਰਮੁਖਿ ਖੋਜਤ ਭਏ ਉਦਾਸੀ ॥ ਦਰਸਨ ਕੈ ਤਾਈ ਭੇਖ ਨਿਵਾਸੀ ॥ ਸਾਚ ਵਖਰ ਕੇ ਹਮ ਵਣਜਾਰੇ ॥ ਨਾਨਕ,
ਗੁਰਮੁਖਿ ਉਤਰਸਿ ਪਾਰੇ ॥੧੮॥ {ਪੰਨਾ ੯੩੯}

ਪਦ ਅਰਥ :ਭਏਬਣੇ ਸਾਂ । ਕੈ ਤਾਈਦੀ ਖ਼ਾਤਰ । ਦਰਸਨਗੁਰਮੁਖਾਂ ਦਾ ਦਰਸ਼ਨ ।

ਅਰਥ :(ਉੱਤਰ :) ਅਸੀ ਗੁਰਮੁਖਾਂ ਲੱਭਣ ਵਾਸਤੇ ਉਦਾਸੀ ਬਣੇ ਸਾਂ, ਅਸਾਂ ਗੁਰਮੁਖਾਂ ਦੇ ਦਰਸ਼ਨਾਂ ਲਈ
(ਉਦਾਸੀ-) ਭੇਖ ਧਾਰਿਆ ਸੀ । ਅਸੀ ਸੱਚੇ ਪ੍ਰਭੂ ਦੇ ਨਾਮ-ਸੌਦੇ ਦੇ ਵਪਾਰੀ ਹਾਂ । ਹੇ ਨਾਨਕ! ਜੋ ਮਨੁੱਖ ਗੁਰੂ
ਦੇ ਦੱਸੇ ਰਾਹ ਤੇ ਤੁਰਦਾ ਹੈ ਉਹ (ਦੁਤਰ ਸਾਗਰ ਤੋਂ) ਪਾਰ ਲੰਘਦਾ ਹੈ ।੧੮।

ਕਿਤੁ ਬਿਧਿ ਪੁਰਖਾ, ਜਨਮੁ ਵਟਾਇਆ ॥ ਕਾਹੇ ਕਉ, ਤੁਝੁ ਇਹੁ ਮਨੁ ਲਾਇਆ ॥ ਕਿਤੁ ਬਿਧਿ, ਆਸਾ ਮਨਸਾ
ਖਾਈ ॥ ਕਿਤੁ ਬਿਧਿ, ਜੋਤਿ ਨਿਰੰਤਰਿ ਪਾਈ ॥ ਬਿਨੁ ਦੰਤਾ, ਕਿਉ ਖਾਈਐ ਸਾਰੁ ॥ ਨਾਨਕ, ਸਾਚਾ ਕਰਹੁ
ਬੀਚਾਰੁ ॥੧੯॥ {ਪੰਨਾ ੯੩੯-੯੪੦}

ਪਦ ਅਰਥ :ਕਿਤੁ ਬਿਧਿਕਿਸ ਤਰੀਕੇ ਨਾਲ? ਜਨਮੁ ਵਟਾਇਆਜ਼ਿੰਦਗੀ ਪਲਟ ਲਈ ਹੈ । ਕਾਹੇ
ਕਉਕਿਸ ਨਾਲ? ਮਨਸਾਮਨ ਦਾ ਫੁਰਨਾ । ਖਾਈਖਾ ਲਈ ਹੈ । ਨਿਰੰਤਰਿਇੱਕ-ਰਸ । ਜੋਤਿ
ਰੱਬੀ ਪ੍ਰਕਾਸ਼ । ਦੰਤਦੰਦ । ਸਾਰੁਲੋਹਾ ।

ਅਰਥ :(ਪ੍ਰਸ਼ਨ :) ਹੇ ਪੁਰਖਾ! ਤੂੰ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟ ਲਈ ਹੈ? ਤੂੰ ਆਪਣਾ ਇਹ
ਮਨ ਕਿਸ ਵਿਚ ਜੋੜਿਆ ਹੈ? ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ ਹਨ? ਰੱਬੀ ਪ੍ਰਕਾਸ਼
ਤੈ ਇੱਕ-ਰਸ ਕਿਵੇਂ ਮਿਲ ਪਿਆ ਹੈ? (ਮਾਇਆ ਦੇ ਇਸ ਪ੍ਰਭਾਵ ਤੋਂ ਬਚਣਾ ਇਉਂ ਹੀ ਔਖਾ ਹੈ ਜਿਵੇਂ ਬਿਨਾ
ਦੰਦਾਂ ਦੇ ਲੋਹਾ ਚੱਬਣਾ) ਦੰਦਾਂ ਤੋਂ ਬਿਨਾ ਲੋਹਾ ਕਿਵੇਂ ਚੱਬਿਆ ਜਾਏ? ਹੇ ਨਾਨਕ! ਕੋਈ ਸਹੀ ਵੀਚਾਰ ਦੱਸੋ
(ਭਾਵ, ਕੋਈ ਐਸਾ ਵੀਚਾਰ ਦੱਸੋ ਜੋ ਅਸਾਡੇ ਮਨ ਲੱਗੇ ਜਾਏ) ।੧੯।



ਸਤਿਗੁਰ ਕੈ ਜਨਮੇ, ਗਵਨੁ ਮਿਟਾਇਆ ॥ ਅਨਹਤਿ ਰਾਤੇ, ਇਹੁ ਮਨੁ ਲਾਇਆ ॥ ਮਨਸਾ ਆਸਾ ਸਬਦਿ
ਜਲਾਈ ॥ ਗੁਰਮੁਖਿ ਜੋਤਿ ਨਿਰੰਤਰਿ ਪਾਈ ॥ ਤ੍ਰੈ ਗੁਣ ਮੇਟੇ, ਖਾਈਐ ਸਾਰੁ ॥ ਨਾਨਕ, ਤਾਰੇ ਤਾਰਣਹਾਰੁ
॥੨੦॥ {ਪੰਨਾ ੯੪੦}

View in HindiSearch Page
Displaying Page 3694 of 5994 from Volume 0