Sri Guru Granth Darpan

View in HindiSearch Page
Displaying Page 4842 of 5994 from Volume 0

ਭਾਈ! ਕੌਣ ਕਿਸੇ ਦੀ ਮਾਂ? ਕੌਣ ਕਿਸੇ ਦਾ ਪਿਉ? ਕੌਣ ਕਿਸੇ ਦਾ ਪੁੱਤਰ? ਕੌਣ ਕਿਸੇ ਦੀ ਵਹੁਟੀ? (ਜਦੋਂ
ਸਰੀਰ ਨਾਲੋਂ ਸਾਥ ਮੁੱਕ ਜਾਂਦਾ ਹੈ ਤਦੋਂ) ਕੌਣ ਕਿਸੇ ਦਾ ਭਰਾ ਬਣਦਾ ਹੈ? (ਕੋਈ ਨਹੀਂ) ।੧।ਰਹਾਉ।

ਹੇ ਭਾਈ! ਇਹ ਧਨ ਧਰਤੀ ਸਾਰੀ ਮਾਇਆ ਜਿਨ੍ਹਾਂ ਆਪਣੇ ਸਮਝੀ ਬੈਠਾ ਹੈ, ਜਦੋਂ ਸਰੀਰ ਨਾਲੋਂ ਸਾਥ
ਮੁੱਕਦਾ ਹੈ, ਕੋਈ ਚੀਜ਼ ਭੀ (ਜੀਵ ਦੇ) ਨਾਲ ਨਹੀਂ ਤੁਰਦੀ । ਫਿਰ ਜੀਵ ਕਿਉਂ ਇਹਨਾਂ ਨਾਲ ਚੰਬੜਿਆ
ਰਹਿੰਦਾ ਹੈ? ।੧।

ਹੇ ਭਾਈ! ਜਿਹੜਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸਦਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ
ਵਾਲਾ ਹੈ, ਤੂ ਉਸ ਨਾਲ ਪਿਆਰ ਨਹੀਂ ਵਧਾਂਦਾ । ਨਾਨਕ ਆਖਦਾ ਹੈਹੇ ਭਾਈ! ਜਿਵੇਂ ਰਾਤ ਦਾ ਸੁਪਨਾ
ਹੁੰਦਾ ਹੈ ਤਿਵੇਂ ਸਾਰਾ ਜਗਤ ਨਾਸਵੰਤ ਹੈ ।੨।੧।

ਸਾਰੰਗ ਮਹਲਾ ੯ ॥ ਕਹਾ ਮਨ ਬਿਖਿਆ ਸਿਉ ਲਪਟਾਹੀ ॥ ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ
ਆਵਹਿ ਇਕਿ ਜਾਹੀ ॥੧॥ ਰਹਾਉ ॥ ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ, ਕਾ ਸਿਉ ਨੇਹੁ ਲਗਾਹੀ ॥ ਜੋ ਦੀਸੈ
ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥ ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ
॥ ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥ {ਪੰਨਾ ੧੨੩੧}

ਪਦ ਅਰਥ :ਕਹਾਕਿਉਂ? ਮਨਹੇ ਮਨ! ਬਿਖਿਆਮਾਇਆ । ਸਿਉਨਾਲ । ਲਪਟਾਹੀ
ਚੰਬੜਿਆ ਹੋਇਆ ਹੈਂ । ਯਾ ਜਗ ਮਹਿਇਸ ਜਗਤ ਵਿਚ । ਇਕਿ{ਲਫ਼ਜ਼ ਇਕ ਤੋਂ ਬਹੁ-ਵਚਨ} ।
ਆਵਹਿਆਉਂਦੇ ਹਨ, ਜੰਮਦੇ ਹਨ । ਜਾਹੀਜਾਂਦੇ ਹਨ, ਮਰਦੇ ਹਨ ।੧।ਰਹਾਉ।

ਕਾਂ ਕੋਕਿਸ ਦਾ? ਸੰਪਤਿਮਾਇਆ । ਕਾ ਸਿਉਕਿਸ ਨਾਲ? ਨੇਹੁਪਿਆਰ । ਲਗਾਹੀਤੂ ਲਾ ਰਿਹਾ
ਹੈਂ । ਸਗਲਸਾਰਾ । ਬਿਨਾਸੈਨਾਸ ਹੋ ਜਾਣ ਵਾਲਾ ਹੈ । ਬਦਰਬੱਦਲ । ਛਾਹੀਛਾਂ ।੧।

ਤਜਿਛੱਡ । ਗਹੁਫੜ । ਹੋਹਿਤੂ ਹੋ ਜਾਹਿਗਾ । ਸੁਪਨੈਸੁਪਨੇ ਵਿਚ ।੨।

ਅਰਥ :ਹੇ ਮਨ! ਤੂ ਕਿਉਂ ਮਾਇਆ ਨਾਲ (ਹੀ) ਚੰਬੜਿਆ ਰਹਿੰਦਾ ਹੈ? (ਵੇਖ) ਇਸ ਦੁਨੀਆ ਵਿਚ (ਸਦਾ
ਲਈ) ਕੋਈ ਭੀ ਟਿਕਿਆ ਨਹੀਂ ਰਹਿ ਸਕਦਾ । ਅਨੇਕਾਂ ਜੰਮਦੇ ਰਹਿੰਦੇ ਹਨ, ਅਨੇਕਾਂ ਹੀ ਮਰਦੇ ਰਹਿੰਦੇ ਹਨ
।੧।ਰਹਾਉ।

ਹੇ ਮਨ! (ਵੇਖ) ਸਦਾ ਲਈ ਨਾਹ ਕਿਸੇ ਦਾ ਸਰੀਰ ਰਹਿੰਦਾ ਹੈ, ਨਾਹ ਧਨ ਰਹਿੰਦਾ ਹੈ, ਨਾਹ ਮਾਇਆ ਰਹਿੰਦੀ
ਹੈ । ਤੂ ਕਿਸ ਨਾਲ ਪਿਆਰ ਬਣਾਈ ਬੈਠਾ ਹੈਂ? ਜਿਵੇਂ ਬੱਦਲਾਂ ਦੀ ਛਾਂ ਹੈ, ਤਿਵੇਂ ਜੋ ਕੁਝ ਦਿੱਸ ਰਿਹਾ ਹੈ ਸਭ
ਨਾਸਵੰਤ ਹੈ ।੧।

ਹੇ ਮਨ! ਅਹੰਕਾਰ ਛੱਡ, ਤੇ, ਸੰਤ ਜਨਾ ਦੀ ਸਰਨ ਫੜ । (ਇਸ ਤਰ੍ਹਾਂ) ਇਕ ਛਿਨ ਵਿਚ ਤੂ (ਮਾਇਆ ਦੇ
ਬੰਧਨਾਂ ਤੋਂ) ਸੁਤੰਤਰ ਹੋ ਜਾਹਿਂਗਾ । ਹੇ ਦਾਸ ਨਾਨਕ! (ਆਖਹੇ ਮਨ!) ਪਰਮਾਤਮਾ ਦੇ ਭਜਨ ਤੋਂ ਬਿਨਾ
ਕਦੇ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ ।੨।੨।

ਸਾਰੰਗ ਮਹਲਾ ੯ ॥ ਕਹਾ ਨਰ ਅਪਨੋ ਜਨਮੁ ਗਵਾਵੈ ॥ ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ
ਨਹੀ ਆਵੈ ॥੧॥ ਰਹਾਉ ॥ ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥ ਜੋ ਉਪਜੈ ਸੋ ਸਗਲ ਬਿਨਾਸੈ
ਰਹਨੁ ਨ ਕੋਊ ਪਾਵੈ ॥੧॥ ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥ ਜਨ ਨਾਨਕ ਸੋਊ
ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥ {ਪੰਨਾ ੧੨੩੧}

View in HindiSearch Page
Displaying Page 4842 of 5994 from Volume 0