Sri Guru Granth Darpan

View in HindiSearch Page
Displaying Page 5278 of 5994 from Volume 0

ਆਨਿਆਲਿਆਂਦਾ । ਦੇਹਸਰੀਰ । ਬਿਸਮਿਲ(ਅ: ਬਿਸਮਿੱਲਾਹਅੱਲਾਹ ਦੇ ਨਾਮ ਤੇ, ਖ਼ੁਦਾ ਵਾਸਤੇ
। ਮੁਰਗੀ ਆਦਿਕ ਕਿਸੇ ਜੀਵ ਦਾ ਮਾਸ ਤਿਆਰ ਕਰਨ ਵੇਲੇ ਮੁਸਲਮਾਨ ਲਫ਼ਜ਼ ਬਿਸਮਿੱਲਾਹ ਪੜ੍ਹਦਾ ਹੈ,
ਭਾਵ ਇਹ ਕਿ ਮੈਂ ਅੱਲਾਹ ਦੇ ਨਾਮ ਤੇ, ਅੱਲਾਹ ਦੀ ਖ਼ਾਤਰ ਇਸ ਜ਼ਬਹ ਕਰਦਾ ਹਾਂ । ਸੋ, ਬਿਸਮਿਲ
ਕਰਨ ਦਾ ਅਰਥ ਹੈ ਜ਼ਬਹ ਕਰਨਾ) । ਜੋਤਿ ਸਰੂਪਉਹ ਪ੍ਰਭੂ ਜਿਸ ਦਾ ਸਰੂਪ ਜੋਤ ਹੀ ਜੋਤ ਹੈ, ਜੋ ਨਿਰਾ
ਨੂਰ ਹੀ ਨੂਰ ਹੈ । ਅਨਾਹਤਅਨਾਹਤ ਦੀ, ਅਵਿਨਾਸੀ ਪ੍ਰਭੂ ਦੀ । ਲਾਗੀਹਰ ਥਾਂ ਲੱਗੀ ਹੋਈ ਹੈ, ਹਰ ਥਾਂ
ਮੌਜੂਦ ਹੈ । ਹਲਾਲੁਜਾਇਜ਼, ਭੇਟ ਕਰਨ-ਜੋਗ, ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ।੨।

ਉਜੂਉਜ਼ੂ, ਨਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਪੈਰ ਮੂੰਹ ਧੋਣ ਦੀ ਕਿਆ । ਪਾਕੁਪਵਿੱਤਰ ।੩।

ਨਾਪਾਕੁਪਲੀਤ, ਅਪਵਿੱਤਰ, ਮੈਲਾ, ਮਲੀਨ । ਪਾਕੁਪਵਿੱਤਰ ਪ੍ਰਭੂ । ਮਰਮੁਭੇਤ । ਚੂਕਾਖੁੰਝ
ਗਿਆ ਹੈਂ । ਸਿਉਨਾਲ ।੮।

ਅਰਥ: (ਹੇ ਹਿੰਦੂ ਤੇ ਮੁਸਲਮਾਨ ਵੀਰੋ!) ਵੇਦਾਂ ਜਾਂ ਕੁਰਾਨ ਆਦਿਕ (ਇਕ ਦੂਜੇ ਦੀਆਂ) ਧਰਮ-ਪੁਸਤਕਾਂ
ਝੂਠੀਆਂ ਨਾਹ ਆਖੋ । ਝੂਠਾ ਤਾਂ ਉਹ ਬੰਦਾ ਹੈ ਜੋ ਇਹਨਾਂ ਧਰਮ-ਪੁਸਤਕਾਂ ਦੀ ਵਿਚਾਰ ਨਹੀਂ ਕਰਦਾ ।
(ਭਲਾ, ਹੇ ਮੁੱਲਾਂ!) ਜੇ ਤੂ ਇਹ ਆਖਦਾ ਹੈਂ ਕਿ ਖ਼ੁਦਾ ਸਭ ਜੀਵਾਂ ਵਿਚ ਮੌਜੂਦ ਹੈ ਤਾਂ (ਉਸ ਖ਼ੁਦਾ ਅੱਗੇ
ਕੁਰਬਾਨੀ ਦੇਣ ਲਈ) ਮੁਰਗ਼ੀ ਕਿਉਂ ਮਾਰਦਾ ਹੈਂ? (ਕੀ ਉਸ ਮੁਰਗ਼ੀ ਵਿਚ ਉਹ ਆਪ ਨਹੀਂ ਹੈ? ਮੁਰਗ਼ੀ ਵਿਚ
ਬੈਠੇ ਖ਼ੁਦਾ ਦੀ ਅੰਸ਼ ਮਾਰ ਕੇ ਖ਼ੁਦਾ ਦੇ ਅੱਗੇ ਹੀ ਭੇਟਾ ਕਰਨ ਦਾ ਕੀਹ ਭਾਵ ਹੈ? ।੧।

ਹੇ ਮੁੱਲਾਂ! ਤੂ (ਹੋਰ ਲੋਕਾਂ ਤਾਂ) ਖ਼ੁਦਾ ਦਾ ਨਿਆਂ ਸੁਣਾਉਂਦਾ ਹੈਂ, ਪਰ ਤੇਰੇ ਆਪਣੇ ਮਨ ਦਾ ਭੁਲੇਖਾ ਅਜੇ
ਦੂਰ ਹੀ ਨਹੀਂ ਹੋਇਆ ।੧।ਰਹਾਉ।

ਹੇ ਮੁੱਲਾਂ! (ਮੁਰਗ਼ੀ ਆਦਿਕ) ਜੀਵ ਫੜ ਕੇ ਤੂ ਲੈ ਆਂਦਾ, ਉਸ ਦਾ ਸਰੀਰ ਤੂ ਨਾਸ ਕੀਤਾ, ਉਸ (ਦੇ
ਜਿਸਮ) ਦੀ ਮਿੱਟੀ ਤੂ ਖ਼ੁਦਾ ਦੇ ਨਾਮ ਤੇ ਕੁਰਬਾਨ ਕੀਤਾ (ਭਾਵ, ਖ਼ੁਦਾ ਦੀ ਨਜ਼ਰ-ਭੇਟ ਕੀਤਾ) । ਪਰ ਹੇ
ਮੁੱਲਾਂ! ਜੋ ਖ਼ੁਦਾ ਨਿਰਾ ਨੂਰ ਹੀ ਨੂਰ ਹੈ, ਤੇ ਜੋ ਅਵਿਨਾਸ਼ੀ ਹੈ ਉਸ ਦੀ ਜੋਤ ਤਾਂ ਹਰ ਥਾਂ ਮੌਜੂਦ ਹੈ, (ਉਸ
ਮੁਰਗ਼ੀ ਵਿਚ ਭੀ ਹੈ ਜੋ ਤੂ ਖ਼ੁਦਾ ਦੇ ਨਾਮ ਤੇ ਕੁਰਬਾਨ ਕਰਦਾ ਹੈਂ) ਤਾਂ ਫਿਰ, ਦੱਸ, ਤੂ ਰੱਬ ਦੇ ਨਾਮ ਤੇ
ਕੁਰਬਾਨੀ ਦੇਣ ਦੇ ਲਾਇਕ ਕਿਹੜੀ ਚੀਜ਼ ਬਣਾਈ? ।੨।

ਹੇ ਮੁੱਲਾਂ! ਜੇ ਤੂ ਆਪਣੇ ਦਿਲ ਵਿਚ ਕਪਟ ਰੱਖ ਕੇ ਨਿਮਾਜ਼ ਪੜ੍ਹਦਾ ਹੈਂ, ਤਾਂ ਇਹ ਨਿਮਾਜ਼ ਦਾ ਕੀਹ ਫ਼ਾਇਦਾ?
ਪੈਰ ਹੱਥ ਆਦਿਕ ਸਾਫ਼ ਕਰਨ ਦੀ ਰਸਮ ਦਾ ਕੀਹ ਲਾਭ? ਮੂੰਹ ਧੋਣ ਦਾ ਕੀਹ ਗੁਣ? ਮਸਜਦ ਵਿਚ ਜਾ ਕੇ
ਸਜਦਾ ਕਰਨ ਦੀ ਕੀਹ ਲੋੜ? ਤੇ, ਕਾਹਬੇ ਦੇ ਹੱਜ ਦਾ ਕੀਹ ਫ਼ਾਇਦਾ? ।੩।

ਹੇ ਮੁੱਲਾਂ! ਤੂ ਅੰਦਰੋਂ ਤਾਂ ਪਲੀਤ ਹੀ ਰਿਹਾ, ਤੈ ਉਸ ਪਵਿੱਤਰ ਪ੍ਰਭੂ ਦੀ ਸਮਝ ਨਹੀਂ ਪਈ, ਤੂ ਉਸ ਦਾ ਭੇਤ
ਨਹੀਂ ਪਾਇਆ । ਕਬੀਰ ਆਖਦਾ ਹੈ(ਇਸ ਭੁਲੇਖੇ ਵਿਚ ਫਸੇ ਰਹਿ ਕੇ) ਤੂ ਬਹਿਸ਼ਤ ਤੋਂ ਖੁੰਝ ਗਿਆ ਹੈਂ, ਤੇ
ਦੋਜ਼ਕ ਨਾਲ ਤੇਰਾ ਮਨ ਪਤੀਜ ਗਿਆ ਹੈ ।੪।੪।

ਸ਼ਬਦ ਦਾ ਭਾਵ: ਨਿਰੀ ਸ਼ਰਹਜੇ ਦਿਲ ਵਿਚ ਠੱਗੀ ਹੈ, ਤਾਂ ਨਿਮਾਜ਼, ਹੱਜ ਆਦਿ ਸਭ ਕੁਝ ਵਿਅਰਥ
ਉੱਦਮ ਹੈ । ਸਭ-ਵਿਚ-ਵੱਸਦਾ ਰੱਬ ਮੁਰਗ਼ੀ ਆਦਿਕ ਦੀ ਕੁਰਬਾਨੀ ਨਾਲ ਭੀ ਖ਼ੁਸ਼ ਨਹੀਂ ਹੁੰਦਾ ।

(ਪੜ੍ਹੋ ਮੇਰੇ ਸਲੋਕ ਕਬੀਰ ਜੀ ਸਟੀਕ ਵਿਚੋਂ ਕਬੀਰ ਜੀ ਦੇ ਸਲੋਕ ਨੰ: ੧੮੪ ਤੋਂ ਨੰ: ੧੮੮ ਤਕ) ।

ਪ੍ਰਭਾਤੀ ॥ ਸੁੰਨ, ਸੰਧਿਆ ਤੇਰੀ, ਦੇਵ ਦੇਵਾਕਰ, ਅਧਪਤਿ ਆਦਿ ਸਮਾਈ ॥ ਸਿਧ ਸਮਾਧਿ ਅੰਤੁ ਨਹੀ
ਪਾਇਆ, ਲਾਗਿ ਰਹੇ ਸਰਨਾਈ ॥੧॥ ਲੇਹੁ ਆਰਤੀ, ਹੋ, ਪੁਰਖ ਨਿਰੰਜਨ, ਸਤਿਗੁਰ ਪੂਜਹੁ ਭਾਈ ॥ ਠਾਢਾ

View in HindiSearch Page
Displaying Page 5278 of 5994 from Volume 0