Sri Nanak Prakash

Displaying Page 1 of 1267 from Volume 1

ੴ ਸਤਿਗੁਰ ਪ੍ਰਸਾਦਿ ॥
ਅਥ ਸ਼੍ਰੀ ਗੁਰ ਨਾਨਕ ਪ੍ਰਕਾਸ਼ ਲਿਖਤੇ
ਪਦਾਂ ਦੇ ਅਰਥ:
ਅਥ-ਇਹ ਇਕ ਪੁਰਾਤਂ ਮੰਗਲ ਸ਼ਬਦ ਹੈ ਜੋ ਪੁਸਤਕਾਣ ਦੇ ਪਹਿਲੇ ਅੁਸ ਦਾ ਨਾਮ
ਲਿਖਂ ਵੇਲੇ ਲਿਖਿਆ ਕਰਦੇ ਸਨ, ਇਸ ਦੇ ਅਰਥ ਕਈ ਹਨ:- ਹੁਣ, ਅਨਤਰ,
ਵਧੇਰੇ, ਤਦ, ਨਿਸ਼ਚੇ, ਅੁਪ੍ਰਾਣਤ, ਪਰ, ਆਦਿ
ਅਰਥ: ਹੁਣ ਸ੍ਰੀ ਗੁਰ ਨਾਨਕ ਪ੍ਰਕਾਸ਼ ਲਿਖਦੇ ਹਾਂ (ਭਾਵ, ਗ੍ਰੰਥ ਦਾ ਸ਼ੁਭ ਆਰੰਭ ਹੁੰਦਾ
ਹੈ)
ਅਧਾਯ ਪਹਿਲਾ
.੧. ਮੰਗਲਾ ਚਰਨ, ਨਾਮ ਮਹਿਮਾ ਬਰਨਨ, ਨਾਮ ਪ੍ਰਥਮੋ ਧਾਇ॥

ਪਦਾਂ ਦੇ ਅਰਥ:
{ਅਧਾਯ=ਧਿਆ, ਪੋਥੀ ਦਾ ਭਾਗ ਸੰਸਕ੍ਰਿਤ ਅਧਾਯ॥}
ਇਸ ਧਿਆ ਵਿਚ ਕਵੀ ਜੀ ਮੰਗਲ ਹੀ ਵਰਣਨ ਕਰਦੇ ਹਨ, ਤਦੇ ਅੁਨ੍ਹਾਂ ਨੇ ਇਸ ਦਾ
ਨਾਮ ਅਧਾਯ ਦੇ ਅੰਤ ਵਿਚ ਸਮੁਜ਼ਚਾ ਹੀ:-
ਮੰਗਲਾ ਚਰਨ*, ਨਾਮ ਮਹਿਮਾ ਬਰਨਨ, ਨਾਮ ਪ੍ਰਥਮੋ ਧਾਇ
ਲਿਖਿਆ ਹੈ, ਅਰਥਾਤ ਮੰਗਲਾ ਚਰਨ ਤੇ ਨਾਮ ਦੀ ਮਹਿੰਮਾ ਵਰਣਨ ਦੇ ਨਾਮ ਦਾ
ਕਾਣਡ ਇਸ ਅਧਾਯ ਵਿਚ ਇਕ ਮੰਗਲ ਨਹੀਣ, ਪਰ ਪੰਦ੍ਰਾਣ ਮੰਗਲ ਹਨ ਕਵੀ ਜੀ ਦਾ
ਅਭਿਪ੍ਰਾਯ ਨਿਖੇੜਵਾਣ ਤੇ ਸਾਫ ਸਮਝ ਵਿਚ ਪੈ ਜਾਣ ਲਈ ਅਸੀਣ ਹਰ ਮੰਗਲ ਤੇ ਵਜ਼ਖਰਾ
ਸਿਰਨਾਵਾਣ ਆਪ ਲਿਖਦੇ ਚਜ਼ਲਾਂਗੇ, ਨਾਮ ਮਹਿਮਾਂ ਆਦਿ ਸਿਰਲੇਖ ਬੀ ਸੂਚਤ ਕਰ ਦਿਆਣਗੇ,
ਤਾਂ ਜੋ ਅੁਨ੍ਹਾਂ ਦਾ ਕੀਤਾ ਮੰਗਲ ਜੋ ਨਿਰਾ ਇਜ਼ਕ ਦਿਸਦਾ ਹੈ, ਸੋ ਅਜ਼ਡ ਅਜ਼ਡ ਪੰਦਰਾਣ ਮੰਗਲ
ਦਿਜ਼ਸ ਪੈਂ ਤੇ ਅੁਨ੍ਹਾਂ ਦੇ ਆਸ਼ਯ ਸਮਝ ਵਿਚ ਆ ਜਾਣ
(ਅ) ਅਪਨੇ ਇਸ਼ ਦੀ ਮਰਯਾਦਾ ਦਾ ਮੂਲ ਮੰਗਲ
ਅਰਥਾਤ ਅੁਹ ਮੰਗਲ ਜੋ ਕਵੀ ਜੀ ਦੇ ਅਪਣੇ ਇਸ਼ ਦੇਵ ਜੀ ਨੇ ਕੀਤਾ ਹੈ


*ਮਨ ਦੀ ਕਾਮਨਾਂ ਪੂਰਣ ਹੋਣ ਵਾਸਤੇ ਕੋਈ ਪਦ ਯਾ ਛੰਦ ਜੋ ਕਿਸੇ ਗ੍ਰੰਥ ਦੇ ਆਦਿ ਵਿਚ ਕੋਈ ਗ੍ਰੰਥਾਕਾਰ
ਲਿਖੇ ਲਿਖਂ ਵਾਲੇ ਦੀ ਮਨੋਕਾਮਨਾਂ ਅੁਸ ਗ੍ਰੰਥ ਦੀ ਨਿਰਵਿਘਨ ਤੇ ਸੁਖ ਪੂਰਬਕ ਸਮਾਪਤੀ ਦੀ ਹੁੰਦੀ ਹੈ
ਗੂੜ੍ਹ ਅਭਿਪ੍ਰਾਯ ਇਹ ਹੁੰਦਾ ਹੈ ਕਿ ਲੇਖਕ ਅਪਣੇ ਕਾਰਯ ਵਿਚ ਚੜ੍ਹਦੀਆਣ ਕਲਾਂ ਵਿਚ ਰਹੇ, ਮੁਜ਼ਸ਼ਕਤ ਤੇ
ਮਜਬੂਰੀ ਵਾਲੀ ਬ੍ਰਿਤੀ ਵਿਚ ਨਾ ਪਵੇ, ਇਸ ਲਈ ਨਾ ਦਿਜ਼ਸਂ ਵਾਲੇ ਸੰਸਾਰ ਤੋਣ ਸਹਾਇਤਾ ਦੀ ਆਸ ਕਰਦਾ
ਹੈ ਸ਼ਾਰਦਾ ਮੰਗਲ ਤੋਣ ਛੁਟ ਹੋਰ ਮੰਗਲਾਚਰਣਾਂ ਤੋਣ ਗ੍ਰੰਥਾਕਾਰ ਦੀ ਇਸ਼ਾਪਤੀ ਤੇ ਆਸਕਤਾ ਦਾ ਪਤਾ ਬੀ
ਲਗ ਜਾਣਦਾ ਹੈ ਜੀਕੂੰ ਇਸੇ ਅਧਾਯ ਦੇ ਪੰਦਰਾਣ ਮੰਗਲਾਂ ਵਿਚੋਣ ੧੪ ਮੰਗਲ ਸਪਸ਼ਟ ਕਰ ਦੇਣਦੇ ਹਨ ਕਿ
ਗ੍ਰੰਥਾਕਾਰ ਜੀ ਸਿੰਘ ਹਨ, ਭਗਤੀ ਭਾਵ ਵਾਲੇ ਹਨ, ਇਕ ਅਕਾਲ ਅੁਪਾਸਕ ਹਨ, ਦਸਾਂ ਸਤਿਗੁਰਾਣ ਦੇ ਸਿਜ਼ਖ
ਹਨ, ਨਾਮ ਦੇ ਪ੍ਰੇਮੀ ਹਨ ਤੇ ਵਾਹਿਗੁਰੂ ਨਾਮ ਦੇ ਸਿਮਰਣ ਕਰਨ ਵਾਲੇ ਹਨ ਮੰਗਲਾਚਰਣ ਤ੍ਰੈ ਪ੍ਰਕਾਰ ਦੇ
ਹੁੰਦੇ ਹਨ-(੧) ਵਸਤੂ ਨਿਰਦੇਸ਼-ਜਿਸ ਵਿਚ ਨਿਰਗੁਣ ਯਾ ਸਰਗੁਣ ਅਕਾਲ ਪੁਰਖ ਦਾ ਕੋਈ ਵਰਣਨ ਯਾ
ਕੀਰਤਨ ਹੋਵੇ ਦੇਖੋ ਇਸੇ ਅਧਾਯ ਦਾ ਅੰਕ ੩. ਅਤੇ ੨੯ (੨) ਅਸ਼ੀਰਵਾਦਾਤਮਕ-ਜਿਸ ਵਿਚ ਕਲਾਨ
ਦੀ ਕਾਮਨਾ ਪ੍ਰਗਟ ਹੋਵੇ ਯਾ ਜਿਸ ਵਿਚ ਅਸੀਸ ਦਾ ਭਾਵ ਹੋਵੇ, ਆਦਿਕ ਦੇਖੋ ਇਸੇ ਅਧਾਯ ਦਾ ਅੰਕ
੩੨. (੩) ਨਮਸਕਾਰਾਤਮਕ-ਜਿਸ ਵਿਚ ਅਦਬ, ਸ਼੍ਰਧਾ ਤੇ ਨਮਸਕਾਰ ਦਾ ਭਾਵ ਹੋਵੇ ਦੇਖੋ ਇਸੇ ਅਧਾਯ
ਦਾ ਅੰਕ ੫

Displaying Page 1 of 1267 from Volume 1