Sri Nanak Prakash

Displaying Page 1133 of 1267 from Volume 1

੧੧੬੨

੬੫. ਗੁਰ ਚਰਣ ਮੰਗਲ ਕਾਕ ਭਸੁੰਡ: ਦਜ਼ਤਾ ਤ੍ਰੇਯ॥

{ਕਾਕ ਭਸੁੰਡ} ॥੨..॥
{ਪੰਜ ਪ੍ਰਕਾਰ ਦੇ ਸ੍ਰੋਤੇ} ॥੧੮..॥
{ਦਜ਼ਤਾ ਤ੍ਰੇਯ} ॥੫੮..॥
ਦੋਹਰਾ: ਰਿਦੈ ਪਦਾਰਥ ਚਾਹਿਣ ਜੇ, ਸਤਿਗੁਰੁ ਚਰਨ ਸਰੇਅੁ
ਜੀਵਤਿ ਪਾਵਹੁ ਸਰਬ ਸੁਖ, ਅੰਤ ਮੁਕਤਿ ਕੋ ਲੇਅੁ ॥੧॥
ਅਰਥ: ਜੇ ਰਿਦੇ (ਵਿਚ) ਪਦਾਰਥ (ਬੀ) ਚਾਹੇਣ (ਤਾਂ) ਸਤਿਗੁਰੂ ਦੇ ਚਰਨ ਸ੍ਰੇਵਨ ਕਰ,
(ਚਰਨ ਸੇਵਂ ਨਾਲ) ਜੀਅੁਣਦਿਆਣ ਸਾਰੇ ਸੁਖ ਪ੍ਰਾਪਤ ਹੋਣਗੇ (ਅਤੇ) ਅੰਤ ਲ਼ ਮੁਕਤ
ਲ਼ ਲਓਗੇ
ਭਾਵ: ਚਰਣਾਂ ਦੀ ਅਰਾਧਨਾ ਜੇ ਪਦਾਰਥ ਲਈ ਕੀਤੀ ਤਾਂ ਓਹ ਸ਼ੈ ਤਾਂ ਲਭੇ ਹੀ ਗੀ ਜਿਸ
ਪਰ ਮਨ ਦ੍ਰਿੜ ਤੇ ਏਕਾਗ੍ਰ ਕੀਤਾ ਹੈ, ਪਰ ਮੁਕਤੀ ਭੀ ਮਿਲੇਗੀ ਇਹ ਗਲ ਕਵੀ ਜੀ
ਨੇ ਦਜ਼ਸੀ ਹੈ ਪਰ ਕਾਰਣ ਨਹੀਣ ਦਜ਼ਸਿਆ, ਕਾਰਣ ਏਹ ਹੈ ਕਿ ਚਰਣਾ ਦਾ ਧਾਨ
ਅਪਣੇ ਸੁਭਾਵਕ ਅਸਰ ਵਿਚ ਮੁਕਤੀ ਦਾਤਾ ਹੈ ਸਤਿਗੁਰ ਚਰਣਾਂ ਦੇ ਪ੍ਰੇਮੀ ਤੇ
ਧਾਨੀ ਅੁਥੋਣ ਅੁਹੋ ਸ਼ੈ ਪ੍ਰਾਪਤ ਕਰਦੇ ਹਨ ਜੋ ਅੁਥੇ ਸੁਤੇ ਸਿਜ਼ਧ ਹੈ, ਪਰ ਅਪਣੇ ਮਨ
ਦੀ ਭਾਵਨਾ ਪਦਾਰਥ ਵਲ ਹੋਣ ਕਰਕੇ ਅੁਥੋਣ ਮਨੋਕਾਮਨਾ ਬੀ ਮਿਲਦੀ ਹੈ, ਪਰ ਚਰਣਾਂ
ਦਾ ਸੁਤੇ ਸੁਭਾਵ ਜੋ ਮੁਕਤੀ ਦਾਨ ਕਰਨਾ ਹੈ ਅੁਹ ਭੀ ਨਾਲੋ ਨਾਲ ਅਪਣਾ ਅਸਰ
ਕਰਦਾ ਜਾਏਗਾ, ਇਥੋਣ ਤਜ਼ਕ ਕਿ ਧਾਨੀ ਲ਼ ਅੁਜ਼ਚੀ ਮਤਿ ਦਾਨ ਕਰੇਗਾ ਅਰ ਓਹ
ਮੁਕਤਿ ਮਾਰਗ ਵਿਚ ਪਰਵੇਸ਼ ਕਰ ਜਾਏਗਾ
ਸ੍ਰੀ ਬਾਲਾ ਸੰਧੁਰੁ ਵਾਚ ॥
ਦੋਹਰਾ: ਅਜ਼ਗ੍ਰਜ ਗਮਨੇ ਸ਼੍ਰੀ ਗੁਰੂ, ਗਏ ਏਕ ਅਸਥਾਨ {ਕਾਕ ਭਸੁੰਡ}
ਕਾਕ ਭਸੁੰਡ ਬੈਠੋ ਜਹਾਂ, ਪੰਖਨ* ਬਿਖੇ ਮਹਾਨ ॥੨॥
ਚੌਪਈ: ਬਹੁ ਬਿਹੰਗ ਹੈਣ ਅਨਗਨ ਜਹਿਣਵਾ
ਕਾਕ ਭਸੁੰਡ ਬਿਰਾਜੈ ਤਹਿਣਵਾ
ਬੈਸੋ ਆਪ ਸਭਿਨਿ ਕੇ ਮਾਂਹੀ
ਅੁਚਰਤਿ ਕਥਾ ਪ੍ਰੇਮ ਅੁਰ ਜਾਣਹੀ੨ ॥੩॥


*ਅਕਾਸ਼ੀ ਬ੍ਰਿਤਿ ਵਾਲੇ ਤਿਆਗੀ ਲ਼ ਬਿਹੰਗਮ (ਪੰਛੀ) ਕਿਹਾ ਜਾਣਦਾ ਹੈ ਕਾਕ ਭਸੁੰਡ ਇਕ ਕਿਸੇ ਤਿਆਗੀ
ਦਾ ਨਾਮ ਹੈ ਕਾਕ ਭਸੁੰਡ ਲ਼ ਚਿਰਜੀਵੀ ਮੰਨਿਆ ਗਿਆ ਹੈ ਇਸ ਦੀ ਕਥਾ ਇਸ ਅਧਾਯ ਵਿਚ ਦਿਜ਼ਤੀ
ਹੈ ਪੌਰਾਣਕ ਪ੍ਰਸੰਗ ਹੈ, ਕਿ ਇਕ ਭਗਤੀ ਭਾਵ ਵਾਲੇ ਬ੍ਰਹਮਣ ਲ਼ ਲੋਮਸ ਨੇ ਸਰਾਪ ਦਿਜ਼ਤਾ ਸੀ ਕਾਣ ਹੋ ਜਾਣ
ਦਾ ਦੋ ਅਡ ਇਸ਼ਟ ਦੇਵਾਣ ਦੇ ਪੂਜਕਾਣ ਵਿਚ ਵਿਰੋਧ ਨਹੀਣ ਚਾਹੀਦਾ ਇਹ ਇਸ ਵਿਚ ਅੁਪਦੇਸ਼ ਹੈ ਠੀਕ
ਐਅੁਣ ਜਾਪਦਾ ਹੈ ਇਸ ਨਾਮ ਦਾ ਕੋਈ ਵਡੀ ਅੁਮਰ ਵਾਲਾ ਤਾਗੀ ਤੇ ਭਗਤ ਪੁਰਖ ਸਤਿਗੁਰ ਜੀ ਲ਼ ਏਥੇ
ਮਿਲਿਆ ਹੈ ਜਨਮ ਸਾਖੀ ਵਾਲੇ ਨੇ ਪੌਰਾਣਕ ਕਥਾ ਨਾਲ ਜੋੜ ਦਿਜ਼ਤੀ ਹੈ ਤੇ ਕਵਿ ਜੀ ਨੇ ਓਹੋ ਕਵਿਤਾ ਵਿਚ
ਅਨੁਵਾਦ ਕਰ ਦਿਜ਼ਤੀ ਹੈ, ਸ਼ਾਇਦ ਪੌਰਾਣਕ ਕਥਾ ਵਿਚ ਜੋ ਤਪਜ਼ਸੀਆਣ ਦੇ ਕ੍ਰੋਧ ਤੇ ਸ੍ਰਾਪ ਦੇਣ ਦਾ ਮਹਾਨ
ਅਵਗੁਣ ਸੀ, ਅੁਹ ਦਿਖਾਅੁਣ ਦਾ ਪ੍ਰਯੋਜਨ ਹੈ, ਅੁਸ ਦੇ ਮੁਕਾਬਲੇ ਸਤਿਗੁਰ ਜੀ ਕੈਸੇ ਦਿਆਲ ਮੂਰਤੀ ਤੇ
ਬਖਸ਼ਿੰਦ ਹਨ, ਇਹ ਗਜ਼ਲ ਸਪਸ਼ਟ ਕੀਤੀ ਹੈ ਵਡੀ ਅੁਮਰਾ ਬਾਬਤ ਪੜ੍ਹੋ ਟੂਕ ਅਧਾਯ ੬੫ ਅੰਕ ੫੮ ਦੀ
੨ਜਿਸ ਦੇ

Displaying Page 1133 of 1267 from Volume 1