Sri Nanak Prakash

Displaying Page 1163 of 1267 from Volume 1

੧੧੯੨

੬੭. ਗੁਰਚਰਣ ਮੰਗਲ ਪ੍ਰਹਲਾਦ॥

{ਨੌਧਾ ਭਗਤੀ} ॥੨੯..॥
ਦੋਹਰਾ: ਸ਼੍ਰੀ ਗੁਰੁ ਪਗ ਸ਼ੋਭਾ ਬਿਮਲ, ਕਰ ਅੁਰ ਕੋ ਲਕਾਰ॥
ਸ਼ੁਭ ਸੁੰਦਰਤਾ ਪਾਇ ਹੈਣ, ਦੈ ਲੋਕਨ ਸਤਿਕਾਰ ॥੧॥
ਬਿਮਲ=ਅੁਜ਼ਜਲ ਸੰਸ:ਵਿਮਲ:॥
ਲਕਾਰ=ਗਹਿਂਾ, ਅਲਕਾਰ ਦਾ ਸੰਖੇਪ, ਮਾਤ੍ਰਾ ਘਜ਼ਟ ਕਰਨ ਵਾਸਤੇ
ਸ਼ੁਜ਼ਭ=ਭਾਗ ਭਰੀ
ਅਰਥ: ਸ਼੍ਰੀ ਗੁਰੂ ਜੀ ਦੇ ਚਰਨਾਂ ਦੀ ਅੁਜ਼ਜਲ ਸ਼ੋਭਾ ਲ਼ (ਆਪਣੇ) ਹਿਰਦੇ ਦਾ ਗਹਿਂਾ ਬਣਾ ਲੈ
(ਜਿਸ ਤੋਣ ਤੂੰ ਅੁਹ) ਭਾਗੇ ਭਰੀ ਸੁੰਦਰਤਾ ਪਾਏਣਗਾ (ਕਿ ਜਿਸ ਨਾਲ) ਦੋਹਾਂ ਲੋਕਾਣ
(ਵਿਚ ਤੇਰਾ) ਆਦਰ (ਹੋਵੇਗਾ)
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨੋ ਗੁਰੂ ਅੰਗਦ ਸੁਖਰਾਸਾ!
ਪੁਨ ਪ੍ਰਹਲਾਦ ਕਹਤਿ ਇਤਿਹਾਸਾ
ਮੁਝ ਸਮੇਤ ਜਨਮੇ ਸੁਤ ਚਾਰਾ
ਕੰਚਨਵਪੁ੧ ਭਾ ਹਰਖ ਅਪਾਰਾ੨ ॥੨॥
ਮੋ ਪਰ ਕਰੁਨਾ ਨਾਰਦ ਕੀਨੀ
ਸਦਾ ਭਗਤਿ ਮਹਿਣ ਮਤਿ ਰਹਿ ਭੀਨੀ
ਬਾਲ ਬੈਸ ਤੇ ਕ੍ਰੀੜਾ੩ ਤਾਗੀ
ਹਰਿ ਕੇ ਚਰਨ ਕਮਲ ਮਤਿ ਪਾਗੀ੪ ॥੩॥
ਬੈਠਤਿ ਅੂਠਤਿ ਸੋਵਤਿ ਜਾਗਤਿ
ਸਿਮਰਨ ਨਾਮ ਬਿਖੈ ਅਨੁਰਾਗਤਿ੫
ਚਿੰਤਾ ਚਿਤਵ ਚਰਨ ਪ੍ਰਭੁ ਕਬ ਹੀ੬
ਰੋਦਨ੭ ਰਿਦੇ ਅੁਮੰਗਤਿ ਤਬ ਹੀ ॥੪॥
ਕਬ ਚਿੰਤਾ ਤਜਿ ਗੁਣਨ੮ ਸਿਮਰਿ ਕੈ
ਹਸਤ ਭਯੋ ਅੁਰ ਹਰਖ ਸੁ ਧਰਿ ਕੈ


ਸ਼੍ਰੀ ਗੁਰ ਸੁਨ ਅੰਗਦ
੧ਸੋਨੇ ਦੇ ਸਰੀਰ ਵਾਲਾ ਭਾਵ ਹਿਰਨਕਸ਼ਪ
੨ਬਹੁਤ ਪ੍ਰਸੰਨ ਹੋਇਆ
੩ਖੇਡ
੪ਲਗ ਗਈ
੫ਪ੍ਰੇਮ ਕਰਦਾ
੬ਕਦੇ ਪ੍ਰਭੂ ਦੇ ਚਰਨਾਂ (ਦੀ ਪ੍ਰਾਪਤੀ ਦੀ) ਚਿੰਤਾ ਚਿਤਵਦਾ ਸਾਂ
੭ਰੋਂਾ
੮ਗੁਣਾਂ ਲ਼

Displaying Page 1163 of 1267 from Volume 1