Sri Nanak Prakash

Displaying Page 1224 of 1267 from Volume 1

੧੨੫੩

੭੧. ਅਕਾਲ ਪੁਰਖ ਮੰਗਲ ਧ੍ਰਜ਼ਵ ਪ੍ਰਸੰਗ॥

{ਰਾਜਾ ਪ੍ਰਿਅਬ੍ਰਤ} ॥੧੦॥
ਦੋਹਰਾ: ਅਲਖ ਅਭੇਖ ਅਨਤ ਪ੍ਰਭੁ, ਜਿਣਹ ਗਤਿ ਲਖੀ ਨ ਜਾਹਿ
ਬੰਦਨ ਪਦ ਅਰਬਿੰਦ ਤਿਹ, ਡਾਢਾ ਬੇ ਪਰਵਾਹਿ* ॥੧॥
ਅਲਖ=ਜੋ ਲਖਿਆ ਨ ਜਾਵੇ, ਜੋ ਨਗ਼ਰ ਨਾ ਆਵੇ, ਜੋ ਇੰਦ੍ਰਿਆਣ ਤੇ ਗਿਆਨ ਤੋਣ
ਪਰੇ ਹੋਵੇ ਸੰਸ:-ਅਲਕਸ਼॥
ਅਭੇਖ=ਜਿਸ ਦਾ ਭੇਖ ਨਾ ਹੋਵੇ ਭੇਖ=ਸੰਸ; ਵੇਖ॥=ਗਹਣਾ, ਲਿਬਾਸ, ਚਿੰਨ੍ਹ
ਮੁਰਾਦ ਹੈ ਰੂਪ, ਰੇਖ, ਰੰਗ ਅਭੇਖ=ਜੋ ਰੂਪ ਰੇਖ ਰੰਗ ਤੋਣ ਨਿਆਰਾ ਹੋਵੇ
ਅਨਤ=ਜਿਸ ਦਾ ਅੰਤ ਨਾ ਹੋਵੇ, ਅੁਸ ਦਾ ਆਦਿ ਭੀ ਨਹੀਣ ਹੁੰਦਾ ਮੁਰਾਦ ਹੈ ਬੇਹਦ
ਗਤਿ=ਹਾਲਤ, ਦਸ਼ਾ, ਚਾਲ, ਪ੍ਰਾਪਤੀ, ਪ੍ਰਾਪਤੀ ਦੀ ਡੋਲ, ਮੁਰਾਦ ਹੈ ਕਿ ਅਨਤ,
ਅਰੂਪ, ਅਲਖ ਹੋਕੇ ਜਿਸ ਹਾਲ ਓਹ ਹੈ ਅੁਸ ਹਾਲ ਦਾ ਪਤਾ ਬੀ ਨਹੀਣ ਲਿਖਿਆ ਜਾ ਸਕਦਾ
ਅਰਥ: (ਜੋ) ਵਾਹਿਗੁਰੂ ਅਲਖ ਅਭੇਖ ਤੇ ਅਨਤ ਹੈ (ਅਰ ਐਸਾ ਹੋਣ ਕਰਕੇ) ਜਿਸ ਦੀ
ਗਤੀ ਲਖੀ ਨਹੀਣ ਜਾਣਦੀ, (ਤੇ ਜੋ) ਬੜਾ ਬੇ ਪਰਵਾਹ ਹੈ, ਤਿਸ ਦੇ ਚਰਨਾਂ ਕਮਲਾਂ ਪਰ
ਨਮਸਕਾਰ ਹੈ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ ਜੀ! ਸੁਨਿ ਇਤਿਹਾਸੂ ਵਿਸ਼ੇਸ਼ ਟੂਕ ੧
ਅਜ਼ਗ੍ਰਜ ਗਮਨੇ ਪੁਨ ਸੁਖ ਰਾਸੂ
ਤਾਰੇ ਤਰੈ ਛੋਰਿ ਕਰਿ ਸਭਿਹੀ
ਅੁਰਧ੧ ਪਹੁੰਚੇ ਸ਼੍ਰੀ ਗੁਰੁ ਜਬ ਹੀ ॥੨॥
ਮਰਦਾਨੇ ਤਬ ਬੂਝਨ ਕੀਨੇ
ਮੁਝਹਿ ਬਤਾਵਹੁ ਪ੍ਰਭੂ ਪ੍ਰਬੀਨੇ
ਅੁਡਗਨ ਇਹਾਂ ਨ ਦੀਸਤਿ ਕੋਅੂ
ਹਮ ਕਿਹ ਦਿਸ਼ਿ ਤਜਿ ਆਏ ਸੋਅੂ? ॥੩॥
ਕਾਣ ਕੋ ਇਹਾਂ ਪ੍ਰਕਾਸ਼ ਪ੍ਰਕਾਸ਼ਾ?
ਅਤਿ ਅੁਜ਼ਜਲ ਸੁੰਦਰ ਸੁਖਰਾਸਾ
ਸੁਨਿ ਸ਼੍ਰੀ ਨਾਨਕ ਬਚਨ ਅੁਚਾਰੇ
ਹਮ ਤੇ ਤਰੇ ਰਹੇ ਅਬ ਤਾਰੇ ॥੪॥
ਨੀਚੇ ਕਰਿ ਮੁਖ ਲੇਹੁ ਨਿਹਾਰੀ
ਰਹੇ ਪ੍ਰਕਾਸ਼ ਥਾਨ ਨਿਚ੧* ਝਾਰੀ੨


*ਡਾਢਾ ਬੇ ਪਰਵਾਹ ਪੰਜਾਬੀ ਮੁਹਾਵਰਾ ਹੈ ਇਕ ਲਿਖਤੀ ਨੁਸਖੇ ਵਿਚ-ਭਾਰੀ ਬੇ ਪਰਵਾਹ-ਬੀ ਪਾਠ
ਵੇਖਿਆ ਹੈ ਇਕ ਲਿਖਤੀ ਤੇ ਛਾਪੇ ਵਿਜ਼ਚ-ਠਾਢਾ-ਪਾਠ ਡਿਜ਼ਠਾ ਹੈ, ਜੋ ਹਿੰਦੀ ਪਦ ਤਾਂ ਠੀਕ ਹੈ, ਪਰ ਹਿੰਦੀ
ਮੁਹਾਵਰੇ ਵਿਜ਼ਚ ਪਾਠ ਠਾਢਾ ਠੀਕ ਨਹੀਣ ਅਰਥ ਦੀ ਸਫਲਤਾ-ਡਾਢਾ ਬੇ ਪਰਵਾਹ- ਵਿਜ਼ਚ ਹੈ
੧ਅੁਜ਼ਪਰ

Displaying Page 1224 of 1267 from Volume 1