Sri Nanak Prakash

Displaying Page 1240 of 1267 from Volume 1

੧੨੬੯

੭੨. ਗੁਰਚਰਨ ਮੰਗਲ ਧ੍ਰਜ਼ਵ ਪ੍ਰਸੰਗ॥

ਦੋਹਰਾ: ਸ਼੍ਰੀ ਗੁਰ ਪਗ ਸਾਗਰ ਅਨਣਦ,
ਮਨ ਨਿਜ ਮੀਨ ਬਨਾਅੁਣ
ਕਹੋਣ ਕਥਾ ਪਾਵਨ ਪਰਮ,
ਸੁਨਿ ਸ਼੍ਰੋਤਾ ਸੁਖ ਪਾਅੁਣ ॥੧॥
ਅਰਥ: ਸ਼੍ਰੀ ਗੁਰੂ ਜੀ ਦੇ ਚਰਨ ਅਨਦ ਦਾ ਸਾਗਰ ਹਨ (ਮੈਣ) ਆਪਣੇ ਮਨ ਲ਼ (ਅੁਸ ਸਾਗਰ
ਦੀ ਅਵਿਜ਼ਛੜ) ਮਜ਼ਛੀ ਬਣਾਅੁਣਦਾ ਹਾਂ (ਇਸ ਪ੍ਰੇਮਮਯ ਦਸ਼ਾ ਵਿਚ) ਪਰਮ ਪਵਿਜ਼ਤ੍ਰ
ਕਥਾ (ਅਗੇ ਹੋਰ) ਕਹਿੰਦਾ ਹਾਂ (ਜਿਸ ਲ਼) ਸੁਣ ਕੇ ਸ਼੍ਰੋਤਾ ਜਨ ਸੁਖ ਪਾਅੁਣ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ ਜੀ ਸੁਨਿ ਇਤਿਹਾਸਾ
ਮਰਦਾਨੇ ਸੋਣ ਗੁਰੂ ਪ੍ਰਕਾਸ਼ਾ
ਕਹਿਨ ਲਗੇ ਪੁਨ ਦੀਨ ਦਾਲਾ
ਧ੍ਰਜ਼ਵ ਪੁਰਿ ਕੋ ਗਮਨੋ ਤਿਹ ਕਾਲਾ ॥੨॥
ਸੁਨੋ ਅੁਤਾਨਪਾਦ ਸੁਤ ਆਵਨ੧
ਅਮਿਤ ਭਯੋ ਮਨ ਮੈਣ ਹਰਖਾਵਨ
ਜਿਨ ਦਿਜਵਰ ਸੁਧ ਆਨ ਸੁਨਾਈ
ਪਟ ਭੂਖਨ ਰਥ ਦੀਨ ਬਨਾਈ ॥੩॥
ਤਬ ਭੁਵਾਲ ਤਿਹ ਲੇ ਕਰਿ ਸੰਗਾ
ਗਮਨੋ ਆਗੇ ਸਹਿਤ ਅੁਮੰਗਾ
ਦੁੰਦਭਿ੨ ਬੇਂਾ੩ ਭੇਰਿ੪ ਬਜਾਈ
ਬੇਦ ਪਾਠ ਦਿਜ ਕਰਤਿ ਸੁਹਾਈ ॥੪॥
ਸਰੁਚਿ, ਸੁਨੀਤੀ ਯੁਗ੫ ਨ੍ਰਿਪ੬ ਨਾਰੀ
ਸਿਵਕਾ ਪਰ੭ ਚਢਿ ਚਲੀ ਅਗਾਰੀ
ਨ੍ਰਿਪ ਸੁਤ ਅੁਜ਼ਤਮ, ਲੋਕ ਬਿਸਾਲਾ੮
ਗਏ ਲੇਨ ਹਿਤ ਸਭਿ ਤਤਕਾਲਾ ॥੫॥


੧ਪੁਜ਼ਤ੍ਰ ਦਾ ਆਵਂ
੨ਧੌਣਸੇ
੩ਤੂਤੀਆਣ
੪ਭੇਰੀਆਣ
੫ਦੋਵੇਣ
੬ਰਾਜੇ ਦੀਆਣ
੭ਪਾਲਕੀ ਤੇ
੮ਅੁਜ਼ਤਮ ਨਾਮੇ ਪੁਜ਼ਤ੍ਰ ਰਾਜੇ ਦਾ ਤੇ ਢੇਰ ਲੋਕੀ

Displaying Page 1240 of 1267 from Volume 1