Sri Nanak Prakash

Displaying Page 208 of 1267 from Volume 1

੨੩੭

੭. ਬਾਲ ਲੀਲ੍ਹਾ, ਪਿਤਾ ਪ੍ਰਤਿ ਸਪਤ ਸ਼ਲੋਕੀ ਗੀਤਾ ਦੇ ਅਰਥ ਸੁਨਾਏ॥

{ਸ਼੍ਰੀ ਗੁਰ ਗ੍ਰੰਥ ਮੰਗਲ} ॥੧॥
{ਸਪਤ ਸ਼ਲੋਕੀ ਗੀਤਾ ਦੇ ਅਰਥ ਸੁਣਾਏ} ॥੩੧॥
ਦੋਤ ਕਰ ਚੰਡ ਮਹਿਣ, ਨੀਤਿ ਨ੍ਰਿਪ ਦੰਡ ਮਹਿਣ
ਕਬਿਜ਼ਤ:
ਦਾਨ ਗਜ ਗੰਡ ਮਹਿਣ, ਸ਼ੋਭਤਿ ਅਪਾਰ ਹੈ
ਹਵੀ* ਜਿਮ ਖੀਰ ਮਹਿਣ, ਧੀਰ ਜਿਮ ਬੀਰ ਮਹਿਣ
ਸੀਰ ਜਿਮ ਨੀਰ ਮਹਿਣ ਹੋਤਿ ਸੁਖਕਾਰ ਹੈ
ਜੌਨ੍ਹ ਜਿਮ ਇੰਦ ਮਹਿਣ, ਗੰਧਿ ਅਰਬਿੰਦ ਮਹਿਣ
ਮੋਖ ਤਤਬਿੰਦ ਮਹਿਣ, ਜਾਨ ਨਿਰਧਾਰ ਹੈ
ਸਜ਼ਛ ਜਸ ਦਾਨ ਮਹਿਣ, ਤਾਨ ਜਿਮ ਗਾਨ ਮਹਿਣ
ਗ੍ਰੰਥ ਗਰੁ ਗਾਨ ਮਹਿਣ, ਤੈਸੇ ਰਸ ਸਾਰ ਹੈ ॥੧॥
ਦੋਤ=ਸੂਰਜ, ਸੰਸ: ਆਦਿਤਯਾ (ਅ) ਦੋਤ=ਧੁਜ਼ਪ॥ (ਅ) ਤੁਕ ਦਾ ਦੂਜਾ
ਅਰਥ-ਧੁਜ਼ਪ ਦੀਆਣ ਰਿਸ਼ਮਾਂ ਵਿਚ ਜਿਵੇਣ ਤੇਜ ਸੁਭਾਇਮਾਨ ਹੁੰਦਾ ਹੈ
ਕਰ=ਕਿਰਣ ਚੰਡ=ਤੇਜ, ਤ੍ਰਿਜ਼ਖਾਪਨ, ਗਰਮੀ ਮਹਿਣ-ਵਿਜ਼ਚ
ਨੀਤਿ=ਰਾਜ ਨੀਤੀ, ਮੁਰਾਦ ਏਥੇ ਇਨਸਾਫ ਤੋਣ ਹੈ ਕਿ ਅਨੀਤੀ ਦਾ ਦੰਡ ਨਾ ਦੇਵੇ, ਨੀਤੀ
ਨਾਲ ਦੰਡ ਦੇਵੇ
ਨ੍ਰਿਪ=ਰਾਜਾ ਦੰਡ=ਸਗ਼ਾ ਦਾਨ=ਦਾਨ ਦੇਣਾ, ਮੁਰਾਦ ਚੋਂ ਤੋਣ ਹੈ ਗਜ=ਹਾਥੀ
ਗੰਡ=ਗਜ਼ਲ੍ਹ, ਰੁਖਸਾਰਾ, ਮੂੰਹ ਦਾ ਇਕ ਪਾਸਾ, ਪੁੜਪੁੜੀ ਤੋਣ ਲੈ ਗਲ੍ਹਾਂ ਸਮੇਤ ਲ਼ ਆਖਦੇ
ਹਨਹਾਥੀ ਦੇ ਗੰਡਸਥਲ ਤੋਣ ਮਦ ਚੋਣਦਾ ਹੈ
ਹਵੀ=ਘਿਅੁ, ਥਿੰਧਾਈ, ਜੋ ਦੁਜ਼ਧ ਵਿਚ ਹੁੰਦੀ ਹੈਸੰਸ: ਹਵਿਸ=ਘਿਅੁ॥
ਖੀਰ=ਦੁਜ਼ਧ ਸੰਸ: ਕਸ਼ੀਰ॥ ਧੀਰ=ਧੀਰਜ ਬੀਰ=ਸੂਰਮਾ
ਸੀਰ=ਸੀਤਲਤਾ, ਸੀਅਰਾਪਨ, ਠਢ ਨੀਰ=ਪਾਂੀ
ਜੌਨ੍ਹ=ਚਾਂਦਨੀ ਇੰਦ=ਚੰਦ੍ਰਮਾਂ ਅਰਬਿੰਦ=ਕਮਲ
ਤਤਬਿੰਦ=ਤਤਵੇਤਾ ਸੰਸ: ਤਤ=ਅਸਲੀਅਤ ਵਿੰਦ=ਜਾਨਂ ਵਾਲਾ, ਧਾਤੂ
ਵਿਦ=ਜਾਣਨਾ॥
ਨਿਰਧਾਰ=ਨਿਸ਼ਚੇ, ਨਿਰਣੇ ਕਰਕੇ ਸਿਜ਼ਧ ਹੋ ਚੁਕੀ ਗਲ ਸੰਸ: ਨਿਰਧਾਰ॥
ਸਜ਼ਛ ਜਸ=ਨਿਰਮਲ ਜਸ, ਨਿਰਮਲ ਕੀਰਤੀ
(ਅ) ਜੈਸੇ ਸਜ਼ਛਤਾ ਦਾਨ ਦੀ ਸਫਲਤਾ ਦਾ ਮੂਲ ਹੈ
(ੲ) ਦਾਨ ਵਿਚ ਸਜ਼ਛ ਕਲਾਨ ਜਿਵੇਣ ਹੈਣ
ਤਾਨ=ਸੁਰ, ਧੁਨ, ਸੁਰਾਣ ਦਾ ਫੈਲਾਵ, ਲਯ ਦਾ ਵਿਸਥਾਰ, ਮੂਰਛਨਾ ਆਦਿ ਦੁਆਰਾ ਰਾਗ
ਦਾ ਵਿਸਥਾਰ (ਅ) ਤਾਨ=ਗਾਨ ਦਾ ਵਿਸ਼ਯ
ਗਾਨ=ਗਾਯਨ, ਗਾਅੁਣ-ਤੁਕ ਦਾ ਅਰਥ ਜੀਕੂੰ ਗਾਯਨ ਵਿਚ ਗਾਨ ਦਾ ਵਿਸ਼ਾ ਹੁੰਦਾ ਹੈ


*ਪਾ:-ਘੀਵ

Displaying Page 208 of 1267 from Volume 1