Sri Nanak Prakash

Displaying Page 291 of 1267 from Volume 1

੩੨੦

ਮਨ ਹੀ ਮਨਹਿ ਮਨਾਵ ਮਹੇਸ਼ਾ
ਪੂਜ ਚੰਡਿਕਾ ਬਹੁਰ ਗਨੇਸ਼ਾ ॥੨੬॥
-ਸੁਤ ਸ਼ਰੀਰ ਕੋ ਕਰਹੁ ਅਰੋਗਾ
ਦੇਅੁਣ ਅੁਪਾਇਨ੩ ਜਸ੪ ਜਿਸ ਜੋਗਾ੫
ਬੰਦਹਿ ਕਰ ਧਰ ਪਰ ਧਰਿ ਸਿਰ ਕੋ੬
ਨਮੋ ਕਰਹਿ ਸ੍ਰੀ ਲਖਮੀ ਬਰ ਕੋ੭ ॥੨੭॥
ਸੁਤ ਕਰ ਗਹਿ ਕਰਿ੮ ਬਹੁਰੋ ਬੋਲੀ
ਕਹਹੁ ਆਪਨੀ ਪੀਰਾ ਖੋਲੀ
ਤਿਸ ਪਰ ਮੈਣ ਕਰਿਵਾਅੁਣ ਇਲਾਜਾ
ਬੈਦ ਬੁਲਾਇ ਬਿਲਮ ਬਿਨ੯ ਆਜਾ ॥੨੮॥
ਮਸ਼ਟ੧੦ ਕਰੀ ਬੇਦੀ ਕੁਲ ਨਾਥਾ
ਅੁਤਰ ਨ ਦੇਣ ਕੋ ਜਨਨੀ ਸਾਥਾ
ਸੁਧਿ ਲੇਵਨ ਆਵਹਿਣ ਸਭਿ ਗਾਤੀ
ਜਿਨ ਕੋ ਨਹਿਣ ਅਸ ਰੀਤਿ ਸੁਹਾਤੀ ॥੨੯॥
ਭੋਜਨ ਖਾਤਿ ਨ ਪੀਵਤਿ ਨੀਰੂ
ਹੇਰਤਿ ਬੇਦੀ ਭਏ ਅਧੀਰੂ
ਭੂਰ ਬਿਸੂਰਤਿ੧੧ ਸਭਿ ਪਰਵਾਰੂ
ਰੁਜ੧੨ ਨ ਪਾਇ ਨਹਿਣ ਕਰਿ* ਅੁਪਚਾਰੂ੧੩ ॥੩੦॥
ਕਾਲੂ ਸੋਣ ਬੋਲੇ ਮਿਲਿ ਸੋਅੂ
ਤਵ ਤਨੁਜਹਿ੧੪ ਕੋ ਦੁਖ ਹੈ ਕੋਅੂ


੧ਇਲਾਜ
੨ਇਜ਼ਛਾ ਕੀਤੀ
੩ਭੇਟਾ
੪ਜੈਸੀ
੫ਲਾਇਕ
੬ਜਮੀਨ ਪੁਰ ਰਖ ਕੇ ਸਿਰ
੭ਮਾਯਾ ਪਤੀ, ਈਸ਼ਰ ਲ਼
੮ਹਜ਼ਥ ਫੜ ਕੇ
੯ਦੇਰੀ ਤੋਣ ਬਿਨਾ ਭਾਵ ਛੇਤੀ
੧੦ਚੁਪ
੧੧ਝੂਰਦਾ ਹੈ
੧੨ਰੋਗ
*ਪਾਠਾਂਤ੍ਰ-ਹੋਇ-, -ਕਹਿ
੧੩ਇਲਾਜ, ਦਵਾ
੧੪ਪੁਜ਼ਤ੍ਰ ਲ਼

Displaying Page 291 of 1267 from Volume 1