Sri Nanak Prakash

Displaying Page 444 of 1267 from Volume 1

੪੭੩

੨੨. ਸ਼੍ਰੀ ਗੁਰ ਤੇਗ ਬਹਾਦਰ ਮੰਡਲ ਬਰਾਤ ਦਾ ਢੁਕਾਅੁ ਵਿਆਹ॥

{ਵਿਵਾਹ ਅੁਤਸ਼ਾਹ} ॥੧੪॥
ਦੋਹਰਾ: ਤੁਰਕਨ ਕੁਲ ਕਾਨਨ ਕਮਲ,
ਤੇਗ ਬਹਾਦਰ ਚੰਦ
ਪਦ ਅਰਬਿੰਦਹਿ ਬੰਦਨਾ,
ਜੋਤਿ ਸਜ਼ਚਿਦਾਨਦ ॥੧॥
ਕਾਨਨ=ਬਨ, ਇਕ ਪ੍ਰਕਾਰ ਦੇ ਬ੍ਰਿਛਾਂ ਯਾਂ ਬੂਟਿਆਣ ਦਾ ਝੁੰਡ
ਕਾਨਨ ਕਮਲ=ਕਮਲਾਂ ਦਾ ਬਨ ਕਮਲ ਵਾੜੀ
ਕਮਲ=ਕਮਲ ਫੁਜ਼ਲ ਇਕ ਕਲਮੀ ਨੁਸਖੇ ਵਿਚ ਏਥੇ ਪਾਠ-ਅਨਲ-ਦੇਖਂ ਵਿਚ
ਆਇਆ ਹੈ ਫਿਰ ਅਰਥ ਬਣੇਗਾ ਤੁਰਕਾਣ ਦੀ ਕੁਲ ਦੇ ਬਨ ਲ਼ ਅਜ਼ਗ ਰੂਪ ਹਨ, ਅੁਹ ਆਪ
ਤਾਂ ਚੰਦ੍ਰਮਾ ਰੂਪ ਸੀਤਲ ਸਰੂਪ ਹਨ, ਪਰ ਅੁਨ੍ਹਾਂ ਦੇ ਆਪਣੇ ਈਰਖੀ ਮਨਾਂ ਕਰਕੇ ਅੁਨ੍ਹਾਂ ਲ਼
ਅਜ਼ਗ ਵਾਣੂ ਗਰਮ ਲਗਦੇ ਹਨ
ਜੋਤਿ=ਜੋਤਿ, ਜੋਤਿ ਸਰੂਪ ਪ੍ਰਕਾਸ਼ਮਾਨ ਸਰੂਪ ਕਈ ਥਾਵੇਣ ਪਾਠ-ਜਯਤਿ-ਹੈ, ਜਿਸ
ਦਾ ਅਰਥ ਹੈ-ਜੈ ਹੋਵੇ, ਜੈ ਹੋਵੇ ਪਰੰਤੂ ਚਰਨਾਂ ਕਮਲਾਂ ਤੇ ਨਮਸਕਾਰ ਪਹਿਲੇ ਕਰ ਚੁਕੇ
ਹਨ, ਜਯਤਿ ਦੀ ਲੋੜ ਨਹੀਣ
ਅਰਥ: (ਸ਼੍ਰੀ ਗੁਰੂ) ਤੇਗ ਬਹਾਦਰ ਜੀ ਜੋ ਤੁਰਕਾਣ ਦੀ ਕੁਲ ਰੂਪੀ ਕਮਲ ਵਾੜ ਲ਼ ਚੰਦ (ਵਾਣੂ
ਲਗਦੇ ਹਨ, ਪਰੰਤੂ ਜਿਨ੍ਹਾਂ ਦੀ ਅਪਣੀ) ਜੋਤ ਸਤਿ ਚਿਤ ਆਨਦ ਰੂਪ ਹੈ (ਅੁਨ੍ਹਾਂ ਦੇ)
ਚਰਨ ਕਮਲਾਂ ਪਰ (ਮੇਰੀ) ਨਮਸਕਾਰ ਹੋਵੇ
ਭਾਵ: ਗੁਰੂ ਜੀ ਲ਼ ਕਵਿ ਜੀ ਚੰਦ ਦੀ ਅੁਪਮਾ ਦਿੰਦੇ ਹਨ, ਜਿਸ ਤੋਣ ਅੁਹਨਾਂ ਦੀ ਮੁਰਾਦ
ਸਤਿਗੁਰੂ ਜੀ ਦੇ ਸੀਤਲ ਸੁਭਾਵ ਦੀ ਹੈ ਪਰ ਜਦ ਚੰਦ ਚੜ੍ਹਦਾ ਹੈ ਕਮਲ ਮੁੰਦ ਜਾਣਦੇ
ਹਨ, ਇਸ ਤਰ੍ਹਾਂ ਤੁਰਕ ਮੁੰਦ ਗਏ ਗੁਰੂ ਜੀ ਦੇ ਪ੍ਰਕਾਸ਼ ਅਜ਼ਗੇ ਭਾਵ ਅੁਨ੍ਹਾਂ ਦੀ
ਤਬਾਹੀ ਇਲਾਕੀ ਤੇ ਰੂਹਾਨੀ ਤਾਂ ਤਦੋਣ ਹੀ ਹੋ ਗਈ ਸੀ ਤੇ ਰਾਜਸੀ ਤਬਾਹੀ ਦਾ
ਕੁਹਾੜਾ ਜੜ੍ਹਾਂ ਤੇ ਵਜ ਰਿਹਾ ਸੀ, ਅਤੇ ਤੁਰਕਾਣ ਲ਼ ਜੋ ਦੁਖ ਪਹੁੰਚਾ ਅੁਸ ਦੇ ਓਹ
ਆਪ ਗ਼ਿੰਮੇਵਾਰ ਸਨ ਕਵਿ ਜੀ ਦਜ਼ਸਦੇ ਹਨ ਕਿ ਸਤਿਗੁਰੂ ਜੀ ਦੀ ਜਯੋਤੀ ਅਰਥਾਤ
ਪ੍ਰਕਾਸ਼ ਸਰੂਪ ਐਸਾ ਅਛੋਭ, ਨਿਰਦੁੰਦ ਤੇ ਨਿਰਮਲ ਹੈ ਜੈਸਾ ਵਾਹਿਗੁਰੂ ਦਾ-ਸਤ
ਚਿਤ ਆਨਦ-ਸਰੂਪ ਹੈ, ਅੁਥੇ ਕਿਸੇ ਦੈਖ ਦੀ ਗੁਗ਼ਰ ਨਹੀਣ
ਸ਼੍ਰੀ ਬਾਲਾ ਸੰਧੁਰੁ ਵਾਚ ॥
ਦੋਹਰਾ: ਨਗਰ ਨਿਕਟਿ ਇਸਥਿਤਿ੧ ਕਰੀ,
ਸਭਿ ਬਰਾਤ ਨੇ ਜਾਇ
ਕੌਤਕ ਹੋਤਿ ਅਨੇਕ ਬਿਧਿ,
ਮਨੁਜ੨ ਮੋਦ੧ ਮਨ ਪਾਇ* ॥੨॥


ਪਾ:-ਜਯਤਿ
੧ਠਹਿਰਨਾ
੨ਮਨੁਖ

Displaying Page 444 of 1267 from Volume 1