Sri Nanak Prakash

Displaying Page 513 of 1267 from Volume 1

੫੪੨

੨੬. ਸ਼ਾਰਦਾ ਮੰਗਲ ਸਿਰੀ ਚੰਦ ਜਨਮ॥

{ਸਿਰੀ ਚੰਦ ਜੀ ਦਾ ਜਨਮ} ॥੫੬॥
ਦੋਹਰਾ: ਅਮਲ ਕਮਲ ਦਲ ਲਲਿਤ ਚਖ, ਸੁਰਸਰਿ ਜਲ ਸਮ ਦੇਹਿ
ਕਰਨ ਹਾਰ ਮੰਗਲ ਸਕਲ, ਨਮਹਿ ਚਰਨ ਪਰ ਲੇਹੁ ॥੧੧
ਅਮਲ=ਅ ਮਲ=ਨਹੀਣ ਹੈ ਮੈਲ ਜਿਸ ਵਿਚ, ਨਿਰਮਲ
ਲਲਿਤ=ਸੁਹਣੇ, ਪਾਰੇ ਚਖ=ਨੇਤ੍ਰ, ਨੈਂ
ਸੁਰਸਰਿ=ਗੰਗਾ ਮੰਗਲ=ਖੁਸ਼ੀਆਣ ਸਕਲ=ਸਾਰੀਆਣ
ਨਮਹ=ਨਮਸਕਾਰ ਲੇਹੁ=ਲਵੋ, ਸੀਕਾਰ ਕਰੋ, ਕਬੂਲੋ
ਅਰਥ: ਹੇ ਨਿਰਮਲ ਕਮਲ ਦੀ ਪੰਖੜੀ ਵਰਗੇ ਲਲਿਤ ਨੇਤ੍ਰਾਣ ਵਾਲੀ (ਜਿਸਦਾ) ਸਰੀਰ ਗੰਗਾ
ਦੇ ਜਲ ਵਰਗਾ (ਸਜ਼ਛ) ਹੈ, (ਤੇ ਜੋ) ਸਾਰੇ ਮੰਗਲਾਂ ਦੇ ਕਰਨ ਵਾਲੀ ਹੈਣ (ਅਪਣੇ)
ਚਰਨਾਂ ਪਰ ਮੇਰੀ ਨਮਸਕਾਰ ਸੀਕਾਰ ਕਰੋ
ਭਾਵ: ਇਜ਼ਥੇ ਹੁਣ ਪਿਜ਼ਛੇ ਤ੍ਰੈ ਰੰਗਾਂ ਦੀ ਇਕ ਸਰੂਪਤਾ ਸ਼ਕਤੀ ਜੋ ਵਰਣਨ ਕੀਤੀ ਸੀ ਅੁਸੇ ਦੀ
ਸੁੰਦਰਤਾ ਨਿਰਮਲਤਾ ਖੁਸ਼ੀ ਦਾਤਾ ਹੋਣਾ ਦਜ਼ਸ ਕੇ ਸਾਬਤ ਕਰਦੇ ਹਨ ਕਿ ਓਹਨਾਂ ਦੀ
ਸ਼ਾਰਦਾ ਇਹੋ ਹੈ ਤੇ ਅੁਜ਼ਸੇ ਦਾ ਗੁਣ ਕਥਨ ਕਰਦੇ ਹਨ
ਸ਼੍ਰੀ ਬਾਲਾ ਸੰਧੁਰੁ ਵਾਚ ॥
ਤੋਟਕ ਛੰਦ: ਨਿਤ ਨਾਨਕ ਆਪਨਿ੧ ਪੈ੨ ਸੁ ਰਹੈਣ
ਜਿਹ* ਹੇਰਨਿ੩ ਤੇ ਅਘ੪ ਓਘ੫ ਦਹੈਣ
ਕਰੁਨਾ ਕਰਿ ਡੀਠ ਪਿਖੈਣ ਜਿਹਕੋ
ਭਵ੬ ਸਿੰਧ੭ ਅੁਧਾਰ ਕਰੈਣ ਤਿਹ ਕੋ ॥੨॥
ਇਕ ਦੋਸ ਗਏ ਭਗਨੀ ਸਦਨ
ਬਿਨ ਅੰਕ ਮਯੰਕ੮ ਬਨੋ ਬਦਨ
ਪਦ੯ ਮੰਦਹਿ ਮੰਦ ਧਰੈਣ ਧਰਨੀ
ਅੁਪਮਾ ਅਰਬਿੰਦ੧੦ ਭਲੇ ਬਰਨੀ ॥੩॥


੧ਹਜ਼ਟ
੨ਅੁਤੇ
*ਪਾ:-ਜਿਸ
੩ਵੇਖਂ
੪ਪਾਪ
੫ਸਾਰੇ
੬ਸੰਸਾਰ ਰੂਪੀ ਸਮੰਦਰ ਤੋਣ
੭ਸੰਸਾਰ ਰੂਪੀ ਸਮੰਦਰ ਤੋਣ
੮ਕਲਕ ਬਿਨਾ ਚੰਦ੍ਰਮਾ ਵਰਗਾ
੯ਚਰਨ
੧੦ਕਵਲ ਦੀ
ਪਾਠਾਂਤ੍ਰ:-ਅਲਬ੍ਰਿੰਦ ਭੌਰਿਆਣ ਦੀ ਡਾਰ

Displaying Page 513 of 1267 from Volume 1