Sri Nanak Prakash

Displaying Page 610 of 1267 from Volume 1

੬੩੯

ਲਜਤਿ ਚੀਤ ਨਿਕੇਤ, ਬਰੋ ਦੁਰਿ੧ ਬੈਸਯੋ
ਗ੍ਰੀਵ ਨੀਵ ਕਰਿ ਮਸ਼ਟਿ, ਸੋਚ ਤਨ੨ ਜੈਸਯੋ
ਧਰਨਿ ਖਨਿਤ੩, ਚਖ ਨੀਰ੪, ਭਰੇ ਭਰਿ ਆਵਈ
ਹੋ ਕਰੁਨਾ ਮੂਰਤਿ ਧਰੀ੫, ਮਨੋਣ ਪਛੁਤਾਵਈ ॥੫੭॥
ਲਖੋ੬ ਨਾਨਕੀ ਤਿਸੈ, ਤੁੰਡ ਮੁਰਝਾਇਆ
ਜਲ ਬਿਨ ਤੋਰੀ ਨਾਲ੭, ਕਮਲ ਕੁਮਲਾਇਆ
ਚਿਤ ਚਜ਼ਕ੍ਰਤਿ ਅਤਿ ਚਿੰਤ, ਕਹਹੁ ਕਸ ਭੀ੮ ਤੁਮੇਣ?
ਹੋ ਸ਼ੋਕ ਸਿੰਧੁ ਮਹਿਣ ਮਗਨ, ਬਤਾਵਹੁ ਨਿਜ ਗਮੈ੯ ॥੫੮॥
ਅੁਚਰੇ ਬਚਨ ਜਰਾਮ, ਅਕੀਰਤਿ੧੦ ਜਹਿਣ ਤਹਾਂ
ਧਰਮ ਰੀਤਿ ਬਿਪਰੀਤਿ੧੧, ਚਿੰਤ ਚਿਤ ਮੁਹਿ ਮਹਾਂ
ਭ੍ਰਾਤ ਤੁਮਾਰੋ ਗਯੋ, ਸੰਗਿ ਨ੍ਰਿਪ ਖਾਨ ਕੇ
ਹੋ ਕਰਿ ਹੈ ਆਜ ਨਿਵਾਜ, ਮਸੀਤ ਪਯਾਨ ਕੇ ॥੫੯॥
ਚਤੁਰ ਬਰਨ ਮਹਿਣ ਰੌਰ੧੨, -ਤੁਰਕ ਤਹਿਣ ਹੋਇ ਹੈ-
ਗਯੋ ਖਾਨ ਚਲਿ ਆਪ, ਸੰਗ ਬਹੁ ਲੋਇ੧੩ ਹੈਣ
ਸ਼ੋਕ ਸਿੰਧੁ ਮਹਿਣ ਮਗਨ੧੪, ਸੁਨਤਿ ਮਮ ਮਨ ਭਯੋ
ਹੋ ਪੋਤ੧੫ ਨ ਪ੍ਰਾਪਤਿ ਮੋਹਿ, ਜਤਨ ਬਹੁ ਬਿਧਿ ਠਯੋ ॥੬੦॥
*ਭਨਤਿ੧੬ ਨਾਨਕੀ ਬਚਨ, ਨ ਚਿੰਤਾ ਕੀਜੀਯੇ


੧ਛੁਪਕੇ
੨ਫਿਕਰ ਦਾ ਵਜੂਦ
੩ਖੋਤ੍ਰਦਾ ਹੈ
੪ਅਜ਼ਖਾਂ ਵਿਜ਼ਚ ਅਥ੍ਰ
੫ਰੋਂ ਨੇ ਮੂਰਤ ਧਾਰਕੇ
੬ਡਿਜ਼ਠਾ
੭ਤੁਜ਼ਟੀ ਨਾਲੀ ਦਾ
੮ਕੀ ਹੋਇਆ ਹੈ
੯ਆਪਣੀ ਚਿੰਤਾ
੧੦ਨਿਦਾ
੧੧ਅੁਲਟੀ ਹੋਣ ਲਗੀ ਹੈ
੧੨ਰੌਲਾ
੧੩ਲੋਕ
੧੪ਰਕ
੧੫ਜਹਾਜ
*ਸ੍ਰੀ ਬੇਬੇ ਨਾਨਕੀ ਜੀ ਦਾ ਅਡੋਲ ਨਿਸ਼ਚਾ ਤੇ ਸਤਿਗੁਰੂ ਨਾਨਕ ਦੇਵ ਜੀ ਦਾ ਅਤਿ ਅੁਜ਼ਚਾ ਪ੍ਰਤਾਪ ਇਨ੍ਹਾਂ
ਬਚਨਾਂ ਤੋਣ ਪ੍ਰਗਟ ਹੈ ਚਿਜ਼ਤ ਦੀ ਸ਼ਕਤੀ ਲਈ ਤੇ ਮਨ ਦੇ ਸੁਖ ਲਈ ਅਡੋਲ ਨਿਸ਼ਚਾ ਹੈ, ਜਗਾਸੂਆਣ ਦੇ
ਦਿਲ ਲਈ ਤੁਲ੍ਹਾ ਹੈ
੧੬ਕਿਹਾ

Displaying Page 610 of 1267 from Volume 1