Sri Nanak Prakash

Displaying Page 72 of 1267 from Volume 1

੧੦੧

ਹੋਵਤਿ ਹੀ ਤਿਹ ਕੇ ਘਟ ਮੈਣ,
ਨਰ ਜੀਵ ਦੁਖੀ ਭਵ ਮੈਣ ਸਭਿ ਕੋਅੂ
ਨਾਮ ਜਪੈ ਜਬ ਹੀ ਸੁਖ ਸਾਗਰ,
ਚੇਤਨ ਚੀਤ ਅੁਦੋਤਿ ਸੁ ਹੋਅੂ ॥੫੬॥
ਨਾਗੁਨ=ਨਿਰਗੁਣ ਅਵਿਲਬਤਿ=ਆਸਰੇ ਸੰਸ: ਅਵਿਲਬਿਤ॥
ਹੈ=ਹੋਕੇ ਬਿਰਾਜਤਿ=ਪ੍ਰਕਾਸ਼ਮਾਨ, ਸ਼ਸ਼ੋਭਿਤ (ਅ)-ਜੜ੍ਹ-ਬੀ ਅਰਥ ਕਰਦੇ ਹਨ
ਜੰਗਮ=ਅੁਹ ਜੋ ਟੁਰ ਫਿਰ ਸਕੇ ਮੁਰਾਦ-ਜੀਵ ਧਾਰੀਆਣ-ਤੋਣ ਹੈ
ਭਵ=ਸੰਸਾਰ ਸੁਖ ਸਾਗਰ=ਸੁਖ ਦਾ ਸਮੁੰਦਰ, ਭਾਵ ਸੁਖ ਦਾਤਾ
ਅੁਦੋਤਿ=ਚੜਨਾ, ਅੁਦੈ ਹੋਣਾ, ਪ੍ਰਗਟਂਾ ਇਸ ਤੁਕ ਵਿਚ ਚੇਤਨ ਲ਼-ਸੁਖ ਸਾਗਰ-ਇਸ
ਭਾਵ ਲਈ ਕਿਹਾ ਹੈ ਕਿ ਅੁਸਦੇ ਪ੍ਰਗਟ ਹੋਣ ਨਾਲ ਜੀਵ ਸੁਖੀ ਹੋ ਜਾਣਦਾ ਹੈ ਸੁ=ਚੰਗੀ ਤਰ੍ਹਾਂ
ਅਰਥ: ਨਿਰਗੁਣ ਤੋਣ (ਨਾਮ ਲ਼) ਐਅੁਣ ਵਡਾ ਜਾਣੋ:- ਕਿ (ਭਾਵੇਣ) ਅੁਹੋ (ਇਜ਼ਕੋ ਸਦਾ
ਸੁਖਦਾਈ) ਪਰਮਾਤਮਾ ਸਾਰੀਆਣ ਦੇਹਾਂ ਵਿਚ (ਵਸ ਰਿਹਾ) ਹੈ
(ਜਿਤਨੇ ਬੀ) ਜੀਵਧਾਰੀ (ਹਨ, ਕੀ) ਨਰ, (ਕੀ) ਨਾਰੀ (ਅੁਸੇ) ਚੇਤਨ ਦੇ ਆਸਰੇ ਹੋ ਕੇ
ਸ਼ਸ਼ੋਭਿਤ (ਹੋ ਰਹੇ ਹਨ)
(ਫੇਰ) ਇਨ੍ਹਾਂ (ਸਾਰਿਆਣ) ਦੇ ਹਿਰਦਿਆਣ ਵਿਚ (ਨਿਰਗੁਣ ਚੇਤਨ ਦੇ) ਹੁੰਦਿਆਣ ਸੰਦਿਆਣ
ਮਾਨੁਖ ਤੇ ਜੀਵ ਸੰਸਾਰ ਵਿਚ ਸਭ ਕੋਈ ਦੁਖੀ ਹੈ
(ਪਰ ਦੇਖੋ) ਜਦੋਣ (ਕੋਈ) ਨਾਮ ਜਪੇ (ਤਦੋਣ ਅੁਹੋ) ਚੇਤਨ ਚਿਜ਼ਤ (ਵਿਚ) ਪ੍ਰਗਟ (ਹੋ ਕੇ)
ਚੰਗੀ ਤਰ੍ਹਾਂ ਸੁਖਦਾਤਾ ਹੋ ਜਾਣਦਾ ਹੈ
ਭਾਵ: ਪ੍ਰਮਾਤਮਾ ਪਰੀਪੂਰਣ, ਘਟ ਘਟ ਵਿਚ ਵਿਆਪਕ ਹੈ, ਪਰ ਫੇਰ ਸਭ ਕੋਈ ਦੁਖੀ ਹੈ
ਅਚਰਜ ਹੈ ਕਿ ਅੁਹ ਸੁਜ਼ਖਾਂ ਦਾ ਸਾਗਰ ਹੈ, ਅੁਸਦੇ ਅੰਦਰ ਹੁੰਦਿਆਣ ਜਗਤ ਦੁਖੀ ਹੈ
ਪਰ ਜਦ ਨਾਮ ਜਪੋ ਤਾਂ ਅੁਹੋ ਚਤਨ ਅੰਦਰੋਣ ਪ੍ਰਗਟ ਹੋ ਜਾਣਦਾ ਹੈ, ਤੇ ਸੁਖਾਂ ਦਾ ਦਾਤਾ
ਬਣ ਜਾਣਦਾ ਹੈ ਇਸ ਵਿਚ ਇਸ਼ਾਰਾ ਇਹ ਹੈ ਕਿ ਪਹਿਲਾਂ ਅੁਹ ਸਮਾਨ ਸਜ਼ਤਾ ਕਰਕੇ
ਹੁੰਦਾ ਹੈ, ਪ੍ਰਗਟ ਨਹੀਣ ਹੁੰਦਾ ਨਾਮ ਨਾਲ ਅੁਹ ਪ੍ਰਗਟਦਾ ਹੈ ਜਦ ਪ੍ਰਗਟਦਾ ਹੈ ਤਾਂ
ਅੁਸਦੀ ਸੁਖ ਸਾਗਰਤਾ ਦਾਨ ਕਰਨ ਵਾਲੀ ਕਲਾ ਅਪਣਾ ਸੁਖਦਾਈ ਪ੍ਰਭਾਵ ਬਖਸ਼ਦੀ
ਹੈ, ਜਿਸਤੋਣ ਜੀਵ ਸੁਖੀ ਹੁੰਦਾ ਹੈ ਸੋ ਸੁਖ ਸਾਗਰ ਦੇ ਅੰਦਰ ਹੁੰਦਿਆਣ ਦੁਖੀ ਜੀਵ ਲ਼
ਸੁਖੀ ਨਾਮ ਨੇ ਕੀਤਾ ਤਾਂ ਤੇ ਨਾਮ ਨਿਰਗੁਣ ਤੋਣ ਵਡਾ ਹੋਇਆ, ਜੋ ਅੁਸਦੇ ਹੋਣ ਲ਼
ਸਫਲਤਾ ਦੇਣਦਾ ਹੈ
ਸੈਯਾ: ਸੰਗੁਨ ਤੇ ਵਧਿ ਜਾਨਤਿ ਹੈਣ ਇਵ,
ਜੇ ਰਸ ਜਾਪ ਮੈਣ ਲੀਨ ਵਿਸ਼ਾਲਾ
ਪ੍ਰੇਮ ਸੋਣ ਨਾਮ ਵਸੋ ਜਬ ਹੀ,
ਤਬ ਗੋਚਰ ਹੋਤਿ ਸਰੂਪ ਕ੍ਰਿਪਾਲਾ
ਯਾਂਹੀ ਤੇ -ਨਾਮ ਅਧੀਨ ਸਰੂਪ-
ਲਖੋ ਭਗਤੰਨ ਭਲੀ ਮਤਿ ਸ਼ਾਲਾ
ਧਾਰਿ ਰਿਦੇ ਤਜਿਬੋ ਨ ਕਰੈਣ,
ਨਿਸ ਬਾਸੁਰ ਜੀਹ ਮੈ, ਜੋਣ ਗਲ ਮਾਲਾ ॥੫੭॥

Displaying Page 72 of 1267 from Volume 1