Sri Nanak Prakash

Displaying Page 782 of 1267 from Volume 1

੮੧੧

੪੩. ਚਰਣ ਕਮਲ ਮੰਗਲ ਗਯਾਨ ਅੁਪਦੇਸ਼ ਤੁਲਸਾਂ॥

{ਰਾਇ ਪ੍ਰਤਿ ਗਾਨ ਅੁਪਦੇਸ਼} ॥੨..॥
{ਰਾਇ ਲ਼ ਦਿਜ਼ਤੇ ਅੁਪਦੇਸ਼ ਦਾ ਨਿਚੋੜ} ॥੪੪..॥
{ਤੁਲਸਾਂ ਦਾਸੀ} ॥੫੬..॥
ਦੋਹਰਾ: ਸ੍ਰੀ ਗੁਰੂ ਪਗ ਸ਼ੋਭਾ ਬਿਮਲ, ਪਿੰਜਰ ਸਰ ਪਹਿਚਾਨ
ਮਨ ਖੰਜਨ ਤਹਿਣ ਪਾਇਕੈ, ਕਹੋਣ ਕਥਾ ਗੁਨਖਾਨਿ* ॥੧॥
ਬਿਮਲ=ਨਿਰਮਲ, ਅੁਜ਼ਜਲ ਪਿੰਜਰ=ਪਿੰਜਰਾ
ਸਰ=ਰਜ਼ਸੀ, ਲੜੀ ਸਰੀ, ਮੋਤੀਆਣ ਦੀ ਮਾਲਾ (ਅ) ਸਦਰਸ਼, ਤੁਜ਼ਲ
ਖੰਜਨ=ਇਕ ਪੰਛੀ ਜਿਸਲ਼ ਮਮੋਲਾ ਕਹਿੰਦੇ ਹਨ, ਏਹ ਬਹੁਤ ਚੰਚਲ ਹੁੰਦਾ ਹੈ, ਇਸ
ਕਰਕੇ ਕਵਿ ਜੀ ਨੇ ਮਨ ਨਾਲ ਅੁਪਮਾਂ ਦਿਜ਼ਤੀ ਹੈ, ਇਹ ਪਿੰਜਰੇ ਭੀ ਥਖਾ ਹੀ ਪੈਣਦਾ ਹੈ, ਪੈ
ਜਾਏ ਤਾਂ ਮਰ ਜਾਣਦਾ ਹੈ ਇਹੋ ਕਵਿ ਜੀ ਦਾ ਕਟਾਖ ਹੈ ਕਿ ਮਨ ਜੇ ਪਿੰਜਰੇ ਪੈ ਗਿਆ ਤਾਂ
ਏਹ ਆਪਾ ਪਲਟਕੇ ਸ਼ੁਜ਼ਧ ਹੋ ਜਾਏਗਾ
ਅਰਥ: ਸ਼੍ਰੀ ਗੁਰੂ ਜੀ ਦੇ ਚਰਨਾਂ ਦੀ ਅੁਜ਼ਜਲ ਸ਼ੋਭਾ (ਮਾਨੋਣ) ਮੋਤੀ ਮਾਲਾ ਦਾ ਪਿੰਜਰਾ ਹੈ, (ਮੈਣ
ਆਪਣੇ) ਮਨ ਰੂਪੀ ਮਮੋਲੇ ਲ਼ ਅੁਸ ਵਿਚ ਪਾ ਕੇ (ਹੁਣ ਹੋਰ) ਕਥਾ (ਜੋ) ਗੁਣਾਂ ਦੀ
ਖਾਂ ਹੈ, ਕਹਿੰਦਾ ਹਾਂ ਅਥਵਾ ਗੁਣਾਂ ਦੀ ਖਾਂ ਗੁਰ ਨਾਨਕ (ਦੇਵ ਜੀ ਦੀ ਹੋਰ) ਕਥਾ
ਵਰਣਨ ਕਰਦਾ ਹਾਂ
ਸ੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨਤਿ ਬੇਨਤੀ ਕਰੀ ਜੁ ਰਾਅੂ੧ {ਰਾਇ ਪ੍ਰਤਿ ਗਾਨ ਅੁਪਦੇਸ਼}
ਬੋਲੇ ਸ਼੍ਰੀ ਗੁਰੁ ਮ੍ਰਿਦੁਲ ਸੁਭਾਅੂ
ਭੋ ਭੂਪਤਿ! ਤੁਮ੨ ਆਪਨ੩ ਹੰਤਾ੪
ਕਿਹ ਮਹਿਣ ਧਰੀ? ਕਹਹੁ ਬਿਰਤੰਤਾ ॥੨॥
ਤੁਰਕ ਜਨਮ ਮਮ੫, ਦੀਨ ਦਯਾਲਾ!
ਆਰਬਲਾ੬ ਬ੍ਰਿਧ, ਮਮ੭ ਸਿਤ੮ ਬਾਲਾ੯
ਚਰਮ੧੦ ਸਿਥਲ੧੧, ਮੈਣ ਨਿਰਬਲ ਹੋਯੋ

*ਪਾ:-ਸੁਖਦਾਨ ਵ, ਗਤਿਦਾਨ
੧ਰਾਏ ਨੇ
੨ਤੁਸਾਂ
੩ਅਪਨੀ
੪ਹੰਗਤਾ (ਮੈਣ ਪਨਾ)
੫ਮੇਰਾ
੬ਆਯੂ
੭ਮੇਰੇ
੮ਚਿਜ਼ਟੇ
੯ਵਾਲ ਹਨ
੧੦ਚਮੜਾ
੧੧ਢਿਜ਼ਲਾ ਹੈ

Displaying Page 782 of 1267 from Volume 1