. GurShabad Ratanakar Mahankosh Index: :- SearchGurbani.com
SearchGurbani.com

Gur Shabad Ratanakar Mahankosh

                                                            

Browse by letter

Here are the results for the letter from Gur Shabad Ratanakar Mahankosh

Showing words to 29475 of 68671 Search Page

ਛੱਜਾਦਿ ਕਰਨ - chhajādhi karana - छॱजादि करन
ਛੱਜਕਰਣ ਆਦਿ. ਦੇਖੋ, ਛੱਜਕਰਣ.
छॱजकरण आदि. देखो, छॱजकरण.
ਛੱਜੂ - chhajū - छॱजू
ਲਹੌਰ ਨਿਵਾਸੀ ਇੱਕ ਭਗਤ, ਜੋ ਭਾਟੀਆ ਜਾਤਿ ਦਾ ਸੀ ਅਰ ਸਰਾਫ਼ ਦੀ ਕਿਰਤ ਕਰਦਾ ਸੀ. ਇਹ ਜਹਾਂਗੀਰ ਅਤੇ ਸ਼ਾਹਜਹਾਂ ਦੇ ਸਮੇਂ ਹੋਇਆ ਹੈ. ਇਸ ਦੀ ਦੁਕਾਨ ਦੇ ਥਾਂ ਮਹਾਰਾਜਾ ਰਣਜੀਤ ਸਿੰਘ ਨੇ ਸੁੰਦਰ ਮੰਦਿਰ ਬਣਾ ਦਿੱਤਾ, ਜੋਹੁਣ ਮੇਯੋ ਹਾਸ ਪਿਟਲ (Mayo Hospital) ਪਾਸ ਰਤਨਾਚੰਦ ਦੀ ਸਰਾਂ ਦੇ ਦੱਖਣ ਹੈ. ਇਸੇ ਥਾਂ ਸੰਗਮਰਮਰ ਦੀ ਛੱਜੂ ਦੀ ਸਮਾਧਿ ਹੈ ਅਸਥਾਨ ਦੇ ਪੁਜਾਰੀ ਦਾਦੂਪੰਥੀ ਸਾਧੂ ਹਨ. ਛੱਜੂ ਭਗਤ ਦਾ ਦੇਹਾਂਤ ਸੰਮਤ ੧੬੯੬ ਵਿੱਚ ਹੋਇਆ ਹੈ. ਛੱਜੂ ਦੇ ਇਸ ਅਸਥਾਨ ਨੂੰ ਲੋਕ ਛੱਜੂ ਭਗਤ ਦਾ ਚੌਬਾਰਾ ਆਖਦੇ ਹਨ. ਇੱਕ ਇਸੇ ਭਗਤ ਦੇ ਭਜਨ ਕਰਣ ਦਾ ਥਾਂ ਢਾਲ ਮਹੱਲੇ ਵਿੱਚ ਭੀ ਛੱਜੂ ਭਗਤ ਦਾ ਚੌਬਾਰਾ ਨਾਮ ਤੋਂ ਪ੍ਰਸਿੱਧ ਹੈ. ਦੇਖੋ, ਕਾਨ੍ਹਾ ਅਤੇ ਛੱਜੂਪੰਥੀ। ੨. ਕੋਹਲੀ ਗੋਤ ਦਾ ਇੱਕ ਪ੍ਰੇਮੀ, ਜੋ ਸੁਲਤਾਨਪੁਰ ਦਾ ਨਿਵਾਸੀ ਸੀ. ਇਹ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਪ੍ਰਸਿੱਧ ਉਪਕਾਰੀ ਹੋਇਆ ਹੈ। ੩. ਗੁਰੂ ਹਰਿਗੋਬਿੰਦ ਸਾਹਿਬ ਦਾ ਸੈਨਾਨੀ, ਜਿਸ ਨੇ ਅਮ੍ਰਿਤਸਰ ਜੀ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ. "ਛੱਜੂ ਗੱਜੂ ਮੁਹਰੂ ਰੰਧਾਵਾ ਤੇ ਸੁਜਾਨਾ ਬੀਰ." (ਗੁਪ੍ਰਸੂ) ੪. ਪੰਜੋਖਰਾ (ਜਿਲਾ ਅੰਬਾਲਾ) ਨਿਵਾਸੀ ਇੱਕ ਮਹਾਂ ਮੂਰਖ ਝੀਵਰ, ਜਿਸ ਪੁਰ ਕ੍ਰਿਪਾਦ੍ਰਿਸ੍ਟਿ ਕਰਕੇ ਗੁਰੂ ਹਰਿਕ੍ਰਿਸਨ ਸਾਹਿਬ ਨੇ ਐਸਾ ਵਿਦ੍ਯਾਬਲ ਬਖ਼ਸ਼ਿਆ ਜਿਸ ਤੋਂ ਪੰਡਿਤ ਲਾਲਚੰਦ ਨੂੰ ਗੀਤਾ ਦੇ ਅਰਥ ਸੁਣਾਕੇ ਸ਼ਾਸ੍ਤਾਰਥ ਵਿੱਚ ਨਿਰੁੱਤਰ ਕੀਤਾ.#"ਗ੍ਰਾਮ ਹੋ ਪੰਜੋਖਰਾ ਦਿਲੀ ਕੋ ਜਾਤੇ ਮਗ ਮਾਹਿਂ#ਤਹਾਂ ਆਪ ਬੋਲੇ ਆਜ ਇਹਾਂ ਰਹ੍ਯੋ ਚਹਿ੍ਯੇ, x x#ਗ੍ਵਾਲ ਕਵਿ ਕਹੈ ਛੱਜੂ ਝੀਵਰ ਤਹਾਂ ਕੋ ਹੁਤੋ#ਵਾਂਕੋ ਛਰੀ ਛ੍ਵਾਇ ਕਹਿਵਾਯੋ ਅਰ੍‍ਥ ਸਹਿਯੇ." (ਗੁਰੁਪੰਚਾਸਾ)
लहौर निवासी इॱक भगत, जो भाटीआ जाति दा सी अर सराफ़ दी किरत करदा सी. इह जहांगीर अते शाहजहां दे समें होइआ है. इस दी दुकान दे थां महाराजा रणजीत सिंघ ने सुंदर मंदिर बणा दिॱता, जोहुण मेयो हास पिटल (Mayo Hospital) पास रतनाचंद दी सरां दे दॱखण है. इसे थां संगमरमर दी छॱजू दी समाधि है असथान दे पुजारी दादूपंथी साधू हन. छॱजू भगत दा देहांत संमत १६९६ विॱच होइआ है. छॱजू दे इस असथान नूं लोक छॱजू भगत दा चौबारा आखदे हन. इॱक इसे भगत दे भजन करण दा थां ढाल महॱले विॱच भी छॱजू भगत दा चौबारा नाम तों प्रसिॱध है. देखो, कान्हा अते छॱजूपंथी। २. कोहली गोत दा इॱक प्रेमी, जो सुलतानपुर दा निवासी सी. इह गुरू अरजनदेव दा सिॱख हो के प्रसिॱध उपकारी होइआ है। ३. गुरू हरिगोबिंद साहिब दा सैनानी, जिस ने अम्रितसर जी दे जंग विॱच वडी वीरता दिखाई. "छॱजू गॱजू मुहरू रंधावा ते सुजाना बीर." (गुप्रसू) ४. पंजोखरा (जिला अंबाला) निवासी इॱक महां मूरख झीवर, जिस पुर क्रिपाद्रिस्टि करके गुरू हरिक्रिसन साहिब ने ऐसा विद्याबल बख़शिआजिस तों पंडित लालचंद नूं गीता दे अरथ सुणाके शास्तारथ विॱच निरुॱतर कीता.#"ग्राम हो पंजोखरा दिली को जाते मग माहिं#तहां आप बोले आज इहां रह्यो चहि्ये, x x#ग्वाल कवि कहै छॱजू झीवर तहां को हुतो#वांको छरी छ्वाइ कहिवायो अर्‍थ सहिये." (गुरुपंचासा)
ਛੱਜੂ ਦਾ ਚੌਬਾਰਾ - chhajū dhā chaubārā - छॱजू दा चौबारा
ਛੱਜੂ ਭਗਤ ਦੇ ਰਹਿਣ ਦਾ ਚੌਬਾਰਾ, ਜੋ ਲਹੌਰ ਵਿੱਚ ਹੈ. ਦੇਖੋ, ਛੱਜੂ ੧. ਪੰਜਾਬੀ ਵਿੱਚ ਅਖਾਣ ਹੈ ਕਿ- "ਜੋ ਸੁਖ ਛੱਜੂ ਦੇ ਚੌਬਾਰੇ, ਨਾ ਬਲਖ਼, ਨਾ ਬੁਖ਼ਾਰੇ." (ਲੋਕੋ) ਭਾਵ- ਆਪਣੇ ਘਰ ਜੇਹਾ ਸੁਖ ਨਹੀਂ.
छॱजू भगत दे रहिण दा चौबारा, जो लहौर विॱच है. देखो, छॱजू १. पंजाबी विॱच अखाण है कि- "जो सुख छॱजू दे चौबारे, ना बलख़, ना बुख़ारे." (लोको) भाव- आपणे घर जेहा सुख नहीं.
ਛੱਜੂਪੰਥੀ - chhajūpandhī - छॱजूपंथी
ਲਹੌਰ ਦੇ ਪ੍ਰਸਿੱਧ ਭਗਤ ਛੱਜੂ ਦਾ ਫ਼ਿਰਕ਼ਾ, ਜਿਸ ਦੇ ਨਿਯਮ ਹਿੰਦੂ ਅਤੇ ਮੁਸਲਮਾਨ ਧਰਮ ਦੇ ਮਿਲਵੇਂ ਹਨ. ਇਸ ਦਾ ਮੁੱਖ ਅਸਥਾਨ ਮਾਂਟਗੁਮਰੀ (Montgomery) ਦੇ ਜਿਲੇ ਪਾਕਪਟਨ ਤਸੀਲ ਵਿੱਚ ਮਲਕਹੰਸ ਹੈ. ਇਸ ਫ਼ਿਰਕ਼ੇ ਦੇ ਲੋਕ ਕੋਈ ਨਸ਼ਾ ਨਹੀ ਵਰਤਦੇ ਅਤੇ ਮਾਸ ਨਹੀਂ ਖਾਂਦੇ, ਦੇਖੋ, ਛੱਜੂ ੧.
लहौर दे प्रसिॱध भगत छॱजू दा फ़िरक़ा, जिस दे नियम हिंदू अते मुसलमान धरम दे मिलवें हन. इस दा मुॱख असथान मांटगुमरी (Montgomery) दे जिले पाकपटन तसील विॱच मलकहंस है. इस फ़िरक़े दे लोक कोई नशा नही वरतदे अते मास नहीं खांदे, देखो, छॱजू १.
ਛਟ - chhata - छट
ਦੇਖੋ, ਛੱਟ ਅਤੇ ਛੱਟੀ.
देखो, छॱट अते छॱटी.
ਛਟਕਨਾ - chhatakanā - छटकना
ਕ੍ਰਿ- ਛੁਟਣਾ. ਛੁਟਕਾਰਾ ਪਾਉਣਾ। ੨. ਪਛਾੜਨਾ. ਪਟਕਣਾ. "ਮੂੰਡ ਛਟਕਤ ਮਿਤ੍ਰ ਪੁਤ੍ਰ ਹੂੰ ਕੇ ਸੋਕ ਸੋਂ." (ਅਕਾਲ)
क्रि- छुटणा. छुटकारा पाउणा। २. पछाड़ना. पटकणा. "मूंड छटकत मित्र पुत्र हूं के सोक सों." (अकाल)
ਛਟਾ - chhatā - छटा
ਸੰ. ਸੰਗ੍ਯਾ- ਚਮਕ. ਪ੍ਰਭਾ. "ਲਿਯੇ ਬਰਛੀ ਕਰ ਬਿੱਜੁਛਟਾ." (ਚੰਡੀ ੧) ੨. ਸ਼ੋਭਾ. ਛਬਿ। ੩. ਬਿਜਲੀ।
सं. संग्या- चमक. प्रभा. "लिये बरछी कर बिॱजुछटा." (चंडी १) २. शोभा. छबि। ३. बिजली।
ਛਟਾਂਕ - chhatānka - छटांक
ਸੰ. षट्टङ्क ਸਟੰਕ. ਸੰਗ੍ਯਾ- ਛੀ ਟੰਕ ਪ੍ਰਮਾਣ. ਸੇਰ ਦਾ ਸੋਲਵਾਂ ਹਿੱਸਾ. ਪੰਜ ਤੋਲਾਭਰ.
सं. षट्टङ्क सटंक. संग्या- छी टंक प्रमाण. सेर दा सोलवां हिॱसा. पंज तोलाभर.
ਛਟਾਛਟ - chhatāchhata - छटाछट
ਕ੍ਰਿ. ਵਿ- ਝਟਿਤਿ. ਟਪਟ. ਤੁਰੰਤ. ਫ਼ੌਰਨ.
क्रि. वि- झटिति. टपट. तुरंत. फ़ौरन.
ਛਟਿਕਾ - chhatikā - छटिका
ਛਟੀ - chhatī - छटी
ਸੰਗ੍ਯਾ- ਛੜੀ. ਸੋਟੀ. ਪਤਲੀ ਲਾਠੀ। ੨. ਦੇਖੋ, ਛੱਟੀ.
संग्या- छड़ी. सोटी. पतली लाठी। २. देखो, छॱटी.
ਛਟੀਐ - chhatīai - छटीऐ
ਛੱਟਾਂ (ਗੂਣਾਂ) ਦਾ. "ਬੰਨਿ ਭਾਰੁ ਉਚਾਇਨਿ ਛਟੀਐ." (ਵਾਰ ਰਾਮ ੩)
छॱटां(गूणां) दा. "बंनि भारु उचाइनि छटीऐ." (वार राम ३)
ਛੱਟ - chhata - छॱट
ਗੂਣ. ਬੋਰੀ. ਦੇਖੋ, ਛੱਟੀ.
गूण. बोरी. देखो, छॱटी.
ਛੱਟਾ - chhatā - छॱटा
ਸੰਗ੍ਯਾ- ਛਿੱਟਾ. ਛੀਂਟਾ. ਜਲ ਅਥਵਾ ਕਿਸੇ ਹੋਰ ਦ੍ਰਵ ਪਦਾਰਥ ਦਾ ਤੁਬਕਾ। ੨. ਜਲਬੂੰਦਾਂ ਦੀ ਤਰਾਂ ਖੇਤ ਵਿੱਚ ਬੀਜ ਦੇ ਬਰਖਾਉਣ ਦੀ ਕ੍ਰਿਯਾ. ਪੋਰ ਤੋਂ ਬਿਨਾ, ਹੱਥ ਨਾਲ ਬੀਜ ਦਾ ਵਿਖੇਰਨਾ। ੩. ਵਿ- ਮੁੰਚਿਤ. ਛੱਡਿਆ. "ਚਟਦੈ ਛੱਟਾ." (ਦੱਤਾਵ) ਝਟਿਤਿ (ਛੇਤੀ) ਛੱਡਿਆ.
संग्या- छिॱटा. छींटा. जल अथवा किसे होर द्रव पदारथ दा तुबका। २. जलबूंदां दी तरां खेत विॱच बीज दे बरखाउण दी क्रिया. पोर तों बिना, हॱथ नाल बीज दा विखेरना। ३. वि- मुंचित. छॱडिआ. "चटदै छॱटा." (दॱताव) झटिति (छेती) छॱडिआ.
ਛੱਟੀ - chhatī - छॱटी
ਸੰਗ੍ਯਾ- ਗੂਣ. ਬੋਰੀ। ੨. ਖੱਚਰ ਗਧੇ ਆਦਿ ਪੁਰ ਲੱਦਣ ਦੀ ਉਹ ਥੈਲੀ, ਜਿਸ ਦਾ ਪਿੱਠ ਤੇ ਰਹਿਣ ਵਾਲਾ ਭਾਗ ਖਾਲੀ ਅਤੇ ਦੋਹਾਂ ਕਿਨਾਰਿਆਂ ਪੁਰ ਬੋਝ ਭਰਿਆ ਰਹਿੰਦਾ ਹੈ. ਦੇਖੋ, ਛਟੀਐ.
संग्या- गूण. बोरी। २. खॱचर गधे आदि पुर लॱदण दी उह थैली, जिस दा पिॱठ ते रहिण वाला भाग खाली अते दोहां किनारिआं पुर बोझ भरिआ रहिंदा है. देखो, छटीऐ.
ਛਠ - chhatdha - छठ
ਸਟ. ਛੀ. "ਰਾਤ ਕਰੀ ਛਠ ਮਾਸਨ ਕੀ." (ਕ੍ਰਿਸਨਾਵ) ੨. ਦੇਖੋ, ਛਠਿ.
सट. छी. "रात करी छठ मासन की." (क्रिसनाव) २. देखो, छठि.
ਛਠਮ - chhatdhama - छठम
ਛਠਾ - chhatdhā - छठा
ਸੰ. ਸਸ੍ਠ. ਵਿ- ਛੀਵਾਂ.
सं. सस्ठ. वि- छीवां.
ਛਠਿ - chhatdhi - छठि
ਛਠੀ - chhatdhī - छठी
ਸੰ. ਸਸ੍ਠੀ. ਸੰਗ੍ਯਾ- ਚੰਦ੍ਰਮਾ ਦੇ ਦੋਹਾਂ ਪੱਖਾਂ ਦੀ ਛੀਵੀਂ ਤਿਥਿ. ਛਠ. "ਛਠਿ ਖਟਚਕ੍ਰ ਛਹੂੰ ਦਿਸ ਧਾਇ." (ਗਉ ਥਿਤੀ ਕਬੀਰ) ਦੇਖੋ, ਖਟਚਕ੍ਰ। ੨. ਜਨਮ ਤੋਂ ਛੀਵੀਂ ਤਿਥਿ। ੩. ਬੱਚੇ ਦੇ ਜਨਮ ਤੋਂ ਛੀਵੇਂ ਦਿਨ ਕੁਲਰੀਤਿ ਅਨੁਸਾਰ ਕੀਤੀ ਰਸਮ.
सं. सस्ठी. संग्या- चंद्रमा दे दोहां पॱखां दी छीवीं तिथि. छठ. "छठि खटचक्र छहूं दिस धाइ." (गउ थिती कबीर) देखो, खटचक्र। २. जनम तों छीवीं तिथि। ३. बॱचे दे जनम तों छीवें दिन कुलरीति अनुसार कीती रसम.
ਛਠੇ ਕਰਮ - chhatdhē karama - छठे करम
ਛੀ ਪ੍ਰਕਾਰ ਦੇ ਕਰਮ. ਦੇਖੋ, ਖਟਕਰਮ.
छी प्रकार दे करम. देखो, खटकरम.
ਛਡਣਾ - chhadanā - छडणा
ਛਡਨਾ - chhadanā - छडना
ਕ੍ਰਿ- ਤ੍ਯਾਗਣਾ. ਤਰਕ ਕਰਨਾ. "ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ." (ਮਾਝ ਬਾਰਹਮਾਹਾ) ੨. ਰਿਹਾ ਕਰਨਾ. ਬੰਧਨ ਰਹਿਤ ਕਰਨਾ। ੩. ਵਿ- ਤ੍ਯਾਗਣ ਯੋਗ੍ਯ "ਜੋ ਛਡਨਾ ਸੁ ਅਸਥਿਰੁ ਕਰਿ ਮਾਨੈ." (ਸੁਖਮਨੀ)
क्रि- त्यागणा. तरक करना. "छडि खड़ोते खिनै माहि जिन सिउ लगा हेतु." (माझ बारहमाहा) २. रिहा करना. बंधन रहित करना। ३. वि- त्यागण योग्य "जो छडना सु असथिरु करि मानै." (सुखमनी)
ਛਡਿ - chhadi - छडि
ਛੱਡਕੇ. ਦੇਖੋ, ਛਡਣਾ.
छॱडके. देखो, छडणा.
ਛਣ - chhana - छण
ਸੰ. ਕ੍ਸ਼੍‍ਣ. ਸੰਗ੍ਯਾ- ਖਿਨ. ਲਹਜਾ. ਲਮਹ਼ਾ। ੨. ਦੇਖੋ, ਛਣਨਾ.
सं. क्श्‍ण. संग्या- खिन. लहजा. लमह़ा। २. देखो,छणना.

Browse by letter