Sri Gur Pratap Suraj Granth

Displaying Page 1 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੧੪

ਰਾਸ਼ਿ ਦੂਸਰੀ ਚਜ਼ਲੀ
ੴ ਸਤਿਗੁਰ ਪ੍ਰਸਾਦਿ ॥
ਅਥ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਦੁਤਿਯ ਰਾਸ ਲਿਖਤੇ ॥
ਅਰਥ: ਇਕ ਅਕਾਲ ਪੁਰਖ ਤੇ ਸਤਿਗੁਰੂ ਜੀ ਦੀ ਕ੍ਰਿਪਾ ਨਾਲ ਹੁਣ ਸ਼੍ਰੀ ਗੁਰ ਪ੍ਰਤਾਪ ਸੂਰਜ
ਗ੍ਰੰਥ ਦੀ ਦੂਸਰੀ ਰਾਸ ਲਿਖਦੇ ਹਾਂ।
ਸ੍ਰੀ* ਵਾਹਿਗੁਰੂ ਜੀ ਕੀ ਫਤੇ+ ॥
ਅਰਥ: ਜਗਤ ਦੇ ਪੂਜ ਵਾਹਿਗੁਰੂ ਜੀ ਦੀ ਜੈ ਹੈ (ਜੋ ਸਰਬ ਵਿਘਨ ਵਿਨਾਸ਼ਕ ਹੈ++)
ਅੰਸੂ ੧. ।ਮੰਗਲ, ਸ਼੍ਰੀ ਗੁਰੂ ਰਾਮਦਾਸ ਜੀ ਦੀ ਗੁਰਿਆਈ॥
ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੨
ਸੈਯਾ: ਬੇਦੀ ਬਿਭੂਖਨ ਬੇਦਿਕੈ ਜਾਣਹਿ ਕੋ, ਬੇਦ ਕਹੈ ਨਹਿਣ ਤੀਨ ਪ੍ਰਛੇਦੀ।
ਛੇਦੀ ਕੁਚਾਲ ਕੁਚੀਲਨਿ ਕੀ, ਕਲਿ ਨਾਮ ਜਪਾਇ ਕੁਰੀਤਿਨ ਖੇਦੀ।
ਖੇਦੀ ਨਾ ਹੋਤ ਅਖੇਦ ਅੁਦੋਤਕ, ਦੇ ਅੁਪਦੇਸ਼ ਜੁ ਰੂਪ ਅਭੇਦੀ।
ਭੇਦੀ ਬਨਾਵਤਿ ਕੈਵਲ ਕੇ, ਗੁਰ ਨਾਨਕ ਪਾਇ ਪ੍ਰਣਾਮ ਨਿਬੇਦੀ ॥੧॥
ਬੇਦੀ = ਵੇਦੀਆਣ ਦਾ ਕੁਲ। ।ਸੰਸ: ਵੇਦੀ = ਜੋ ਵੇਦ ਦਾ ਪੰਡਿਤ ਹੋਵੇ॥ ਬਿਭੂਖਨ =
ਗਹਿਂਾ। ਕਿਸੇ ਕੁਲ ਦਾ ਗਹਿਂਾ ਹੋਣ ਤੋਣ ਮੁਰਾਦ ਹੈ, ਅੁਸ ਕੁਲ ਵਿਜ਼ਚ ਐਨਾ ਸ਼ਿਰੋਮਣੀ ਹੋਵੇ
ਕਿ ਅੁਸਦੇ ਅੁਸ ਵਿਚ ਹੋਣ ਨਾਲ ਕੁਲ ਸ਼ੋਭਾ ਯੋਗ ਹੋ ਗਈ ਹੋਵੇ। ।ਸੰਸ: ਵਿਭੂਖਂ॥
ਬੇਦਿਕੇ = ਜਾਣਕੇ। ਭਾਵ, ਇਹ ਗਲ ਪਹਿਲੇ ਸਮਝ ਲਓ, ਫੇਰ ਅਗਲੀ ਸਮਝੋ। ।ਸੰਸ:
ਵਿਦ = ਜਾਣਨਾ॥
ਬੇਦ = ਹਿੰਦੂਆਣ ਦੇ ਮੁਜ਼ਖ ਚਾਰ ਪੁਸਤਕ ਜੋ ਆਸਮਾਨੀ ਸਮਝੇ ਜਾਣਦੇ ਹਨ। ਪ੍ਰਛੇਦੀ =
ਕਜ਼ਟਿਆ ਜਾਣਾ।
ਨਹਿਣ ਤੀਨ ਪ੍ਰਛੇਦੀ = ਜਿਨ੍ਹਾਂ ਦੇ ਸਰੂਪ ਲ਼ ਦੇਸ਼ ਕਾਲ ਵਸਤੂ ਵੰਡਦਾ ਨਹੀਣ। ਗੁਰ ਨਾਨਕ
ਦੇਵ ਜੀ ਦਾ ਆਪਾ-ਨਿਜ ਸਰੂਪ-ਇਨ੍ਹਾਂ ਤਿੰਨਾਂ ਦੇਸ਼, ਕਾਲ, ਨਮਿਜ਼ਤ, ਯਾ ਦੇਸ਼ ਕਾਲ ਵਸਤੂ
ਤੋਣ ਨਹੀਣ ਬਣਿਆ ਨਾ ਇਨ੍ਹਾਂ ਤਿੰਨਾਂ ਦਾ ਮੁਥਾਜ ਹੈ।
(ਅ) ਜਿਸ ਲ਼ ਭੂਤ ਭਵਿਜ਼ਖਤ ਵਰਤਮਾਨ ਤ੍ਰੈਆਣ ਕਾਲਾਂ ਤੋਣ ਸੁਤੰਤ੍ਰਤਾ ਹੈ, ਅਰਥਾਤ ਸਦਾ
ਜਾਗਤੀ ਜੋਤ, ਇਕ ਰਸ ਰੂਪ ਹੈ ਅੁਨ੍ਹਾਂ ਦਾ। ।ਸੰਸ: ਪ੍ਰਛੇਦਨ = ਕਜ਼ਟਂਾ।॥ *


*ਸ਼੍ਰੀ = ਜਗਤ ਦਾ ਪੂਜ; ਜਿਸਦੀ ਜਗਤ ਪੂਜਾ ਕਰਦਾ ਹੈ।
ਸ਼੍ਰੀ ਪਦ ਦੇ ਹੋਰ ਅਰਥਛ-ਪ੍ਰਤਾਪ, ਦੌਲਤ, ਸੁੰਦਰਤਾ, ਚਮਕ, ਪ੍ਰਕਾਸ਼, ਖੂਬੀ, ਸ਼ੁਭ ਗੁਣ, ਧਰਮ ਅਰਥ
ਕਾਮ ਤ੍ਰੈਏ ਪਦਾਰਥ, ਮਹਾਨਤਾ, ਪ੍ਰਭੁਤਾ, ਆਤਮ ਸ਼ਕਤੀ, ਸਮਝ, ਸ਼ੋਭਾ, ਜਲਾਲ, ਇਕ ਸਤਿਕਾਰ ਦਾ ਪਦ,
ਸ਼ੋਭਾ ਯੁਕਤ, ਪ੍ਰਸਿਜ਼ਧ, ਸਤਿਕਾਰ ਯੋਗ। ।ਸੰਸ:॥ ਧਾਤੂ ਹੈ ਸ਼੍ਰਿ = ਸੇਵਾ ਕਰਨੀ। ਇਸਤੋਣ ਸ਼੍ਰੀ = ਜਿਸਲ਼
ਜਗਤ ਪੂਜਦਾ ਹੈ, ਜਗਤ ਦਾ ਪੂਜ।
+ਸ਼੍ਰੀ: ਗੁ: ਨਾਨਕ ਪ੍ਰਕਾਸ਼ ਦੇ ਆਦਿ ਦੋਹੇ ਵਿਚ ੴ ਸਤਿਗੁਰ ਪ੍ਰਸਾਦਿ
ਤੇ ਵਾਹਿਗੁਰੂ ਜੀ ਕੀ ਫਤੇ ਇਕਜ਼ਠੇ ਮੰਗਲ ਕੀਤੇ ਸਨ, ਏਥੇ ਪਹਿਲਾਂ ੴ ਸਤਿਗੁਰ ਪ੍ਰਸਾਦਿ ਗੁਰੂ ਕ੍ਰਿਤ
ਮੰਗਲ ਲਿਖਕੇ ਅਥ ਤੇ ਲਿਖਤੇ ਦੂਸਰੀ ਰਾਸ ਦਾ ਅਰੰਭ ਲਿਖਿਆ ਹੈ, ਤੇ ਫੇਰ ਵਾਹਿਗੁਰੂ ਜੀ ਕੀ ਫਤੇ
ਦਾ ਗੁਰੂ ਕ੍ਰਿਤ ਮੰਗਲ ਕੀਤਾ। ੴ ਦੁਹਾਂ ਵਿਚ ਸਾਂਝਾ ਰਿਹਾ।
++ਜਿਸਦੀ ਸਦਾ ਜੈ ਹੈ ਅੁਹ ਸੁਤੇ ਵਿਘਨ ਵਿਨਾਸ਼ਕ ਹੈ।

Displaying Page 1 of 453 from Volume 2