Sri Gur Pratap Suraj Granth

Displaying Page 1 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੧੪

ਰਾਸ਼ਿ ਪੰਜਵੀਣ ਚਜ਼ਲੀ
ੴ ਸਤਿਗੁਰ ਪ੍ਰਸਾਦਿ ॥
ਸ੍ਰੀ ਵਾਹਿਗੁਰੂ ਜੀ ਕੀ ਫਤਹ ॥
ਅਥ ਪੰਚਮ ਰਾਸਿ ਕਥਨ॥
ਅੰਸੂ ੧. ।ਮੰਗਲ। ਦਿਜ਼ਲੀ ਸ਼ਾਹ ਪਾਸ॥
ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੨
੧. ਸੰਤ ਅਵਤਾਰ-ਦਸੋਣ ਗੁਰੂ ਸਾਹਿਬਾਨ ਦਾ-ਮੰਗਲ
ਦੋਹਰਾ: ਤਾਰ ਲਗੀ ਅੁਰ ਪ੍ਰੇਮ ਕੀ,
ਸਿਮਰਿ ਨਾਮ ਕਰਤਾਰ।
ਤਾਰਨ ਕੋਣ ਸਮਰਜ਼ਥ ਸੋ,
ਨਮੋ ਸੰਤ ਅਵਤਾਰ ॥੧॥
ਤਾਰ = ਸੁਰਤ ਦਾ ਲਗਾਤਾਰ ਲਗੇ ਰਹਿਂਾ॥
ਪ੍ਰੇਮ ਕੀ = ਪ੍ਰੇਮ ਦੀ। ਤਾਰ = ਲਿਵ ਦੀ ਤਾਰ।
ਪ੍ਰੇਮ ਤਾਰ ਲਗੀ = ਲਗਾਤਾਰ ਰਜ਼ਬ ਦੇ ਧਾਨ ਵਿਚ ਲਗੇ ਰਹਿਂਾ।
ਤਾਰਨ ਕੋ = (ਜਗਤ ਰੂਪੀ ਸਾਗਰ ਤੋਣ) ਪਾਰ ਕਰਨ ਲ਼।
ਸੰਤ ਅਵਤਾਰ = ਅੁਹ ਅਵਤਾਰ ਜੋ ਸੰਤਾਂ ਦੀ ਰਜ਼ਖਾ ਤੇ ਅੁਤਪਤੀ
ਵਾਸਤੇ ਹੋਇਆ ਹੋਵੇ। ਭਾਵ ਗੁਰੂ ਸਾਹਿਬਾਨ ਤੋਣ ਹੈ। (ਅ) ਸੰਤਤਾਈ
ਯਾ ਭਗਤੀ ਦਾ ਅਵਤਾਰ। (ੲ) ਸੰਤ ਰੂਪੀ ਅਵਿਤਾਰ। ਸਜ਼ਚੇ ਸੰਤ ਵਿਚ
ਸਾਈਣ ਦੀ ਕਲਾ ਹੁੰਦੀ ਹੈ। ਸਜ਼ਚਾ ਸੰਤ ਜਗਤ ਦਾ ਅੁਧਾਰ ਕਰਦਾ ਹੈ,
ਇਸ ਕਰਕੇ ਸੰਤ ਲ਼ ਨਿਤ ਅਵਿਤਾਰ ਕਹਿ ਲੈਣਦੇ ਹਨ। ਇਅੁਣ ਇਹ
ਸੰਤ ਦਾ ਮੰਗਲ ਹੈ।
ਅਰਥ: ਕਰਤਾਰ ਦਾ ਨਾਮ ਸਿਮਰਣ (ਵਿਚ ਜਿਨ੍ਹਾਂ ਦੇ) ਹਿਰਦੇ ਦੀ (ਲਿਵ) ਤਾਰ ਲਗ ਰਹੀ
ਹੈ (ਤੇ ਜੋ ਨਾਮ ਦਾਨ ਦੇ ਕੇ ਜਗਤ) ਤਾਰਨ ਲ਼ ਸਮਰਜ਼ਥ ਹਨ ਅੁਹਨਾਂ ਸੰਤ ਅਵਤਾਰਾਣ
ਲ਼ ਮੇਰੀ ਨਮਸਕਾਰ ਹੋਵੇ।
੨. ਕਵਿ-ਸੰਕੇਤ ਮਰਯਾਦਾ ਦਾ ਮੰਗਲ।
ਚਿਤ੍ਰਪਦਾ ਛੰਦ: ਸਾਰਸੁਤੀ ਕਰ ਬੇਂਵਤੀ!
ਸ਼ੁਭ ਦੇਹੁ ਮਤੀ ਲਖਿ ਸਾਰ ਅਸਾਰ।
ਸਾਰ ਸੰਭਾਰਿ, ਕਰੋ ਪ੍ਰਤਿਪਾਰ,
ਅੁਦਾਰ ਬਡੀ ਸੁਖ ਦਾਸ ਦਤਾਰ।
ਤਾਰਨ ਈਸ਼ਰ ਪੂਰਨ ਸ਼੍ਰੀ ਮੁਖ
ਬੰਦਤਿ ਅੰਮ੍ਰਿਤ ਬਾਕ ਅੁਚਾਰਿ।
ਚਾਰੁ ਬਿਲੋਚਨ ਸਾਥ ਨਿਹਾਰਿ
ਅੁਤਾਰਤਿ ਪਾਰ ਅਪਾਰ ਸੰਸਾਰ ॥੨॥

Displaying Page 1 of 494 from Volume 5