Sri Gur Pratap Suraj Granth

Displaying Page 1 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੧੪

ਰਾਸ਼ਿ ਅਠਵੀਣ ਚਜ਼ਲੀ
ੴ ਸਤਿਗੁਰ ਪ੍ਰਸਾਦਿ ॥
ਸ਼੍ਰੀ ਵਾਹਿਗੁਰੂ ਜੀ ਕੀ ਫਤੇ ॥
ਅਥ ਅਸ਼ਟਮਿ ਰਾਸਿ ਕਥਨ ॥
ਅੰਸੂ ੧. ।ਮੰਗਲ। ਬਿਧੀ ਚੰਦ ਦੀ ਆਦਿ ਕਥਾ॥
ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੨
੧. ਇਸ਼ ਦੇਵ-ਅਕਾਲ ਪੁਰਖ ਦਾ-ਮੰਗਲ।
ਦੋਹਰਾ: ਜਿਸਿ ਬਿਨ ਜਾਨੇ ਬ੍ਰਿੰਦ ਦੁਖ, ਜਾਨੇ ਅਨਦ ਬਿਲਦ।
ਪਾਰਬ੍ਰਹਮ ਪਰਮਾਤਮਾ ਬੰਦੌਣ ਜੁਗ ਕਰ ਬੰਦਿ ॥੧॥
ਬਿਨ ਜਾਨੈ = ਬਿਨਾ ਜਾਣੇ, ਨਾਂ ਜਾਣਨ ਕਰਕੇ।
ਬਿਲਦ = ਵਜ਼ਡਾ, ਬਹੁਤ, ਅੁਜ਼ਚਾ।
ਅਰਥ: ਜਿਸਲ਼ ਨਾਂ ਜਾਣਨ ਕਰਕੇ ਸਾਰੇ ਦੁਜ਼ਖ (ਵਾਪਰਦੇ ਹਨ, ਪਰ ਜਿਸ ਦੇ) ਜਾਣਿਆਣ ਅੁਜ਼ਚਾ
ਅਨਦ (ਪ੍ਰਾਪਤ) ਹੁੰਦਾ ਹੈ, (ਅੁਸ) ਪਾਰਬ੍ਰਹਮ ਪਰਮਾਤਮਾਂ ਲ਼ ਦੋਵੇਣ ਹਜ਼ਥ ਜੋੜ ਕੇ
ਨਮਸਕਾਰ ਕਰਦਾ ਹਾਂ।
ਭਾਵ: ਇਥੇ ਨਾਂ ਜਾਣਨਾ ਤੇ ਜਾਣਨਾ ਦਾ ਅਰਥ ਅੁਹ ਜਾਣਨਾ ਨਹੀਣ ਹੈ ਜੋ ਮਨ ਲ਼ ਪ੍ਰਾਪਤ
ਹੁੰਦਾ ਹੈ। ਜੋ ਇਸ ਗਿਆਨ ਦਾ ਵਿਸ਼ਾ ਹੋਵੇਗਾ ਸੋ ਹਜ਼ਦ ਵਾਲਾ ਹੋਵੇਗਾ; ਦੇਸ਼, ਕਾਲ
ਨਮਿਜ਼ਤ ਵਾਲਾ ਹੋਵੇਗਾ; ਆਦਿ ਅੰਤ ਵਾਲਾ ਹੋਵੇਗਾ। ਇਸ ਗਿਆਨ ਦੇ ਗਿਆਨੀ ਲ਼
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪੜ੍ਹਿਆ ਤਾਂ ਆਖਦੇ ਹਨ ਪਰ ਗਿਆਨੀ ਨਹੀਣ
ਆਖਦੇ। ਵਾਚ ਗਿਆਨੀ ਲ਼ ਇਹ ਅੁਜ਼ਚਾ ਸੁਖ ਪ੍ਰਾਪਤ ਨਹੀਣ ਹੁੰਦਾ, ਜੋ ਮਨ ਬੁਜ਼ਧਿ
ਦੇ ਟਿਕ ਜਾਣ ਸਿਧ ਯਾ ਸੁਧ ਦਾਰਾ ਅਨੁਭਵ ਵਿਚ ਜਾਕੇ, ਆਪੇ ਦੇ ਰਸ ਵਿਚ
ਰਸੀਆ ਹੋਕੇ ਪ੍ਰਾਪਤ ਹੁੰਦਾ ਹੈ।
੨. ਕਵਿ-ਸੰਕੇਤ ਮਿਰਯਾਦਾ ਦਾ ਮੰਗਲ।
ਕਬਿਜ਼ਤ: ਚੰਦ੍ਰਮਾਂ ਬਦਨ ਵਾਰੀ, ਅੁਜ਼ਜਲ ਰਦਨਵਾਰੀ,
ਬਿਘਨ ਕਦਨ ਵਾਰੀ, ਦਾਤੀ ਹੈ ਸ਼ਰਨ ਕੀ।
ਚੰਪਕ ਬਰਨ ਵਾਰੀ, ਕਵਿਤਾ ਬਰਨ ਵਾਰੀ,
ਸੁਸ਼ਟ ਬਰਨ ਵਾਰੀ, ਅੁਰ ਮੇਣ ਧਰਨਿ ਕੀ।
ਕੁੰਡਲ ਕਰਨਿ ਵਾਰੀ, ਸੁਮਤਿ ਕਰਨਿ ਵਾਰੀ,
ਕੁਮਲ ਕਰਨਿ ਵਾਰੀ, ਗਤੀ ਹੈ ਕਰਿਨਿ ਕੀ।
ਲੋਚਨ ਹਰਨ ਵਾਰੀ, ਦਰਨਿ ਅਰਿਨਿ ਵਾਰੀ,
ਦੋਸ਼ਨਿ ਹਰਿਨਿ ਵਾਰੀ, ਮਹਿਮਾ ਚਰਨ ਕੀ ॥੨॥
ਦੋਹਰਾ: ਭਵਾ, ਭੈ ਹਰਾ, ਭਵ ਭਰੀ, ਬਲੀ ਬਾਹੁ ਸਮ ਸ਼ੇਰ।
ਹਾਥ ਜੋਰਿ ਮਮ ਬੰਦਨਾ, ਬਰ ਕਰਿ ਹਾ ਸ਼ਮਸ਼ੇਰ ॥੩॥
ਬਦਨ ਵਾਰੀ = ਮੁਜ਼ਖ ਵਾਲੀ। ਕਦਨ ਵਾਰੀ = ਕਜ਼ਟਂ ਵਾਲੀ।
ਬਰਨ ਵਾਲੀ = ਰੰਗ ਵਾਲੀ। ਬਰਨ ਵਾਰੀ = ਵਰਣਨ ਕਰਨ ਵਾਲੀ।

Displaying Page 1 of 405 from Volume 8