Sri Gur Pratap Suraj Granth

Displaying Page 105 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੧੧੮

੧੫. ।ਗੁਰੂ ਜੀ ਗੋਣਦਵਾਲ ਤੇ ਖਡੂਰ ਆਏ॥
੧੪ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੧੬
ਦੋਹਰਾ: ਸ਼੍ਰੀ ਸਤਿਗੁਰ ਹਰਿਰਾਇ ਜੀ,
ਕੀਰਤਿਪੁਰਿ ਕੋ ਛੋਰਿ।
ਨਿਜ ਬਡਿਅਨਿ ਗੁਰ ਥਾਨ ਕੋ੧,
ਦੇਖਨਿ ਮਾਝੇ ਓਰ ॥੧॥
ਚੌਪਈ: ਪਤਿਸ਼ਾਹਿਤ ਮੈਣ ਰੌਰਾ ਪਰੇ।
ਸ਼ਾਹਿਜਹਾਂ ਕੇ ਸੁਤ ਜਬਿ ਲਰੇ।
ਸ਼੍ਰੀ ਸਤਿਗੁਰ ਸਤੁਜ਼ਦ੍ਰਵ ਕੋ ਤਰਿ ਕੈ।
ਸੈਨਾ ਸੰਗ ਸਕੇਲਨਿ ਕਰਿ ਕੈ ॥੨॥
ਦੇਸ਼ ਦੁਆਬਾ ਅੁਲਘੇ ਸਾਰੇ।
ਬਾਜਤਿ ਦੁੰਦਭਿ ਜਾਤਿ ਅਗਾਰੇ।
ਗ਼ਰੀ ਬਾਦਲੇ ਚਾਰੁ ਨਿਸ਼ਾਨ।
ਫਹਿਰਤਿ ਆਗੇ, ਚਲਹਿ ਕਿਕਾਨ ॥੩॥
ਕਬਿ ਸਤਿਗੁਰ ਸਿਵਕਾ ਚਢਿ ਚਾਲੈਣ।
ਕਬਹੁ ਤੁਰੰਗ ਅਰੂਢਿ ਬਿਸਾਲੈਣ।
ਕਬਿ ਮਤੰਗ ਪਰ ਹੁਇ ਅਸਵਾਰ।
ਸੰਗ ਵਾਹਿਨੀ ਕਿਤਿਕ ਹਗ਼ਾਰ ॥੪॥
ਸੁਭਟ ਕੁਦਾਵਤਿ ਚਲਹਿ ਤੁਰੰਗ।
ਗੁਰੂ ਦਿਖਾਵਹਿ ਮਨਹੁ ਕੁਰੰਗ।
ਇਮ ਗਮਨਤਿ ਗੇ ਪਾਸ ਬਿਪਾਸਾ।
ਸਿੰਧੁ ਗਾਮਨੀ ਸੁਜਲ ਬਿਲਾਸਾ੨ ॥੫॥
ਨੌਕਾ ਕਰੀ ਸਕੇਲਨਿ ਸਾਰੀ।
ਚਢਿ ਸੈਨਾ ਗਨ ਅੁਤਰੀ ਪਾਰੀ।
ਅਹੈ ਤੀਰ ਪਰ ਗੋਇੰਦਵਾਲ।
ਜਾਇ ਪਹੂੰਚੇ ਗੁਰੂ ਕ੍ਰਿਪਾਲ ॥੬॥
ਨਮੋ ਕਰੀ ਦੂਰਹਿ ਤੇ ਹੇਰਿ।
ਗਏ ਬਾਪਕਾ ਪਰ ਗੁਰ ਫੇਰ।
ਕਰਿ ਪੂਜਾ ਕੋ ਨੀਰ ਸ਼ਨਾਨੇ।
ਅੰਮ੍ਰਿਤ ਜਲ ਪੁਨ ਕੀਨਸਿ ਪਾਨੇ ॥੭॥


੧ਆਪਣੇ ਵਡੇ ਸਤਿਗੁਰਾਣ ਜੀ ਦੇ ਥਾਂ।
੨ਸਮੁੰਦਰ ਵਿਚ ਜਾਣ ਵਾਲੀ ਅਨਦਦਾਇਕ ਸ੍ਰੇਸ਼ਟ ਜਲ ਵਾਲੀ।

Displaying Page 105 of 412 from Volume 9