Sri Gur Pratap Suraj Granth

Displaying Page 11 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੬

ਹੋਰ ਅਰਥ:
ਸੁਧਾਰਤਿਕੀ ਪਦ ਦੇ ਇਜ਼ਥੇ ਬੜੇ ਹੀ ਅਰਥ ਲਗਦੇ ਹਨ:-
.੧. ਸੁਧਾ ਰਤਿ = ਅੰਮ੍ਰਿਤ ਵਿਚ ਪ੍ਰੀਤ ਹੈ ਜਿਨ੍ਹਾਂ ਦੀ ਭਾਵ-ਦੇਅੁਤੇ।
ਓਟ ਸੁਧਾਰਤਿਕੀ = (ਤੂੰ) ਦੇਵਤਿਆਣ ਦੀ ਓਟ ਹੈਣ।
੨. ਕੁਾਧਰਤ ਕੀ = ਭੁਖਿਆਣ ਦੀ। ਮੁਰਾਦ ਹੈ-ਭੁਜ਼ਖੇ ਭਅੁਰਿਆਣ ਦੀ ਓਟ ਕਮਲ ਹੈ ਜੋ
ਤੇਰੇ ਹਥ ਵਿਚ ਹੈ। ਭਾਵ ਤੂੰ ਅੁਪਾਸਕਾਣ ਲ਼ ਵਰ ਦਾਤੀ ਹੈਣ।
੩. ਸੁਧਾਰਤਿਕੀ = ।ਸੁਧਾਰਣ ਯਾ ਸ਼ੋਧਨ ਅਰਥ: ਫਬਨ, ਅੁਜ਼ਜਲਤਾ॥।
ਓਟ ਸੁਧਾਰਤਕੀ = ਤੂੰ ਫਬਨ ਯਾ ਅੁਜ਼ਜਲਤਾ ਦੀ ਓਟ ਹੈਣ।
੪. ਸੁਧਾਰ+ਤਕੀ = ਸੁਧਾਰਕੇ (ਪਜ਼ਕੀ ਤਰ੍ਹਾਂ ਨਿਸ਼ਚੇ ਕਰਕੇ) ਤਜ਼ਕਿਆ ਹੈ, ਤੇਰੀ ਓਟ
(ਠੀਕ ਹੈ ਮੈਲ਼), ਯਾ ਤੇਰੀ ਓਟ ਮੈਣ ਤਕਾਈ ਹੈ।
੫. ਸੁਧਾਰ+ਤਕੀ = ਹਥ ਵਿਚ ਤੂੰ ਕਮਲ ਸੁਧਾਰਕੇ (ਪਕੜਿਆ ਹੈ) ਤਾਂ ਮੈਣ ਤੇਰੀ ਓਟ
ਤਕਾਈ ਹੈ ਕਿ ਜਿਵੇਣ ਤੂੰ ਕਮਲ ਲ਼ ਓਟ ਦੇ ਰਹੀ ਹੈਣ ਮੈਲ਼ ਬੀ ਦੇਵੇਣਗੀ।
੬. ਸੁਧਾ = ਮਕਰੰਦ ਰਸ। ਰਤਿ = ਪ੍ਰੀਤੀ। ਹਥ ਵਿਚ ਕਮਲ ਹੈ, ਜੋ ਕਮਲ ਕਿ ਓਟ ਹੈ
ਸੁਧਾ ਤੇ ਰਤਿ ਦੀ, ਭਾਵ-ਕਮਲ ਵਿਚ ਮਕਰੰਦ ਰਸ ਹੁੰਦਾ ਹੈ ਤੇ ਭੌਰਿਆਣ ਦੀ ਪ੍ਰੀਤ
ਦੀ ਔਟ ਕਮਲ ਹੁੰਦਾ ਹੈ।
੭. ਸੁਧਾਰ ਕੇ ਤਕੀ ਹਥ ਵਿਚ ਕਮਲ (ਲੈਕੇ ਤੇ ਅਜ਼ਖ ਦੀ ਓਟ = ਛਜ਼ਪਰ ਸੁਧਾਰਕੇ ਤਜ਼ਕੀ
ਭਾਵ) ਐਸੇ ਕਟਾਖ ਨਾਲ ਤਜ਼ਕੀ ਕਿ ਰਤੀ ਦੀ ਸਾਰੀ ਪ੍ਰਭਤਾ ਮਾਤ ਪੈ ਗਈ।
੮. ਓਟ+ਸੁਧਾਰ+ਤਕੀ।
ਓਟ ਸਰਸਤੀ ਦੀ, ਅਰਥਾਤ ਹੰਸ ਜਿਸ ਦੇ ਆਸਰੇ ਅੁਡਦੀ ਹੈ। ਭਾਵ ਹਥ ਵਿਚ
ਕਮਲ ਲੈਕੇ ਤੇ ਹੰਸ ਲ਼ ਸਵਾਰਕੇ ਐਸੀ ਤਜ਼ਕੀ ਕਿ ਰਤੀ ਮਾਤ ਪੈ ਗਈ।

੩. ਇਸ਼ ਗੁਰੂ-ਸ਼੍ਰੀ ਗੁਰੂ ਨਾਨਕ ਦੇਵ ਜੀ-ਮੰਗਲ।
ਸੈਯਾ: ਕਰਿਤਾਰਨਿ ਸੇ ਸ਼ੁਭ ਬਾਕ ਬਿਲਾਸ
ਬਿਹੰਗ ਬਿਕਾਰਨ ਕੋ ਕਰਿ ਤਾਰਨਿ।
ਕਰਤਾਰ ਨਹੀ ਮਨ ਜਾਨਤਿ ਜੇ
ਤਿਨ,ਕੇ ਹਿਤ,ਕੋ ਸਿਫਤੀ ਕਰਿ ਤਾਰਨ।
ਕਰਿ ਤਾਰਿਨਿ ਪਾਪ ਅੁਤਾਰਨ ਕੋ
ਗਨ ਦੰਭ ਛਪੈ ਸਵਿਤਾ ਕਰਿਤਾਰਨ।
ਕਰਤਾਰ ਨਿਹਾਰ ਗੁਰੂ ਬਰ ਨਾਨਕ
ਦਾਸ ਅੁਧਾਰਨ ਜਿਅੁਣ ਕਰਿ ਤਾਰਨਿ ॥੮॥
ਕਰਿਤਾਰਨਿ = ਕਲਿਤਾਰਣ। (ਕਲਿ ਦਾ ਲਲਾ-ਰਾਗ-ਹੋ ਗਿਆ ਹੈ ਸਰਣੀ ਹੋਣ
ਕਰਕੇ।) ਕਲਿਜੁਗ ਤੋਣ ਤਾਰਨ ਹਾਰੇ। (ਅ) ਜੋ ਕਰਤਾ ਹੋਕੇ ਜਗ ਵਿਚ ਆਵੇ:- ਅਵਤਾਰ,
ਪਿਕੰਬਰ।
ਬਿਲਾਸ = ਸਹਿਜ ਸੁਭਾ, ਹਸਦਿਆਣ ਹਸਦਿਆਣ। ਬਿਹੰਗ = ਪੰਛੀ
ਕਰਿ ਤਾਰਨਿ = ਕਰਕੇ ਤਾੜਨਾ। ਤਾਰਨ ਦਾ ੜਾੜਾ ਰਾਰਾ ਹੋ ਗਿਆ ਹੈ।
ਕਰਤਾਰ ਨਹੀਣ = ਵਾਹਿਗੁਰੂ (ਲ਼) ਨਹੀਣ।

Displaying Page 11 of 626 from Volume 1