Sri Gur Pratap Suraj Granth

Displaying Page 11 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੨੪

੨. ।ਭਾਈ ਗੁਰਦਾਸ ਨੇ ਘੋੜੇ ਖ੍ਰੀਦਂੇ॥
੧ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੩
ਦੋਹਰਾ: ਕੁਛਕ ਕਥਾ ਗੁਰਦਾਸ ਕੀ, ਸੁਨਹੁ ਸਕਲ ਗੁਰਦਾਸ੧!
ਗੁਰ ਮਾਯਾ ਦੁਸ਼ਤਰ ਮਹਾਂ, ਕਰਿ ਲੀਜਹਿ ਨਿਰਜਾਸ੨ ॥੧॥
ਚੌਪਈ: ਏਕ ਦਿਵਸ ਗੁਰ ਸਭਾ ਮਝਾਰੇ।
ਸਿਦਕੀ ਸਿਖ ਬੈਠੇ ਮਦ ਧਾਰੇ।
ਭਗਤੂ ਬਹਿਲੋ ਆਦਿਕ ਥਿਰੇ।
ਜੇਠਾ ਬਿਧੀਆ ਸ਼ੁਭ ਮਤਿ ਕਰੇ ॥੨॥
ਬੈਠੋ ਢਿਗ ਪ੍ਰਬੀਨ ਗੁਰਦਾਸ।
ਸਿਜ਼ਖੀ ਕੇ੩ ਹੁਇ ਬਾਕ ਬਿਲਾਸ।
ਕਹਤਿ ਭਏ ਗੁਰ ਕਰੁਨਾ ਧਰੈਣ।
ਮਾਯਾ ਤੇ ਸੁ ਬਚਾਵਨਿ ਕਰੈਣ ॥੩॥
ਮਨ ਠਹਿਰਾਵੈਣ ਚਰਨ ਮਝਾਰਾ।
ਸਹੈ ਕਸੌਟੀ ਸੋ ਸਿਖ ਭਾਰਾ।
ਗੁਰ ਕੇ ਚਰਿਤ ਨ ਜਾਹਿ ਬਿਚਾਰੇ੪।
ਪਿਖਿ ਕਰਿ ਭਰਮਹਿ ਸਿਜ਼ਖ ਬਿਚਾਰੇ ॥੪॥
ਸਭਿ ਮਹਿ ਤਬਿ ਬੋਲੋ ਗੁਰਦਾਸ।
ਜੇ ਕਰਿ ਹੋਇ ਸਿਜ਼ਖ ਗੁਰ ਪਾਸ।
ਸਿਜ਼ਖੀ ਕੋ ਨਿਰਬਾਹਨਿ ਕਰੈ।
ਜੋਣ ਕੋਣ ਕਰਿ ਅੁਰ ਭਰਮ ਨ ਧਰੈ ॥੫॥
ਜੇ ਕਰਿ ਸਾਂਗ ਅਰੰਭੈਣ ਪਰਖਨਿ੫।
ਧਾਰੈਣ ਰੂਪ ਬਿਪਰਜੈ ਕੁਛ ਤਨ੬।
ਕਿਧੌਣ ਗਿਰਾ ਕਹਿ ਔਰ ਪ੍ਰਕਾਰੀ।
ਕੈ ਸੁਭਾਵ ਬਿਜ਼ਪ੍ਰੀਤੈ ਧਾਰੀ ॥੬॥
ਕਿਧੋਣ ਅਜੋਗ ਕਰਾਵਹਿ ਕੈਸੇ।
ਆਗੇ ਕਹੀ ਕਰੀ ਨਹਿ ਜੈਸੇ੭।


੧ਹੇ ਗੁਰੂ ਜੀ ਦੇ ਸਿਖੋ!
੨ਨਿਰਨੇ ਕਰ ਲਓ।
੩ਸਿਜ਼ਖੀ ਬਾਬਤ।
੪ਭਾਵ ਬੁਜ਼ਧੀ ਨਾਲ ਸਮਝਂ ਲਗਿਆਣ ਕਈ ਵੇਰ ਸਮਝੇ ਨਹੀਣ ਪੈਣਦੇ।
੫ਸਾਂਗ ਅਰੰਭ ਦੇਣ (ਗੁਰੂ ਜੀ) ਪਰਖਨ ਲਈ ਸਿਖਾਂ ਲ਼।
੬ਸਰੀਰ ਦਾ।
੭ਜਿਵੇਣ ਨਾ (ਕਿਸੇ) ਅਜ਼ਗੇ ਕਹੀ ਹੋਵੇ ਤੇ ਨਾ (ਕਿਸੇ) ਕੀਤੀ ਹੋਵੇ।

Displaying Page 11 of 473 from Volume 7