Sri Gur Pratap Suraj Granth

Displaying Page 111 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੨੬

ਸੁੰਦਰ ਔਰ ਨਵੀਨ ਧਰੈ ਤਨ,
ਆਇ ਸਭਾ ਥਿਤਿ ਹੈ ਸਜਿ ਕੈ।
ਸ਼੍ਰੀ ਗੁਰ ਤੋਣ ਧਰਿ ਦੂਸਰੁ ਰੂਪ
ਬਿਰਾਜਤਿ, ਸਿਜ਼ਖ ਸੁਖੀ ਜਜਿਕੈ੧।
ਸੇਵਕ ਏਕ ਹੀ ਜਾਨਤਿ ਹੈਣ
ਗਨ੨ ਨਿਦਕ ਨੀਚ ਰਹੈਣ ਲਜਿਕੈ੩ ॥੨੬॥
ਜੋਤਿ ਤੇ ਜੋਤਿ ਪ੍ਰਕਾਸ਼ ਰਹੀ
ਜਿਮ ਲਾਗੇ ਮਸਾਲ ਤੇ ਦੂਜੀ ਮਸਾਲਾ।
ਘਾਟ ਨ ਬਾਢ ਬਨੈ ਕਬਹੂੰ
ਜੁਗ੪ ਹੋਇ ਸਮਾਨ੫ ਪ੍ਰਕਾਸ਼ ਬਿਸਾਲਾ।
ਆਨਿ ਸੁਨੈਣ ਅੁਪਦੇਸ਼ ਕਿਤੇ ਨਰ
ਜਾਗਿ ਅੁਠੇ ਜਿਨ ਭਾਗ ਸੁ ਭਾਲਾ੬।
ਸ਼੍ਰੀ ਗੁਰ ਨਾਨਕ ਕੋ ਨਿਤ ਹੀ
ਚਿਤਵੰਤਿ ਰਹੈਣ ਬਡ ਰੂਪ ਕ੍ਰਿਪਾਲਾ੭ ॥੨੭॥
ਚੌਪਈ: ਬੁਜ਼ਢੇ ਸੋਣ ਗੋਸ਼ਟ ਨਿਤਿ ਠਾਂਨੈ।
ਸ਼੍ਰੀ ਸਤਿਗੁਰ ਕੇ ਚਲਤਿ੮ ਮਹਾਨੈ।
ਜਨਮ ਆਦਿ ਅਬ ਲਗਿ ਜੋ ਜਾਨੈ।
ਸੋ ਸਭਿ ਰੀਤੀ ਭਲੇ ਬਖਾਨੈ੯ ॥੨੮॥
ਤਬਿ ਬੁਜ਼ਢਾ ਬੋਲੋ ਸੁਖ ਪਾਇ।
ਐਸੋ ਏਕ ਪੁਰਖ ਲਖਿ ਜਾਇ੧੦।
ਬਾਲਾ ਜਾਟ ਵਸਹਿ ਤਲਵੰਡੀ।
ਤਿਨਿ ਬਿਲਾਸ੧੧ ਦੇਖੋ ਨਵਖੰਡੀ੧੨ ॥੨੯॥


੧ਸਿਜ਼ਖ ਸੁਖੀ ਹੁੰਦੇ ਨੇ ਪੂਜ ਕੇ।
੨ਸਮੂਹ।
੩ਸ਼ਰਮਾ ਕੇ।
੪ਦੋਵੇਣ।
੫ਇਕੋ ਜਿਹੀ।
੬ਮਜ਼ਥੇ ਦੇ ਸ੍ਰੇਸ਼ਟ ਭਾਗ।
੭ਭਾਵ, ਸ਼੍ਰੀ ਗੁਰੂ ਅੰਗਦ ਸਾਹਿਬ ਜੀ।
੮ਚਰਿਜ਼ਤਰ।
੯ਚੰਗੀ ਤਰ੍ਹਾਂ ਕਹੇ।
੧੦ਜਾਣਿਆ ਜਾਣਦਾ ਹੈ।
੧੧ਕੌਤਕ।
੧੨ਨਵਾਣ ਖੰਡਾਂ ਦਾ।

Displaying Page 111 of 626 from Volume 1