Sri Gur Pratap Suraj Granth

Displaying Page 117 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੧੩੦

੧੪. ।ਭਾਈ ਹੇਮਾ, ਭਾਈ ਗੁਰਦਾਸ ਪ੍ਰਲੋਕ ਗਮਨ॥
੧੩ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੧੫
ਦੋਹਰਾ: ਤਿਸ ਥਲ ਜਬਿ ਬੈਠੇ ਗੁਰੂ, ਸਭਿ ਅੁਰ ਸੰਸੈ ਠਾਨਿ।
ਕਰ ਜੋਰੇ ਬੂਝਤਿ ਭਏ, ਕਿਹ ਸਥਾਨ ਇਹੁ ਆਨਿ੧? ॥੧॥
ਚੌਪਈ: ਕਰਿ ਬੰਦਨ ਕੋ ਰਾਵਰ ਬੈਸੇ।
ਕਿਸ ਕੋ ਥਲ, ਹੋਯੋ ਇਹ ਕੈਸੇ?
ਦਯਾ ਸਿੰਧੁ ਸੁਨਿ ਬਾਕ ਬਖਾਨੇ।
ਇਹੁ ਸ਼੍ਰੀ ਨਾਨਕ ਕੋ ਇਸਥਾਨੇ ॥੨॥
ਪਠੇਵਿੰਡ ਪੁਰਿ ਨਾਮ ਕਹੰਤੇ।
ਖਜ਼ਤ੍ਰੀ ਬੇਦੀ ਬ੍ਰਿੰਦ ਬਸੰਤੇ।
ਸੰਗ ਹੁਤੇ ਬਾਲਾ ਮਰਦਾਨਾ।
ਸ਼੍ਰੀ ਨਾਨਕ ਆਏ ਇਸ ਥਾਨਾ ॥੩॥
ਆਨਿ ਬੇਦੀਯਨ ਜਬਹਿ ਨਿਹਾਰੇ।
ਕਰਤਿ ਕੁਤਰਕਨ ਬਾਕ ਅੁਚਾਰੇ।
-ਕਹਾਂ ਬੇਦੀਯਨਿ ਬੰਸੁ ਲਜਾਵਾ?
ਬੇਖ ਫਕੀਰ ਕੁਰਾਹੁ ਚਲਾਵਾ ॥੪॥
ਇਸ ਪੁਰਿ ਭ੍ਰਾਤਨ ਮਹਿ ਚਹਿ੨ ਥਾਨ।
ਕਰਹਿ ਪਸਾਰਨਿ ਦੰਭ ਮਹਾਨ।
ਹਮ ਸ਼ਰੀਕ ਤੁਵ ਬਸਨ ਨ ਦੈਹੈਣ।
ਜਾਹੁ ਅਬਹਿ ਨਹਿ ਪਕੜ ਅੁਠੈ ਹੈਣ- ॥੫॥
ਕਹੋ ਗੁਰੂ -ਹਮ ਬਾਸ ਨ ਕਰੈਣ।
ਕੋ ਦਿਨ ਬਸਹਿ, ਆਨ ਥਲ ਫਿਰੈਣ।
ਨਹੀਣ ਸ਼ਰੀਕਨਿ ਸੰਗ ਸ਼ਰੀਕੀ।
ਤਜੀ ਲਾਲਸਾ, ਨਾਂਹਿਨ ਨੀਕੀ- ॥੬॥
ਸੁਨਿ ਬੇਦੀਨਿ ਕੋਪ ਕਰਿ ਕਹੋ।
-ਇਹੁ ਤੁਵ ਦਾਵ ਸਭਿਨਿ ਹਮ ਲਹੋ।
ਮਿਲਿ ਅਪਨਾਇ ਲੇਹਿਗੇ ਕੇਈ੩।
ਬਨਹਿ ਸਹਾਇਕ ਤੁਵ ਤਬਿ ਤੇਈ੪ ॥੭॥
ਯਾਂ ਤੇ ਅਬਹਿ ਅੁਠਾਵਨਿ ਕਰੈਣ।

੧ਕਿਹੜਾ ਠਿਕਾਣਾ ਇਹ ਜਾਣਿਆ ਹੈ?
੨ਭਾਵ ਇਸ ਪਿੰਡ ਜਾਤ ਭ੍ਰਾਵਾਣ ਵਿਚ ਥਾਂ ਲੋੜਦੇ ਹੋ।
੩ਮਿਲਕੇ ਕਈਆਣ ਲ਼ ਆਪਣਾ ਕਰ ਲਓਗੇ।
੪ਓਹ।

Displaying Page 117 of 473 from Volume 7