Sri Gur Pratap Suraj Granth

Displaying Page 119 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੧੩੨

੧੪. ।ਸੀਤਲਾ ਕੋ ਪ੍ਰਸੰਗ॥
੧੩ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੧੫
ਦੋਹਰਾ: ਪੁਨ ਗੰਗਾ ਮਨ ਮੋਦ ਕਰਿ,
ਚਹਤਿ ਸੀਤਲਾ ਪੂਜ।
ਸਭਿ ਤਾਰੀ ਕਰਿਵਾਇ ਕਰਿ
ਲੇ ਸੁਤ ਜਨੁ ਸਸਿ ਦੂਜ ॥ ੧ ॥
ਪਾਧੜੀ ਛੰਦ: ਪਰਵਾਰ ਸਰਬ ਪ੍ਰਿਥਮੈ ਮਿਲਾਇ।
ਕਰਮੋ ਜਿਠਾਂਿ ਭੇਜੀ ਬੁਲਾਇ।
ਸ਼੍ਰੀ ਹਰਿਗੁਬਿੰਦ ਇਸ਼ਨਾਨ ਕੀਨਿ।
ਇਮ ਕਹੋ ਜਾਇ ਦਾਸੀ ਪ੍ਰਬੀਨ ॥੨॥
ਦੁਰਗਾ ਸੁ ਪੂਜਨੇ ਜਾਤਿ ਮਾਤ।
ਅਬਿ ਚਲਹੁ ਆਪ ਭੀ ਤਹਿ ਬੁਲਾਤਿ।
ਸੁਨਿ ਕਰਿ ਦੁਖੀ ਸੁ ਹਿਰਦੈ ਕੁਭਾਗ।
ਜਨੁ ਡਸੀ ਸਰਪ ਬਿਖ ਚਢਨਿ ਲਾਗਿ ॥੩॥
ਸੋਚਤਿ ਬਿਸਾਲ, ਨਿਸ਼ਚਲ ਸਰੀਰ੧।
ਨਹਿ ਅੁਠੋ ਜਾਤਿ ਦ੍ਰਿਢ ਗੂਢ ਪੀਰ੨।
ਪੁਨ ਕਿਤਿਕ ਦੇਰ ਮਹਿ ਹੁਇ ਤਯਾਰ।
ਪਹਿਰੇ ਨ ਵਸਤ੍ਰ ਕੁਛ ਰੰਗਦਾਰ ॥੪॥
ਨਹਿ ਅਲਕਾਰ ਪਹਿਰੇ ਸੁ ਚਾਰੁ।
ਚਲਿ ਗਈ ਸਦਨ ਜਹਿ ਬ੍ਰਿੰਦ ਨਾਰਿ।
ਦਾਸੀ ਕਿਤੇਕ ਜਹਿ ਲੀਨ ਸੰਗ।
ਮਿਲਿ ਰਹੀ ਬੈਠ ਹੈ ਨਿਕਟ ਗੰਗ ॥੫॥
ਸ਼੍ਰੀ ਹਰਿ ਗੁਬਿੰਦ ਲੇ ਗੋਦ ਮਾਇ੩।
ਕਰਮੋ ਚਰੰਨ ਮਸਤਕ ਟਿਕਾਇ।
ਅੁਰ ਕਪਟ ਸੁ ਮੁਖ ਤੇ ਬਚ ਭਨਤਿ।
ਚਿਰਜੀਵ ਹੋਹੁ ਸੁੰਦਰ ਸ਼ੁਭੰਤਿ ॥੬॥
ਪਠਿ ਦਾਸ ਪ੍ਰਿਥੀਆ ਪੁਨ ਬੁਲਾਇ।
ਅਰ ਮਹਾਂਦੇਵ ਸਾਦਰ ਮਿਲਾਇ।
ਇਨ ਆਦਿ ਅਪਰ ਨਰ ਨਾਰਿ ਬ੍ਰਿੰਦ।


੧ਸਰੀਰ ਚਲਂੋਣ ਰਹਿ ਗਿਆ।
੨ਗੁਜ਼ਝੀ ਡਾਢੀ ਪੀੜਾ ਹੋਈ।
੩ਮਾਤਾ ਜੀ।

Displaying Page 119 of 591 from Volume 3