Sri Gur Pratap Suraj Granth

Displaying Page 123 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੧੩੫

੧੫. ।ਅਰਦਾਸਾਂ-ਜਾਰੀ॥
੧੪ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੧੬
ਦੋਹਰਾ: ਹਰਿਗੁਪਾਲ ਸਿਖ ਹੋਇ ਕਰਿ,
ਪਿਤਾ ਬਿਸ਼ੰਭਰਦਾਸ੧।
ਹਾਥ ਜੋਰਿ ਬੂਝਨ ਲਗੋ,
ਸ਼੍ਰੀ ਸਤਿਗੁਰ ਕੇ ਪਾਸ ॥੧॥
+੨ਜੇ ਨਹਿ ਸਿਜ਼ਖ ਬਿਹਾਲ ਹੁਇ,
ਹੁਵੈ ਨ ਸਿਦਕੀ ਮੇਲ।
ਕੈਸੇ ਪਾਹੁਲ ਚਰਨ ਕੀ
ਸਿਜ਼ਖ ਬਤਾਵਹੁ ਖੇਲ੩? ॥੨॥
ਸਤਿਗੁਰ ਬੋਲਿ ਸੁਨਾਇਓ
ਸੁਨਹੁ ਬਿਸ਼ੰਭਰ ਰੀਤਿ।
ਬਚ ਵਿਸ਼ਵਾਸੀ ਹੋਵਨਾ
ਮੋ ਪਦ ਰਾਖਹੁ ਪ੍ਰੀਤਿ੪ ॥੩॥
੫ਦਸ ਅਵਤਾਰ ਗੁਰ ਏਕ ਸਮ
ਜੋਣ ਜਾਨੈਣ ਜੋ ਮੇਰ।
ਇਕਦਸ਼ਮੋ ਗੁਰ ਗ੍ਰੰਥ ਜੀ
ਬਾਣੀ ਸਤਿਗੁਰ ਹੇਰਿ੩ ॥੪॥
ਧੋਇ ਰੁਮਾਲ ਗੁਰ ਗ੍ਰੰਥ ਕੋ
ਪਾਹੁਲ ਲੇਵੈ ਦੇਇ੬।
ਸਿਦਕ ਸਮਾਲੈ੭ ਕਰਿ ਕੜਾਹ


੧ਤੇ (ਅੁਸਦਾ) ਪਿਤਾ ਬਿਸ਼ੰਭਰ ਦਾਸ।
+ਸੌ ਸਾਖੀ ਦੀ ਇਹ ੭੮ਵੀਣ ਸਾਖੀ ਹੈ।
੨ਜੇ ਸਿਜ਼ਖ ਤਿਆਰ ਬਰ ਤਿਆਰ (ਸਿੰਘ ਨਾ ਸਜ ਸਜ਼ਕੇ) ਹੋਵੇ ਸਿਦਕੀ ਤੇ ਆਪ ਦਾ ਮੇਲ ਬੀ ਨਾ ਹੋ ਸਕੇ। (ਜੋ
ਚਰਨ ਪਾਹੁਲ ਲੈ ਲਵੇ) ਤਾਂ ਇਹ ਖੇਲ (ਜੁਗਤ) ਦਜ਼ਸੋ ਕਿ ਸਿਜ਼ਖ ਚਰਨਾਂ ਦੀ ਪਾਹੁਲ ਕਿਵੇਣ ਲਵੇ? ਭਾਵ ਇਹ
ਹੈ ਕਿ ਪਾਹੁਲ ਕੇਵਲ ਗੁਰੂ ਦੇ ਸਕਦਾ ਹੈ। ਅੰਮ੍ਰਿਤ ਹੁਣ ਆਪ ਨੇ ਖਾਲਸੇ ਲ਼ ਛਕਾਅੁਣ ਦੀ ਖੁਲ੍ਹ ਦੇ ਦਿਜ਼ਤੀ
ਹੈ, ਹੁਣ ਇਹ ਦਜ਼ਸੋ ਕਿ ਜੇ ਕੋਈ ਸਿਜ਼ਖ ਹੋਵੇ ਤਾਂ ਸਿਦਕੀ, ਅੰਮ੍ਰਿਤ ਛਕ ਨ ਸਕੇ, ਆਪ ਪਾਸ ਪੁਜ਼ਜ ਨਾ ਸਕੇ
ਅੁਹ ਚਰਨ ਪਾਹੁਲ ਕੈਸੇ ਲਵੇ। ।ਬਹਾਲ=ਪੂਰੀ ਹਾਲਤ ਵਿਚ, ਮਤਲਬ ਹੈ ਤਿਆਰ ਬਰ ਤਿਆਰ ਅੰਮ੍ਰਿਤਧਾਰੀ
ਸਿੰਘ॥।
੩ਇਸਦਾ ਪ੍ਰਾਯ ਪਿਛਲੇ ਸਫੇ ਦੇ ਅੰਕ ੬ ਵਿਚ ਆ ਚੁਕਾ ਹੈ।
੪ਬਚਨਾਂ ਤੇ ਭਰੋਸਾ ਰਜ਼ਖੋ ਤੇ ਮੇਰੇ ਚਰਨਾਂ ਵਿਚ ਪ੍ਰੀਤੀ ਰਖੋ।
੫ਜੋ ਮੇਰੇ ਹਨ ਜਿਵੇਣ ਦਸਾਂ ਗੁਰੂ ਅਵਤਾਰਾਣ ਲ਼ ਇਜ਼ਕ ਤੁਲ ਜਾਣਦੇ ਹਨ ਤਿਵੇਣ ਸਤਿਗੁਰਾਣ ਦੀ ਬਾਣੀ ਗੁਰੂ ਗ੍ਰੰਥ
ਜੀ ਲ਼ ਗਿਆਰਵੇਣ ਪਾਤਸ਼ਾਹ ਜਾਣਨ।
੬(ਅਦੀਖਤ) ਲਵੇ ਤੇ (ਦੀਖਤ) ਦੇਵੇ।
੭(ਪਾਹੁਲ ਲੈਕੇ ਫਿਰ) ਭਰੋਸਾ ਸੰਭਾਲਕੇ ਰਜ਼ਖੇ।

Displaying Page 123 of 498 from Volume 17