Sri Gur Pratap Suraj Granth

Displaying Page 123 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੧੩੬

੧੮. ।ਖੋਜੇ ਅਨਵਰ ਲ਼ ਹਾਰ॥
੧੭ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੧੯
ਦੋਹਰਾ: ਬੇਰ ਤੀਸਰੀ ਫੇਰ ਜਬਿ, ਬਾਗ਼ੀ ਦਈ ਲਗਾਇ।
ਬਸ ਨਹਿ ਮੂਰਖ ਕੋ ਚਲਹਿ, ਦੁਖ ਜੁਤਿ ਦਰਬ ਹਰਾਇ ॥੧॥
ਚੌਪਈ: ਸ਼੍ਰੀ ਸਤਿਗੁਰੂ ਪ੍ਰਥਮ ਡਲ ਡਾਲਤਿ।
ਨਿਜ ਨਰਦਨਿ ਕੇ ਜੁਗ ਕਰਿ ਚਾਲਤਿ੧।
ਤੁਰਕ ਗੇਰਤੇ ਜੁਗ੨ ਨਹਿ ਆਵੈ।
ਰਾਖੈ ਦਾਵ ਸੁ ਅੁਠਨਿ ਨ ਪਾਵੈ ॥੨॥
ਜਹਾਂ ਨਰਦ ਤਿਸ ਕੀ ਮਿਲਿ ਜਾਇ।
ਆਨਹਿ ਦਾਵ ਹਤਹਿ ਤਿਸ ਥਾਇ।
ਪੌਬਾਰਾਣ, ਕੈ ਆਨਿ ਅਠਾਰਾ।
ਖੋੜਸ, ਪੰਦ੍ਰਹਿ, ਕੈ ਦਸਚਾਰਾ ॥੩॥
ਤੁਰਕ ਤੀਨ ਕਾਨੇ ਕੈ ਚਾਰ।
ਪਾਂਚ ਤੀਨ ਕੋ ਨੌ੩ ਨਿਰਧਾਰ।
ਕਬਿ ਜੁਗ ਚਲਨ੪ ਤੁਰਕ ਢਿਗ ਆਵੈ।
ਨਾਂਹਿ ਤ ਬਿਛਰੀ ਨਰਦ ਚਲਾਵੈ ॥੪॥
ਪੁਨ ਘਟ ਬਾਢ ਚਲਨਿ ਕੋ ਲਾਗਾ।
ਛਲ ਤੇ ਜੀਤ ਚਹਨਿ ਅਨੁਰਾਗਾ।
ਜਥਾ ਹਲੀ ਰੁਕਮੀ ਸੰਗ੫ ਅਰੋ।
ਖੇਲਤਿ ਕੂਰ ਘਾਤ ਸੋ ਕਰੋ੬ ॥੫॥
ਤਥਾ ਚਹੈ ਮੂਰਖ ਕਰਿਵਾਈ।
ਲਗਹਿ ਦਾਵ ਘਟ, ਬਾਢ ਚਲਾਈ।
ਤਅੂ ਛਿਮਾਨਿਧਿ ਛਿਮਾ ਧਰੰਤੇ।
ਜਹਾਂ ਧਰਹਿ ਤਹਿ ਮਾਰ ਕਰੰਤੇ ॥੬॥
ਪੁਨ ਪੌਣਬਾਰਾ ਰਾਖੋ ਦਾਵ।
ਕਰਤਿ ਅੁਪਾਵ ਨ ਸਕੋ ਅੁਠਾਵ।
ਆਨਿ ਢੁਕੀ ਬਾਗ਼ੀ ਤਬਿ ਨੇਰੇ।


੧ਨਰਦਾਂ ਦਾ ਜੋਟਾ ਚਲਾਅੁਣਦੇ ਹਨ।
੨ਜੋਟਾ।
੩ਅੰਕ ਦੋ ਤੇ ਤਿੰਨ ਵਿਚ ਚੌਪੜ ਦੇ ਦਾਵਾਣ ਦੇ ਨਾਂ ਹਨ।
੪ਕਦੇ ਕਦੇ ਜੋਟੇ ਦੀ ਚਾਲ।
੫ਬਲਭਜ਼ਦਰ ਰੁਕਮਣ ਦੇ ਭਾਈ ਨਾਲ।
੬ਖੇਡਦਿਆਣ ਝੂਠਾ ਦਾਅੁ ਅੁਸਨੇ ਕੀਤਾ ਸੀ।

Displaying Page 123 of 405 from Volume 8