Sri Gur Pratap Suraj Granth

Displaying Page 129 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੪੪

ਪਿਖਹੁ ਰੀਬ ਕਾਜ ਕਰਿ ਦੀਜੈ।
ਨਹਿਣ ਤਿਸ ਨਿਕਟ ਮਜੂਰੀ ਲੀਜੈ।
ਜਪੁਜੀ ਅਰਥ ਬਿਚਾਰਨ ਕਰੋ।
ਸਾਸੁ ਸਾਸੁ ਅੰਤਰ ਨਿਤਿ ਧਰੋ* ॥੨੪॥
ਗੁਰੂ ਨਮਿਜ਼ਤ ਕਰਹੁ ਜੁਤਿ ਪ੍ਰੀਤਿ+।
ਦਯਾ ਕਰਹੁ ਦੀਨਨਿ੧ ਪਰ ਨੀਤਿ।
ਜੋ ਅਪਨੀ ਕਛੁ ਕਰਹੁ ਕਮਾਈ।
ਗੁਰ ਹਿਤ ਦਿਹੁ ਦਸਵੰਧ ਬਨਾਈ ॥੨੫॥
ਸਾਧਿਕ ਸਿਜ਼ਖ੨ ਆਇ ਜੋ ਡੇਰੇ।
ਕਰਹੁ ਸੇਵ ਧਰਿ ਪ੍ਰੇਮ ਘਨੇਰੇ।
ਸੁਨਿ ਅੁਪਦੇਸ਼ ਰਿਦੇ ਤਿਨ ਧਾਰਾ।
ਜਿਮ ਗੁਰੁ ਕਹੋ ਕਰਹਿ ਤਿਮ ਕਾਰਾ ॥੨੬॥
ਗ੍ਰਿਹਸਤੀ ਭਗਤ ਹੁਤੇ ਤਿਸ ਗ੍ਰਾਮ।
ਤੁਹਮਤ੩ ਦੇ ਕਰਿ ਤਿਨ ਕੇ ਨਾਮ।
ਗਹਿ ਕਰ ਪਾਇਨ ਪਾਇ ਸੁ ਬੇਰੀ।
ਕਾਰਾਗ੍ਰਹਿ੪ ਮਹਿਣ ਦੀਨਸਿ ਗੇਰੀ ॥੨੭॥
ਕਿਤਿਕ ਦਿਵਸ ਹੁਇ ਪ੍ਰਭੂ ਸਹਾਇ।
ਕਿਸ ਬਿਧਿ ਤੇ ਦੀਨੇ ਨਿਕਸਾਇ੫।
ਅਰਧਿ ਰਾਤਿ ਮਹਿਣ ਸੋ ਚਲਿ ਆਏ।
ਸ਼੍ਰਿੰਖਲ੬ ਤਿਨ ਕੇ ਪਾਇਨ੭ ਪਾਏ ॥੨੮॥
ਗੁਜ਼ਜਰ ਨਾਮ ਲੁਹਾਰ ਅਵਾਸ।


*ਏਥੇ ਦੋ ਪਿਛਲੀਆਣ ਤੁਕਾਣ ਦਾ ਪਾਠ ਦੋ ਨੁਸਖਿਆਣ ਵਿਚ ਹੋਰਵੇਣ ਵੀ ਹੈ:-
੧. ਅਨਾਥਨ ਕੋ ਕਰੀਏ ਬਹੁ ਮਾਨ। ਤਿਹ ਅੁਧਰਨ ਕੀ ਰੀਤ ਪਛਾਨਿ।
੨. ਸਾਧ ਅਭਾਗਤ ਕੀ ਜੋ ਸੇਵਾ। ਦੁਖੀਏ ਕੋ ਕਾਰਜ ਲਖਿ ਸੇਵਾ।
+ਇਸ ਵਿਚ ਗੁਰੂ ਆਦਰਸ਼ ਸੇਵਾ ਦਾ ਦਜ਼ਸਿਆ ਹੈ ਕਿ ਸੇਵਾ ਅੁਪਕਾਰ ਜੋ ਭਲੇ ਕੰਮ ਕਰੋ ਗੁਰੂ ਜੀ ਵਿਚ ਪ੍ਰੀਤ
ਰਖਕੇ ਗੁਰੂ ਨਮਿਜ਼ਤ ਕਰੋ। ਇਸ ਤਰ੍ਹਾਂ ਨਾ ਆਪਣੇ ਮਨ ਵਿਚ ਅਹੰਕਾਰ ਆਵੇਗਾ, ਨਾ ਜਿਨ੍ਹਾਂ ਤੇ ਅੁਪਕਾਰ
ਕੀਤਾ ਹੈ, ਓਹਨਾਂ ਦੀ ਮੈਲ ਦਾ ਬੋਝ ਪਵੇਗਾ। ਜੋ ਸ਼ੁਭ ਕਰਮ ਸਿਜ਼ਖ ਕਰੇ ਗੁਰੂ ਅਰਪਨ ਕਰਕੇ ਕਰੇ।
੧ਗ੍ਰੀਬਾਣ।
੨ਸਾਧਨਾਂ ਕਰਨ ਵਾਲੇ ਸਿਜ਼ਖ। (ਅ) ਸਾਧ ਯਾਂ ਸਿਜ਼ਖ।
੩ਤੁਹਮਤ = ਝੂਠੀ ਅੂਜ। ਭਾਵ (ਰਾਜੇ ਨੇ) ਅੂਜ ਲਾਕੇ ਅੁਨ੍ਹਾਂ ਭਗਤ ਗ੍ਰਿਹਸਤੀਆਣ ਲ਼। ਅੰਕ ੩੦ ਤੋਣ ਰਾਜੇ ਦਾ
ਪਤਾ ਲਗਦਾ ਹੈ।
੪ਕੈਦਖਾਨੇ।
੫ਓਹ ਕੈਦਖਾਨੇ ਤੋਣ ਕਜ਼ਢ ਦਿਜ਼ਤੇ ਕਿਸੇ ਤਰ੍ਹਾਂ।
੬ਸੰਗਲ।
੭ਪੈਰਾਣ ਵਿਚ।

Displaying Page 129 of 626 from Volume 1