Sri Gur Pratap Suraj Granth

Displaying Page 130 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੧੪੩

੧੯. ।ਲਸ਼ਕਰ ਚੜ੍ਹ ਆਇਆ॥
੧੮ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੨੦
ਦੋਹਰਾ: ਅਨਵਰਖਾਨ ਵਿਚਾਰਿ ਕੈ, ਚਤੁਰਾਈ ਅੁਪਜਾਇ।
ਕਹੋ ਗਯੋ ਗੁਰ ਕੇ ਨਿਕਟਿ, ਭੇਤ ਪਾਇ ਸੁਧ ਲਾਇ ॥੧॥
ਚੌਪਈ: ਅਬਿ ਲੌ ਸੁਧ ਗੁਰ ਕੋ ਨਹਿ ਹੋਈ।
ਕੀਨਸਿ ਨਹੀਣ ਸੁਚੇਤੀ੧ ਕੋਈ।
ਲਰਹੁ ਜਾਮਨੀ ਮਹਿ ਕਰਿ ਹੇਲਾ।
ਕਰਿ ਲੈਹੋ ਸਭਿ ਕਾਜ ਸੁਹੇਲਾ ॥੨॥
ਕੁਛ ਥੋਰੀ ਸੀ ਚਮੂੰ ਨਿਹਾਰੀ।
ਪਰਹੁ ਬਿਬਰ ਕੀਜਹਿ ਮਾਰੀ।
ਕਾਜ ਸੁਗਮ ਹੀ ਜੇ ਬਨਿ ਜਾਇ।
ਦਾਨਸ਼ਵੰਦ ਨ ਬਿਲਮ ਲਗਾਇ ॥੩॥
ਤੁਮ ਸਮਰਥ ਹੋ ਅਧਿਕ ਜਦਾਪੀ।
ਸਜ਼ਤ੍ਰ ਨ ਗਿਨੀਅਹਿ ਅਲਪ ਕਦਾਪੀ।
ਕਨਕਾ ਪਾਵਕ੨ ਸੁਗਮ ਬੁਝਜ਼ਯਤਿ।
ਬਨ ਲਗਿ ਬਧਹਿ੩ ਨ ਕਿਮਹੁ ਮਿਟਜ਼ਯਤਿ* ॥੪॥
ਪ੍ਰਾਤਿ ਹੋਤਿ ਲੌ ਲਰਹੁ ਨ ਜਾਈ੪।
ਬਨਹਿ ਸੁਚੇਤ ਲੇਹਿ ਸੁਧ ਪਾਈ।
ਦੀਰਘ ਲਰਹਿ ਕਿ ਜਾਵਹਿ ਭਾਜਿ।
ਬਡੇ ਜਤਨ ਤੇ ਬਨਿ ਹੈ ਕਾਜ ॥੫॥
ਸੁਨਿ ਪੈਣਦੇ ਖਾਂ ਭਲੇ ਸਰਾਹਾ।
ਇਮ ਹੀ ਬਨਹਿ, ਹਨਹਿ ਰਣ ਮਾਂਹਾ।
ਕਾਰਜ ਹੋਇ, ਸੁ ਕਰਿ ਹੀ ਲਿਹਿ।
ਮ੍ਰਿਗ ਜਿਮ ਸਿੰਘ ਜਾਨ ਨਹਿ ਦੇਹਿ ॥੬॥
ਫਤੇ ਕਰਹੁ ਲਹਿੁ ਸੁਜਸੁ ਬਡਾਈ।
ਹਗ਼ਰਤ ਨਿਕਟਿ ਚਲਹੁ ਹਰਖਾਈ।
ਸਭਿ ਕੇ ਮਨਸਬ ਹੋਇ ਸਵਾਏ।
ਹਯ ਸਮੇਤ ਗੁਰ ਦੇਹੁ ਪੁਚਾਏ ॥੭॥


੧ਤਕੜਾਈ।
੨ਤੀਲੇ ਲ਼ ਲਗੀ ਅਜ਼ਗ (ਅ) ਅਜ਼ਗ ਦਾ ਕਿਂਕਾ।
੩ਬਨ ਤਕ (ਅਜ਼ਗ) ਵਧ ਜਾਵੇ ਤਾਂ।
*ਪਾ:-ਜਗੇ ਬਿਲਦ ਨ ਬੁਝੇ ਲਖਜ਼ਤਿ।
੪ਜਾ ਕੇ ਜੇ ਨਾ ਲੜੋਗੇ।

Displaying Page 130 of 405 from Volume 8