Sri Gur Pratap Suraj Granth

Displaying Page 132 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੧੪੫

੧੬. ।ਸ੍ਰੀ ਅਰਜਨ ਦੇਵ ਜੀ ਤਾਏ ਸੰਹਾਰੀ ਜੀ ਨਾਲ ਲਾਹੌਰ ਗਏ॥
੧੫ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੧੭
ਦੋਹਰਾ: ਦੋਨਹੁਣ ਪੁਜ਼ਤ੍ਰ ਸਮੀਪ ਪਿਤ, ਆਨਿ ਬੰਦਨਾ ਕੀਨਿ।
ਸੰਹਾਰੀ ਕੋ ਨਮੋ ਕਿਯ ਤਿਨ, ਪਿਖਿ ਆਸ਼ਿਖ ਦੀਨ ॥੧॥
ਚੌਪਈ: ਮਹਾਂਦੇਵ ਕੇ ਸੰਗ ਅੁਚਾਰਾ।
ਜਾਹੁ ਬਾਹੁ ਪਿਖਿ ਭ੍ਰਾਤ ਤੁਮਾਰਾ।
ਲਵਪੁਰਿ ਮਹਿਣ ਇਸ ਕੇ ਸੰਗ ਜਾਇ।
ਮਿਲੋ ਤਹਾਂ ਬੰਧੂ ਸਮੁਦਾਇ ॥੨॥
ਸੁਨਿ ਕਰਿ ਬੋਲੋ ਮਸਤ ਸੁਭਾਅੂ।
ਕੋ੧ ਬੰਧੂ ਕਿਸ ਕੋ? ਕਿਤ ਜਾਅੂਣ?
ਨਹਿਣ ਮੇਰੀ ਕਿਸ ਸਾਥ ਚਿਨਾਰੀ।
ਨਹਿਣ ਚਾਹੌਣ ਮੈਣ ਕਰਨ ਅਗਾਰੀ ॥੩॥
ਤਾ ਸਨਬੰਧੁਨਿ ਕੀ੨ ਗਤਿ ਅਹੈ?
ਅਪਨੋ ਹਿਤ ਸਭਿ ਹੇਰਤਿ ਰਹੈਣ।
ਦਰਬ ਹੀਨ ਪਖਿ ਹੋਹਿਣ ਨ ਨੇਰੇ।
ਧਨੀ ਪੁਰਸ਼ ਕੇ ਬਨਹਿਣ ਘਨੇਰੇ ॥੪॥
ਮੋ ਤੇ ਨਹਿਣ ਤਹਿਣ ਜਾਯਹੁ ਜਾਇ।
ਆਵਨ ਜਾਵਨ ਸ਼੍ਰਮ ਕੋ ਪਾਇ।
ਇਮ ਕਹਿ ਮੌਨ ਰਹੋ ਤਿਸ ਕਾਲ।
ਜੁਗਮ ਪੁਜ਼ਤ੍ਰ ਇਮ ਹੇਰਿ ਕ੍ਰਿਪਾਲ ॥੫॥
-ਨਹਿਣ ਆਗਾ ਕੋ ਮਾਨਹਿਣ ਮੇਰੀ।
ਜਾਨਤਿ ਅਪੁਨੀ ਸੁਮਤਿ ਬਡੇਰੀ-।
ਤਬਿ ਸ਼੍ਰੀ ਅਰਜਨ ਕੀ ਦਿਸ਼ ਦੇਖਾ।
ਜਿਨ ਕੋ ਮ੍ਰਿਦੁਲ ਸੁਸ਼ੀਲ ਵਿਸ਼ੇਾ ॥੬॥
ਪਿਤ ਕੇ ਸਨਮੁਖ ਪਿਖਹਿਣ ਨ ਸੋਇ।
ਪ੍ਰਤਿ ਅੁਜ਼ਤਰ ਕਹਿਬੋ ਕਿਮਿ ਹੋਇ।
ਕਰ ਜੋਰੇ ਥਿਰ ਨਮ੍ਰਿ ਅਗਾਰੀ।
ਸੁਤ ਅਰਜਨ! ਬਨਿ ਆਇਸੁਕਾਰੀ੩ ॥੭॥
ਨਿਜ ਤਾਅੂ ਕੇ ਸੰਗਿ ਸਿਧਾਵਹੁ।


੧ਕੌਂ ਹੈ।
੨ਸਾਕਾਣ ਦੀ।
੩ਆਗਾਕਾਰ।

Displaying Page 132 of 453 from Volume 2