Sri Gur Pratap Suraj Granth

Displaying Page 134 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੧੪੬

ਪੁਨ ਏਕਲ ਹੀ ਪ੍ਰਭ ਕੋ ਹੇਰਿ।
ਜਮਧਰ ਮਾਰੀ ਦੂਸਰ ਬੇਰ।
ਭੁਜ ਕੇ ਤਰੇ ਗਯੋ ਸੋ ਵਾਰ।
ਲਗੀ ਨ ਤਨ ਕੋ ਥਿਰੇ ਜੁਝਾਰ ॥੪੪॥
ਪੁਨ ਧਰਿ ਧੀਰ ਤੀਸਰੋ ਮਾਰਾ।
ਲਾਗ ਅੁਦਰ ਮਹਿ ਕੇਤਿਕ ਫਾਰਾ।
ਲਗੇ ਘਾਵ ਤੇ ਕੋਪ ਬਿਸਾਲੇ।
ਜਮਧਰ ਦੂਜੀ ਧਰੀ ਸੰਭਾਲੇ ॥੪੫॥
ਤਤਛਿਨ ਸ਼੍ਰੀ ਪ੍ਰਭੁ ਵਾਰ ਪ੍ਰਹਾਰਯੋ।
ਅੁਦਰ ਪਠਾਨ ਸ਼ਜ਼ਤ੍ਰ ਕੋ ਫਾਰੋ।
ਅੂਚੀ ਧੁਨਿ ਭਾਖੋ ਤਿਸ ਬੇਰੇ।
ਹੈ ਕੋ ਸਿੰਘ ਹਮਾਰੇ ਨੇਰੇ? ॥੪੬॥
ਸੁਨਤਿ ਸ਼ਬਦ ਕੋ ਤਤਛਿਨ ਆਏ।
ਨਾਂਗੇ ਖੜਗ ਗਹੇ ਕਰ ਧਾਏ।
ਪਿਖਿ ਲਖਾ ਸਿੰਘ ਪਰੋ ਪਠਾਨ।
ਬਲ ਤੇ ਹਨੀ ਕ੍ਰਿਪਾਨ ਮਹਾਨ ॥੪੭॥
ਕਾਟਿ ਗ੍ਰੀਵ ਤੇ ਸੀਸ ਅੁਤਾਰਾ।
ਪਰੋ ਰੌਰ ਸੁਨਿ ਇਤ ਅੁਤ ਭਾਰਾ।
ਪ੍ਰਭੁ ਜੀ ਕਹੋ ਪ੍ਰਥਮ ਹੀ ਮਰੋ।
ਕਾਹੇ ਖੜਗ ਪ੍ਰਹਾਰਨਿ ਕਰੋ ॥੪੮॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਅੁਜ਼ਤਰ ਐਨੇ ਘਾਵ ਪ੍ਰਸੰਗ ਬਰਨਨ ਨਾਮ
ਅਸ਼ਟਦਸਮੋਣ ਅੰਸੂ ॥੧੮॥

Displaying Page 134 of 299 from Volume 20