Sri Gur Pratap Suraj Granth

Displaying Page 136 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੧੪੯

੧੯. ।ਚੰਦੂ ਦੀ ਪ੍ਰਿਥੀਏ ਲ਼ ਚਿਜ਼ਠੀ॥
੧੮ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੨੦
ਦੋਹਰਾ: ਪਹੁਚੀ ਕੇਤਿਕ ਦੋਸ ਮਹਿ,
ਸੁਧਿ ਸਤਿਗੁਰੁ ਕੇ ਪਾਸਿ।
ਮਿਲਿ ਸੰਗਤਿ ਅੁਤਸਵ ਕੀਯੋ,
ਦੁਸ਼ਟ ਮਹਾਂ ਲਖਿਨਾਸ਼ ॥੧॥
ਚੌਪਈ: ਪੰਚਾਂਮ੍ਰਿਤ ਕਰਿਵਾਇ ਘਨੇਰਾ।
ਸਤਿਗੁਰ ਕੋ ਜਸ ਕਰਹਿ ਅੁਚੇਰਾ।
ਬਾਰਿ ਬਾਰਿ ਸੋ ਸ਼ਬਦ ਪਠਤਿ।
ਜਿਸ ਤੇ ਸੁਲਹੀ ਮਰੋ ਦੁਖੰਤਿ ॥੨॥
ਧੀਰਜ ਧਾਰਿ ਭਰੋਸਾ ਕਰਿਹੀ।
ਲਘੁ ਬਿਸਾਲ ਕਹਿ ਸ਼੍ਰੀਗੁਰੁ ਪੁਰਿਹੀ੧।
ਬਡੋ ਦੁਸ਼ਟ ਕੋ ਭਯੋ ਬਿਨਾਸ਼ਿ।
ਹੁਇ ਨਿਚਿੰਤ ਭੋਗਹੁ ਸੁਖ ਰਾਸਿ ॥੩॥
ਧੰਨ ਧੰਨ ਸ਼੍ਰੀ ਅਰਜਨ ਗੁਰੂ।
ਬਾਕ ਸਿੰਘ ਜਿਨ ਕੇ ਰਿਪੁ ਰੁਰੂ੨।
ਬ੍ਰਹਮ ਅਸਤ੍ਰ ਸਮ ਜਥਾ ਕਹੰਤੇ੩।
ਕੋਟਿ ਜਤਨ ਤੇ ਬਚਹਿ ਨ, ਹੰਤੇ ॥੪॥
ਜਬਿ ਤੇ ਸੁਲਹੀ ਜਰ ਮਰਿ ਗਯੋ।
ਚਿੰਤੋਦਿਧ ਮਹਿ ਪ੍ਰਿਥੀਆ ਭਯੋ।
ਗਟੀ ਅਨੇਕ ਅੁਤਾਰ ਚਢਾਵਹਿ।
ਨਿਸ ਬਾਸੁਰ ਝੂਰਤਿ ਦੁਖ ਪਾਵਹਿ ॥੫॥
-ਹੁਤੋ ਅਲਬ ਸੈਲ ਸਮ੪ ਮੋਰਾ।
ਭਾਵੀ ਬਜ਼ਜ੍ਰ੫ ਅਚਾਨਕ ਫੋਰਾ।
ਜਿਸ ਨੇ ਮੇਰੋ ਮਾਨ ਬਧਾਯੋ।
ਗ੍ਰਾਮ ਸ਼ਾਹੁ ਤੇ ਕਹਿ ਦਿਲਵਾਯੋ ॥੬॥
ਸਦਾ ਚਹਤਿ ਰਹਿ ਕਰਿਬੇ ਆਛੋ੬।


੧ਸ੍ਰੀ ਅੰਮ੍ਰਤਸਰ ਦਾ ਛੋਟਾ ਬੜਾ ਕਹਿਦਾ ਹੈ।
੨ਜਿਨ੍ਹਾਂ ਦੇ ਬਚਨ ਸ਼ੇਰ ਰੂਪ ਹਨ ਸ਼ਜ਼ਤ੍ਰ ਰੂਪ ਮ੍ਰਿਗਾਂ ਲਈ।
੩ਜਿਵੇਣ ਬ੍ਰਹਮ ਅਸਤ੍ਰ ਹੋਵੇ ਅੁਸਦੇ ਸਮਾਨ ਬਚਨ ਕਹਿਦੇ ਹਨ।
੪ਪਹਾੜ ਜੇਡਾ।
੫ਭਾਈ ਰੂਪ ਬਜ਼ਜਰ ਨੇ।
੬ਭਲਾ ਕਰਨਾ ਚਾਹੁੰਦਾ ਰਹਿਦਾ ਸੀ।

Displaying Page 136 of 501 from Volume 4