Sri Gur Pratap Suraj Granth

Displaying Page 140 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੫੫

ਚਅੁਥੀ ਅੁਪਜੀ ਭਗਤਿ ਮਹਾਂਨ ॥੨੪॥
ਗਾਨ, ਵਿਰਾਗ, ਜੋਗ, ਸ਼ੁਭ ਤੀਨ।
ਪੁਰਖ ਰੂਪ੧ ਇਨ ਕੋ ਮਨ ਚੀਨ।
ਮਾਯਾ ਲੇ ਇਨ ਕੋ ਭਰਮਾਇ।
ਬਡੇ ਜਤਨ ਤੇ ਅੁਬਰੋ ਜਾਇ ॥੨੫॥
ਭਗਤਿ ਅਹੈ ਪਤਿਜ਼ਬ੍ਰਤਾ ਨਾਰੀ।
ਇਸ ਪਰ ਨਹਿਣ ਮਾਯਾ ਬਲੁ ਭਾਰੀ।
ਇਸਤ੍ਰੀ ਕੋ ਇਸਤ੍ਰੀ ਨ ਭ੍ਰਮਾਵੈ।
ਧਰਹਿ ਭਗਤਿ ਤਿਸ ਪ੍ਰਭੂ ਮਿਲਾਵੈ ॥੨੬॥
ਮਾਯਾ ਨਟਨੀ ਚਾਤੁਰ ਛਲ ਤੇ੨।
ਸਭਿਨਿ ਭ੍ਰਮਾਇ ਲੇਤਿ ਨਿਜ ਬਲ ਤੇ।
ਸੁਨਿ ਸਿਜ਼ਖਨ ਬੂਝੇ ਗੁਰ੩ ਫੇਰ।
ਇਨ ਚਤਰਨਿ ਕੋ ਰੂਪ ਬਡੇਰ ॥੨੭॥
ਕਰਿ ਬਰਨਨਿ ਸਭਿ ਦਿਹੁ ਸਮੁਝਾਇ।
ਜਿਸ ਤੇ ਹਮ ਪ੍ਰਾਪਤ ਹੁਇ ਜਾਇਣ।
ਜਨਮ ਮਰਨ ਕੋ ਬਹੁਰਿ ਨ ਪਾਇਣ।
ਅਨਦ ਰੂਪ ਮਹਿਣ ਰਹੈਣ ਸਮਾਇ ॥੨੮॥
ਤਬਿ ਸ਼੍ਰੀ ਅੰਗਦ ਬਹੁਰ ਅੁਚਾਰਾ।
ਇਕ ਬਿਰਾਗ ਹੈ ਅੁਭੈ ਪ੍ਰਕਾਰਾ੪।
ਇਕ ਮਨ ਕੋ, ਇਕ ਤਨ ਕੋ ਹੋਤਿ।
ਬਡਿ ਭਾਗਨਿ ਕੇ ਰਿਦੈ ਅੁਦੋਤਿ੫ ॥੨੯॥
ਸਕਲ ਪਦਾਰਥ ਤਾਗਨ ਕਰੈ।
ਧਨ, ਬਨਿਤਾ੬, ਸੁਤ ਸਭਿ ਪਰਹਰੈ।
ਹਠਿ ਕਰਿ ਬਾਹਰਿ ਕੋ੭ ਤਜਿ ਦੇਤਿ।
ਰਹੈ੮ ਵਾਸ਼ਨਾ ਰਿਦੇ ਨਿਕੇਤਿ੯ ॥੩੦॥

੧ਏ ਪੁਲਿਗ ਹੋਣ ਕਰਕੇ ਮਰਦ ਹੈਨ, ਮਾਇਆ ਇਸਤ੍ਰੀ ਲਿਗ ਹੈ।
੨ਛਲ ਕਰਨ ਵਿਚ ਮਾਇਆ ਨਟਨੀ ਵਾਣੂ ਚਤੁਰ ਹੈ।
੩ਪੁਜ਼ਛਿਆ ਗੁਰੂ ਜੀ ਤੋਣ
੪ਦੋਇ ਤਰ੍ਹਾਂ ਦਾ।
੫ਪ੍ਰਗਟ ਹੁੰਦਾ ਹੈ।
੬ਇਸਤ੍ਰੀ।
੭ਬਾਹਰ ਦੇ (ਪਦਾਰਥ)।
੮ਟਿਕੀ ਰਹਿੰਦੀ ਹੈ।
੯ਘਰ ਰੂਪੀ ਰਿਦੇ ਵਿਚ।

Displaying Page 140 of 626 from Volume 1