Sri Gur Pratap Suraj Granth

Displaying Page 142 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੧੫੫

੨੦. ।ਦਾਰਾਸ਼ਕੋਹ ਕਤਲ॥
੧੯ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੨੧
ਦੋਹਰਾ: ਹਰਖੋ ਨੌਰੰਗ ਦੁਰਮਤੀ, ਸ਼ਰ੍ਹਾ ਫਾਸ ਗਰਿ ਜਾਣਹਿ।
ਚਾਹਤਿ ਹਤਿ ਬਡ ਭ੍ਰਾਤ ਕੋ, ਲੇ ਮਸਲਤ ਸਭਿ ਪਾਹਿ ॥੧॥
ਚੌਪਈ: ਜਹਿ ਦਰਵੇਸ਼, ਕਿ ਨਿਪੁਨ ਮੁਲਾਨੇ।
ਚਲਹਿ ਸ਼ਰ੍ਹਾ ਮਹਿ, ਜੋ ਬਹ ਮਾਨੇ੧।
ਸਭਿ ਕੇ ਨਿਕਟਿ ਪਠਾਵਨਿ ਕਰੋ।
ਲੇ ਕਾਗਦ ਭ੍ਰਾਤਾ ਜਿਮ ਧਰੋ੨ ॥੨॥
ਸ਼ਰਾ ਵਹਿਰ ਐਸੇ ਇਹ ਚਲੋ।
ਅਬਿ ਲੌ ਸੰਕਟ ਨਹਿ ਕੋ ਮਿਲੋ।
ਮਾਰਨਿ ਅੁਚਿਤ ਲਖਹੁ ਬੁਧਿ ਸਾਥ*।
ਲਿਖਹੁ ਨਿਸ਼ਾਨੀ ਨਿਜ ਨਿਜ ਹਾਥ ॥੩॥
ਸੁਨਿ ਨੌਰੰਗ ਕੋ ਸਾਲ ਮਲਾਨੇ।
ਮੂਢ ਜਿ ਨਹਿ ੁਦਾਇ ਕੋ ਜਾਨੇ।
ਮਾਰਨਿ ਅੁਚਿਤੈ ਲਿਖਿ ਲਿਖਿ ਦੀਨਿ।
ਨੌਰੰਗ ਕੋ ਡਰ ਅੁਰ ਬਹੁ ਕੀਨਿ ॥੪॥
ਜੇ ਲੋਭੀ ਲਪਟ ਕੁੜਿਆਰੇ।
ਲਿਖੋ ਸਭਿਨਿ ਦੀਜਹਿ ਇਸ ਮਾਰੇ।
ਦੇਸ਼ ਬਿਦੇਸ਼ਨਿ ਜਹਿ ਕਹਿ ਸਾਰੇ।
ਲਿਖਿ ਲਿਖਿ ਪਠਿ ਦੀਨੇ ਹਲਕਾਰੇ ॥੫॥


੧ਜੋ ਸ਼ਰ੍ਹਾ ਵਿਚ ਚਜ਼ਲਂ ਵਾਲੇ ਚਤੁਰ ਮੁਜ਼ਲਾਂ ਤੇ ਬਹੁਤੀ ਮੰਨਤਾ ਵਾਲੇ ਦਰਵੇਸ਼ ਸਨ।
੨ਭਰਾ ਜਿਵੇਣ ਪਕੜਿਆ ਸੀ, ਕਾਗਗ਼ ਲੈ ਕੇ ਲਿਖ ਭੇਜਿਆ।
*ਦਾਰਸ਼ਕੋਹ ਵਲੋਣ ਔਰੰਗਗ਼ੇਬ ਦੇ ਨਾਮ ਇਕ ਰੁਜ਼ਕਾ ਅਜ਼ਜ ਤਜ਼ਕ ਕਿਤਾਬਾਣ ਵਿਚ ਮਿਲਦਾ ਹੈ:- ਬਰਾਦਰੇ ਮਨ!
ਪਾਦਸ਼ਾਹੇ ਮਨ! ਖਿਆਲੇ ਸਲਤਨਤ ਅਸਲਨ ਦਰ ਦਿਲ ਨ ਮਾਂਦਹ, ਸ਼ੁਮਾ ਓ ਫਰਗ਼ੰਦਾਂਨਿ ਸੁਮਾ ਰਾ
ਮੁਬਾਰਿਕਬਾਦ। ਯਕ ਖਾਸ ਖਸਸੋ ਯਕ ਮਕਾਨ ਮੁਤਸਰ ਣਰਾਏ ਸਕੂਨਤ ਅਤਾ ਫੁਰਮਾ, ਤਾਕਿ ਬਗੋਸ਼ਾਇ
ਆਫੀਯਤ ਨਿਸ਼ਸਤਹ ਬਚਆਏ ਦੌਲਤ ਮੌਗ਼ੁਫ ਬਾਸ਼ਮ। ਜਿਸ ਦਾ ਮਤਲਬ ਇਹ ਹੈ- ਮੇਰੇ ਭਰਾਤਾ ਜੀ!
ਮੇਰੇ ਪਾਤਸ਼ਾਹ! ਬਾਦਸ਼ਾਹੀ ਦਾ ਖਿਆਲ ਮੇਰੇ ਦਿਲ ਵਿਚ ਅੁਜ਼ਕਾ ਹੀ ਨਹੀਣ ਰਿਹਾ, ਤੁਹਾਲ਼ ਤੇ ਤੁਹਾਡੇ ਪੁਤਰਾਣ
ਲ਼ ਮੁਬਾਰਕ ਹੋਵੇ, ਇਕ ਖਾਸ ਇਜ਼ਛਾ ਹੈ ਕਿ ਇਕ ਨਿਕਾ ਜਿਹਾ ਮਕਾਨ ਰਹਿਂ ਲਈ ਬਖਸ਼ੋ ਤਾਂ ਜੋ ਆਰਾਮ
ਨਾਲ ਬੈਠਾ ਤੁਹਾਡੇ ਲਈ ਦੁਆ ਕਰਦਾ ਰਹਾਂ। ਜਿਸ ਦੇ ਜਵਾਬ ਵਿਚ ਔਰੰਗਗ਼ੇਬ ਨੇ ਲਿਖਿਆ ਕਿ ਕਤਲੇ
ਦੁਨੀਣ ਮੁਲਹਿਦ ਕਿ ਦਰ ਰਸਾਇਲ ਨਵਿਸ਼ਤਾਇ ਖੁਦ ਕਫਰੋ ਇਸਲਾਮ ਰਾ ਬਰਾਦਰਿ ਸਾਮ ਖਾਂਦਹ ਵਾਜਿਬੋ
ਅਨਸਬ। ਅਰਥਾਤ- ਐਹੋ ਜਹੇ ਬੇਦੀਨ-ਜਿਸ ਨੇ ਆਪਣੇ ਲਿਖੇ ਰਿਸਾਲਿਆਣ (ਪੁਸਤਕਾਣ) ਵਿਚ ਕੁਫਰ ਤੇ
ਇਸਲਾਮ ਲ਼ ਜਅੁੜੇ ਭਰਾ ਲਿਖਾ ਹੈ-ਕਤਲ ਕਰਨਾ ਵਾਜਬ ਤੇ ਅੁਚਿਤ ਹੈ। ।ਅੁ:ਨਾਨਕ ਪ੍ਰਕਾਸ਼ ਸੰ: ਗ:
ਸ: ਗੁਰਮੁਖ ਸਿੰਘ ਜੀ॥
ਇਸ ਤਰ੍ਹਾਂ ਦੇ ਲੇਖਾਂ ਤੋਣ ਪਤਾ ਲਗਦਾ ਹੈ ਕਿ ਕਵਿ ਜੀ ਦੇ ਲਿਖੇ ਹਾਲਾਤ ਅੁਨ੍ਹਾਂ ਲ਼ ਸੂਫੀ ਫਕੀਰਾਣ ਦੇ ਲੇਖਾਂ ਯਾ
ਰਵਾਯਤਾਂ ਤੋਣ ਮਿਲਦੇ ਹਨ।

Displaying Page 142 of 412 from Volume 9